- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਗਾ ਦੇ ਸਿਵਲ ਲਾਈਨ ਸਥਿਤ

ਸਵਰਨ ਗੁਲਾਟੀ, ਪੰਜਾਬੀ ਜਾਗਰਣ ਮੋਗਾ: ਮੋਗਾ ਦੇ ਸਿਵਲ ਲਾਈਨ ਸਥਿਤ ਯੋਗੀਰਾਜ ਬ੍ਰਹਮਚਾਰੀ ਕੁਟੀਆ ਵਿਖੇ ਦੁਆਦਸ਼ੀ ਦੇ ਪਾਵਨ ਮੌਕੇ ’ਤੇ ਸ਼੍ਰੀ ਸ਼ਿਆਮ ਪਰਿਵਾਰ ਵੱਲੋਂ ਖਾਟੂ ਵਾਲੇ ਸ਼੍ਰੀ ਸ਼ਿਆਮ ਪ੍ਰਭੂ ਦਾ ਭਵਿਆ ਸੰਕੀਰਤਨ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸ਼ਿਆਮ ਪ੍ਰੇਮੀਆਂ ਨੇ ਪਹੁੰਚ ਕੇ ਬਾਬਾ ਸ਼ਿਆਮ ਦੇ ਦਰਬਾਰ ਵਿਚ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਸਮਾਗਮ ਦੀ ਸ਼ੁਰੂਆਤ ਪੰਡਤ ਹਰਿਓਮ ਸ਼ਰਮਾ ਦੀ ਅਗਵਾਈ ਹੇਠ ਸ਼੍ਰੀ ਸ਼ਿਆਮ ਪਰਿਵਾਰ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਸ਼ਿਆਮ ਬਾਬਾ ਦੇ ਦਰਬਾਰ ਵਿਚ ਜੋਤੀ ਪ੍ਰਜਵਲਿਤ ਕਰਕੇ ਕੀਤੀ ਗਈ। ਇਸ ਉਪਰੰਤ ਅਨਮੋਲ ਜਾਗਰਣ ਪਾਰਟੀ ਦੇ ਭਜਨ ਗਾਇਕ ਧਮਿੰਦਰ ਸ਼ਰਮਾ ਅਤੇ ਅਨਮੋਲ ਸ਼ਰਮਾ ਨੇ ਗਣਪਤੀ ਆਰਾਧਨਾ ‘ਗਣਪਤੀ ਰਾਖੋ ਮੇਰੀ ਲਾਜ’ ਅਤੇ ਸ਼੍ਰੀ ਸ਼ਿਆਮ ਸਤੁਤੀ ਦਾ ਗੁਣਗਾਨ ਕਰਕੇ ਮਾਹੌਲ ਨੂੰ ਭਗਤੀਮਈ ਬਣਾ ਦਿੱਤਾ। ਭਜਨ ਗਾਇਕ ਧਮਿੰਦਰ ਸ਼ਰਮਾ ਨੇ ਭਗਤੀਮਈ ਭਜਨਾਂ ਦਾ ਗਾਇਨ ਕੀਤਾ। ਇਸ ਮੌਕੇ ਰਾਜਿੰਦਰ ਮਿੱਡਾ, ਬਲਜੀਤ ਬੱਗੀ, ਸੁਨੀਲ ਸ਼ਰਮਾ, ਰਘਵੀਰ ਸ਼ਰਮਾ, ਰਮਨ ਸੂਦ, ਰਾਜੂ ਨਾਰੰਗ, ਅਕਸ਼ੈ ਗੁਲਾਟੀ, ਅਮਿਤ, ਲੱਕੀ, ਪ੍ਰੀਤਮ ਅਰੋੜਾ, ਪ੍ਰਿੰਸ ਅਰੋੜਾ, ਅਵਿਨਾਸ਼ ਗੁਪਤਾ, ਸੋਨੂੰ ਕੁਮਾਰ, ਮਨਜੀਤ ਛਾਬੜਾ, ਸੁਸ਼ੀਲ ਮਿੱਡਾ, ਰਾਮ ਚੰਦਰ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਸ਼ਿਆਮ ਪ੍ਰੇਮੀ ਹਾਜ਼ਰ ਸਨ।