ਮੀਰੀ ਪੀਰੀ ਖ਼ਾਲਸਾ ਮਾਰਚ ਦਾ ਮੋਗਾ ਪੁੱਜਣ ’ਤੇ ਕੀਤਾ ਭਰਵਾਂ ਸਵਾਗਤ ਸ੍ਰੀ ਆਕਾਲ ਤਖਤ ਸਾਹਿਬ ਜੀ
Publish Date: Tue, 28 Jul 2026 05:40 PM (IST)
Updated Date: Wed, 29 Jul 2026 04:07 AM (IST)
ਮਾਰਚ ਨੂੰ ਲੈ ਕੇ ਸਿੱਖ ਸੰਗਤਾਂ ’ਚ ਵੇਖਿਆ ਵੱਡਾ ਉਤਸ਼ਾਹ, ਗਰਮਜੋਸ਼ੀ ਨਾਲ ਸਵਾਗਤ ਕੀਤਾ ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ : ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਬਉੱਚਤਾ ਨੂੰ ਦਰਸਾਉਂਦਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ ਸ੍ਰੀ ਆਕਾਲ ਤਖ਼ਤ ਸਾਹਿਬ ਜੀ ਦੇ ਸਥਾਨ ਤੋਂ ਸ਼ੁਰੂ ਹੋਇਆ। ਮੀਰੀ ਪੀਰੀ ਖ਼ਾਲਸਾ ਮਾਰਚ ਦਾ ਅੱਜ ਮੋਗਾ ਪੁੱਜਣ ’ਤੇ ਮੋਗਾ ਦੇ ਲੁਹਾਰਾ ਚੌਂਕ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੋਗਾ ਸੰਜੀਤ ਸਿੰਘ ਸੰਨੀ ਗਿੱਲ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਅਤੇ ਸਿੱਖ ਸੰਗਤਾਂ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਸ ਮੌਕੇ ਸੰਜੀਤ ਸਿੰਘ ਸੰਨੀ ਗਿੱਲ ਹੋਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਹੋਰ ਸਿੰਘ ਸਾਹਿਬਾਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ। ਮਾਰਚ ਦਾ ਸਵਾਗਤ ਕਰਨ ਅਤੇ ਮਾਰਚ ਵਿੱਚ ਸ਼ਾਮਲ ਹੋਣ ਲਈ ਮੋਗਾ ਦੀਆਂ ਸਿੱਖ ਸੰਗਤਾਂ ’ਚ ਵੱਡਾ ਉਤਸ਼ਾਹ ਵੇਖਣ ਨੂੰ ਮਿਲਿਆ। ਇਸ ਮੌਕੇ ’ਤੇ ਸੰਜੀਤ ਸਿੰਘ ਸੰਨੀ ਗਿੱਲ ਨਾਲ ਸੀਨੀਅਰ ਆਗੂਆਂ ਵਿਚ ਰਜਿੰਦਰ ਸਿੰਘ ਡੱਲਾ, ਮੈਂਬਰ ਸ਼੍ਰੋਮਣੀ ਕਮੇਟੀ ਤਰਸੇਮ ਸਿੰਘ ਰੱਤੀਆਂ, ਰਾਜਵੰਤ ਸਿੰਘ ਮਾਹਲਾ, ਗੋਵਰਧਨ ਪੋਪਲੀ, ਮਨਜੀਤ ਸਿੰਘ ਧੰਮੂ, ਚਰਨਜੀਤ ਸਿੰਘ ਝੰਡੇਆਣਾ, ਰਣਜੀਤ ਸਿੰਘ ਭਾਊ, ਯੂਥ ਆਗੂ ਸੁਖਬੀਰ ਸਿੰਘ ਸੁਖ ਗਿੱਲ, ਐੱਸਓਆਈ ਦੇ ਜੋਆਏਦੀਪ ਸ਼ਰਮਾ, ਯੂਥ ਜ਼ਿਲ੍ਹਾ ਪ੍ਰਧਾਨ ਦੇਬਸੀਸ ਮਲਿਕ, ਗੁਰਬਿੰਦ ਸਿੰਘ ਸਿੰਘਾ ਵਾਲਾ, ਰਵਦੀਪ ਸਿੰਘ ਦਾਰਾਪੁਰ, ਮਾਸਟਰ ਗੁਰਦੀਪ ਸਿੰਘ ਮਹੇਸਰੀ, ਬਿਪਨਪਾਲ ਸਿੰਘ ਖੋਸਾ, ਨਰਿੰਦਰ ਸਿੰਘ ਬੁੱਕਣ ਵਾਲਾ ਸਾਰੇ ਸਰਕਲ ਪ੍ਰਧਾਨ ਆਦਿ ਸਵਾਗਤੀ ਮਾਰਚ ਵਿਚ ਸ਼ਾਮਲ ਸਨ। ਇਸ ਮੌਕੇ ਸੰਜੀਤ ਸਿੰਘ ਸੰਨੀ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਮੋਗਾ ਵਾਸੀਆਂ ਲਈ ਬੜਾ ਹੀ ਸੁਭਾਗਾ ਸਮਾਂ ਹੈ ਕਿ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਵਰੋਸਾਈ ਸਿੱਖਾਂ ਦੀ ਸਰਬਉੱਚ ਸੁਪਰੀਮ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ੁਰੂ ਹੋਏ ਮੀਰੀ ਪੀਰੀ ਖ਼ਾਲਸਾ ਮਾਰਚ ਮੋਗਾ ਪੁੱਜਾ ਅਤੇ ਮਾਰਚ ਦੇ ਦਰਸ਼ਨ ਕਰਨ ਲਈ ਸੰਗਤਾਂ ਵਿੱਚ ਉਤਸ਼ਾਹ ਠਾਠਾਂ ਮਾਰਦਾ ਸੀ ਅਤੇ ਇਹ ਮੀਰੀ ਪੀਰੀ ਖਾਲਸਾ ਮਾਰਚ ਲੁਹਾਰਾ ਚੌਂਕ ਮੋਗਾ, ਲੰਢੇਕੇ, ਮੋਗਾ ਦਾ ਮੁੱਖ ਚੌਂਕ, ਅਕਾਲਸਰ ਰੋਡ ਚੌਂਕ, ਗੋਧੇਵਾਲਾ, ਕੋਟਕਪੁਰਾ ਚੌਂਕ ਵਿਚ ਪੜਾਅ ਕਰਦਾ ਹੋਇਆ ਅੱਗੇ ਵੱਲ ਰਵਾਨਾ ਹੋ ਗਿਆ। ਉਨ੍ਹਾਂ ਦੱਸਿਆ ਕਿ ਸੰਗਤਾਂ ਵੱਲੋਂ ਖਾਲਸਾ ਮਾਰਚ ਤੇ ਫੁੱਲਾਂ ਨਾਲ ਵਰਖਾ ਕੀਤੀ ਅਤੇ ਮਾਰਚ ਦੌਰਾਨ ਉਨ੍ਹਾਂ ਵੱਲੋਂ ਵਿਸ਼ੇਸ ਚਾਹ ਪਾਣੀ, ਫਰੂਟ ਅਤੇ ਹੋਰ ਕਈ ਪ੍ਰਕਾਰ ਦੇ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਸੀ। ਸੰਨੀ ਗਿੱਲ ਨੇ ਕਿਹਾ ਕਿ ਇਹ ਮੀਰੀ ਪੀਰੀ ਖਾਲਸਾ ਮਾਰਚ ਦਾ ਮੁੱਖ ਮਕਸਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਧਾਂਤਾਂ, ਉਸਦੀ ਸਰਬਉਚਤਾ ਅਤੇ ਮੀਰੀ ਅਤੇ ਪੀਰੀ ਦੇ ਸਿਧਾਂਤ ਅੱਜ ਦੀ ਨੌਜਵਾਨ ਪੀੜ੍ਹੀ ਵਿਚ ਪ੍ਰਚਾਰਨ ਹਿਤ ਹੀ ਕੱਢਿਆ ਗਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਾਡੇ ਚਾਨਣ ਮੁਨਾਰੇ ਹੀ ਨਹੀਂ ਸਗੋਂ ਸਾਡੀ ਯੋਗ ਅਗਵਾਈ ਕਰਨ ਵਾਲੀ ਸਿੱਖਾਂ ਦੀ ਸੁਪਰੀਮ ਪਾਵਰ ਹੈ, ਜਿਸ ਨੇ ਸਿੱਖ ਪੰਥ ਦੀ ਅਗਵਾਈ ਕਰਨ ਦੇ ਨਾਲ ਪੰਥਕ ਸੋਚ, ਪੰਥਕ ਹਿਤਾਂ ਅਤੇ ਪੂਰੀ ਸਿੱਖ ਕੌਮ ਨੂੰ ਮਾਨਵਤਾ ਦੇ ਸੱਚੇ ਕਲਿਆਣ ਲਈ ਸਾਨੂੰ ਪ੍ਰੇਰਿਆ ਹੈ ਅਤੇ ਇੱਕ ਲੜੀ ਵਿੱਚ ਪਰੋਇਆ ਹੈ। ਉਨ੍ਹਾਂ ਕਿਹਾ ਕਿ ਅੱਜ ਮੀਰੀ ਪੀਰੀ ਖ਼ਾਲਸਾ ਮਾਰਚ ਦੇ ਮੋਗਾ ਪੁੱਜਣ ’ਤੇ ਸਮੁੱਚੇ ਮੋਗਾ ਹਲਕੇ ਦੇ ਲੋਕਾਂ ਨੂੰ ਵਧਾਈ ਦਿੰਦਾ ਹਾਂ ਅਤੇ ਆਪਣੇ ਆਪ ਵਿੱਚ ਆਤਮਿਕ ਸ਼ਾਂਤੀ ਤੇ ਖੁਸੀ ਮਹਿਸੂਸ ਕਰਦਾ ਹੋਇਆ ਗੁਰੂ ਸਾਹਿਬਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਹਾਂ ਕਿ ਮੇਰੇ ਹਲਕੇ ਦੇ ਲੋਕ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਚੈਨ ਸਿੰਘ ਰਾਮੂਵਾਲੀਆ, ਪਰਮਜੋਤ ਸਿੰਘ ਖ਼ਾਲਸਾ ਸੇਵਾ ਸੁਸਾਇਟੀ, ਕੁਲਵੰਤ ਸਿੰਘ ਖਾਲਸਾ ਦਸਤਾਰ ਚੇਤਨਾ ਮਾਰਚ ਕਮੇਟੀ, ਕੁਲਵਿੰਦਰ ਸਿੰਘ ਪਰਮੇਸ਼ੁਰ ਦੁਆਰ ਮੋਗਾ, ਗੁਰਸੇਵਕ ਸਿੰਘ ਸੰਨਿਆਸੀ, ਗੁਰਚਰਨ ਸਿੰਘ ਕਾਲੀਏ ਵਾਲਾ, ਭੁਪਿੰਦਰ ਸਿੰਘ ਕਾਲੀਏ ਵਾਲਾ ਆਦਿ ਹਾਜ਼ਰ ਸਨ।