- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਗਾ ਦੇ ਸਿਵਲ ਲਾਈਨ ਇਲਾਕੇ

ਸਵਰਨ ਗੁਲਾਟੀ, ਪੰਜਾਬੀ ਜਾਗਰਣ ਮੋਗਾ: ਮੋਗਾ ਦੇ ਸਿਵਲ ਲਾਈਨ ਇਲਾਕੇ ਵਿਚ ਸ੍ਰੀ ਸ਼ਿਆਮ ਪਰਿਵਾਰ ਵੱਲੋਂ ਖਾਟੂ ਵਾਲੇ ਸ਼੍ਰੀ ਸ਼ਿਆਮ ਪ੍ਰਭੂ ਦਾ ਸੰਕੀਰਤਨ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸ਼ਿਆਮ ਪ੍ਰੇਮੀਆਂ ਨੇ ਸ਼ਿਰਕਤ ਕਰਕੇ ਬਾਬਾ ਸ਼ਿਆਮ ਦੇ ਦਰਬਾਰ ਵਿਚ ਮੱਥਾ ਟੇਕਿਆ ਅਤੇ ਭਜਨਾਂ ਦਾ ਆਨੰਦ ਮਾਣਦਿਆਂ ਪ੍ਰਭੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸਮਾਗਮ ਦੀ ਸ਼ੁਰੂਆਤ ਪੰਡਿਤ ਹਰਿਓਮ ਸ਼ਰਮਾ ਦੀ ਅਗਵਾਈ ਹੇਠ ਸਮਾਜ ਸੇਵੀ ਗੌਰਵ ਗੋਇਲ ਅਤੇ ਸ੍ਰੀ ਸ਼ਿਆਮ ਪਰਿਵਾਰ ਦੇ ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ ਬਾਬਾ ਸ਼ਿਆਮ ਦੇ ਦਰਬਾਰ ਵਿਚ ਜੋਤ ਪ੍ਰਚੰਡ ਕਰਕੇ ਵਿਧੀਵਤ ਢੰਗ ਨਾਲ ਕੀਤੀ ਗਈ। ਇਸ ਉਪਰੰਤ ਅਨਮੋਲ ਜਾਗਰਣ ਪਾਰਟੀ ਦੇ ਭਜਨ ਗਾਇਕ ਧਰਮਿੰਦਰ ਸ਼ਰਮਾ ਅਤੇ ਅਨਮੋਲ ਸ਼ਰਮਾ ਨੇ ਗਣਪਤੀ ਵੰਦਨਾ ਅਤੇ ਸ਼੍ਰੀ ਸ਼ਿਆਮ ਸਤੁਤੀ ਦਾ ਗੁਣਗਾਨ ਕਰਕੇ ਮਾਹੌਲ ਨੂੰ ਭਗਤੀਮਈ ਬਣਾ ਦਿੱਤਾ। ਇਸ ਮੌਕੇ ਭਜਨ ਗਾਇਕ ਧਰਮਿੰਦਰ ਸ਼ਰਮਾ ਅਤੇ ਰਾਮ ਚੰਦਰ ਸ਼ਰਮਾ ਨੇ ਕਈ ਮਨਮੋਹਕ ਭਜਨ ਪੇਸ਼ ਕਰਕੇ ਸ਼ਰਧਾਲੂਆਂ ਨੂੰ ਨਿਹਾਲ ਕੀਤਾ। ਭਜਨਾਂ ਦੌਰਾਨ ਸ਼ਿਆਮ ਪ੍ਰੇਮੀ ਭਗਤੀ ਦੇ ਰੰਗ ਵਿਚ ਰੰਗੇ ਨਜ਼ਰ ਆਏ। ਸੰਕੀਰਤਨ ਦੀ ਸਮਾਪਤੀ ਮੌਕੇ ਸ੍ਰੀ ਸ਼ਿਆਮ ਪਰਿਵਾਰ ਵੱਲੋਂ ਮੁੱਖ ਮਹਿਮਾਨ ਗੌਰਵ ਗੋਇਲ ਅਤੇ ਹੋਰ ਪਤਵੰਤੇ ਸੱਜਣਾਂ ਨੂੰ ਬਾਬਾ ਸ਼ਿਆਮ ਦਾ ਸਰੂਪ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੁਟੀਆ ਦੇ ਮੁੱਖ ਸੇਵਾਦਾਰ ਰਾਮਚੰਦਰ ਸ਼ਰਮਾ, ਰਾਜਿੰਦਰ ਮਿੱਡਾ, ਬਲਜੀਤ ਬੱਗੀ, ਸੁਨੀਲ ਸ਼ਰਮਾ, ਰਘੁਵੀਰ ਸ਼ਰਮਾ, ਰਮਨ ਸੂਦ, ਰਾਜੂ ਨਾਰੰਗ, ਅਕਸ਼ੈ ਗੁਲਾਟੀ, ਅਮਿਤ, ਲੱਕੀ, ਪ੍ਰੀਤਮ ਅਰੋੜਾ, ਪ੍ਰਿੰਸ ਅਰੋੜਾ, ਅਵਿਨਾਸ਼ ਗੁਪਤਾ, ਸੋਨੂੰ ਕੁਮਾਰ, ਮਨਜੀਤ ਛਾਬੜਾ, ਸੁਸ਼ੀਲ ਮਿੱਡਾ, ਰਾਮ ਚੰਦਰ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਸ਼ਿਆਮ ਪ੍ਰੇਮੀ ਹਾਜ਼ਰ ਸਨ।