ਸਾਫੂਵਾਲਾ ਟੀਮ ਨੇ ਜਿੱਤਿਆ ਰਾਮੂੰਵਾਲਾ ਨਵਾਂ ਦਾ ਕਬੱਡੀ ਕੱਪ ਬਾਬਾ ਪੂਰਨ ਦਾਸ ਜੀ ਕਲੱਬ ਰਾਮੂੰਵਾਲਾ
Publish Date: Sat, 10 Oct 2026 04:44 PM (IST)
Updated Date: Sun, 11 Oct 2026 04:03 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਚੜਿੱਕ : ਬਾਬਾ ਪੂਰਨ ਦਾਸ ਜੀ ਕਲੱਬ ਰਾਮੂੰਵਾਲਾ ਨਵਾਂ ਵੱਲੋਂ ਐੱਨਆਰਆਈ, ਨਗਰ ਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਮਾਤਾ ਦਲਜੀਤ ਕੌਰ ਯਾਦਗਾਰੀ ਖੇਡ ਸਟੇਡੀਅਮ ਵਿਖੇ ਕਰਵਾਇਆ ਗਿਆ ਬਾਬਾ ਪੂਰਨ ਦਾਸ ਜੀ ਯਾਦਗਾਰੀ ਕਬੱਡੀ ਕੱਪ ਸਾਫੂਵਾਲਾ ਦੀ ਟੀਮ ਨੇ ਬੁੱਟਰ ਦੀ ਟੀਮ ਨੂੰ ਅੱਧੇ ਪੁਆਇੰਟ ਨਾਲ ਹਰਾ ਕੇ ਜਿੱਤਿਆ । ਜੇਤੂ ਟੀਮਾਂ ਨੂੰ ਨਕਦ ਇਨਾਮ ਤੇ ਕੱਪ ਦੇ ਕੇ ਸਨਮਾਨਿਤ ਕੀਤਾ ਗਿਆ। 35 ਕਿੱਲੋ ’ਚ ਰਾਮੂੰਵਾਲਾ ਨਵਾਂ ਤੇ 70 ਕਿੱਲੋ ਬਹੋਨਾ ਫ਼ਸਟ ਬੁੱਘੀਪੁਰਾ ਸੈਕੰਡ ਰਹੀ। ਓਪਨ ਦਾ ਬੈਸਟ ਜਾਫੀ ਰੋਮੀ ਲੁਹਾਰਾ ਅਤੇ ਰੇਡਰ ਅਰਸ਼ ਵਰਨਾਲਾ ਤੇ ਫੋਰਡ ਸਾਫੂਵਾਲਾ ਸਾਂਝੇ ਤੌਰ ’ਤੇ ਐਲਾਨੇ ਗਏ । ਕੱਪ ਲਈ ਮੱਲ੍ਹੀਆਂ ਵਾਲਾ ਦੇ ਤਰਸੇਮ ਸਿੰਘ ਗਿੱਲ ਕੈਲਗਰੀ, ਨਿਰਮਲ ਸਿੰਘ ਗਿੱਲ ਯੂਐੱਸਏ, ਬਲਜਿੰਦਰ ਗਿੱਲ ਯੂਐੱਸਏ, ਲਾਲੀ ਗਿੱਲ ਯੂਐੱਸਏ, ਲੱਖਾ ਯੂਐੱਸਏ, ਕੰਵਲਜੀਤ ਸਿੰਘ ਜਰਮਨ, ਹਰਦੀਪ ਸਿੰਘ ਹਰਚੋਕਾ ਯੂਐੱਸਏ, ਦਲਜੀਤ ਸਿੰਘ ਗਿੱਲ ਯੂਐੱਸਏ, ਜਸਬਿੰਦਰ ਸਿੰਘ ਛੋਟਾ ਯੂ.ਕੇ ਆਦਿ ਵੱਲੋਂ ਭਰਵੀਂ ਮਾਇਕ ਸਹਾਇਤਾ ਭੇਜੀ ਗਈ। ਕਮੈਂਟਰੀ ਸੇਵਾਵਾਂ ਸੁਖਰਾਜ ਸਿੰਘ ਰੋਡੇ, ਦਿਲਬਾਗ ਗੱਜਣਵਾਲਾ, ਬੂਟਾ ਖਾਨ ਆਲਮਵਾਲਾ, ਮਨਦੀਪ ਸੁਲਹਾਣੀ, ਜੌਰਡਨ ਡਾਲਾ ਆਦਿ ਨੇ ਨਿਭਾਈਆਂ। ਇਸ ਮੌਕੇ ਹਰੀ ਸਿੰਘ ਖਾਈ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ, ਪੂਰਨ ਸਿੰਘ ਐੱਸਐੱਚਓ, ਮੱਖਣ ਸਿੰਘ ਡੀਪੀ ਚੜਿੱਕ, ਗੁਰਵਿੰਦਰ ਸਿੰਘ ਸਰਪੰਚ, ਤੇਜੀ ਕੋਚ, ਸਰਪੰਚ ਰਾਜਾ ਮੱਲਕੇ, ਪਰਮਿੰਦਰ ਰਾਣਾ, ਕਾਂਗਰਸ ਆਗੂ ਨਵੀ ਧਾਲੀਵਾਲ ਦੀਦਾਰੇਵਾਲਾ, ਗੁਰਮੀਤ ਕਾਕਾ ਨੰਬਰਦਾਰ, ਪਵਿੱਤਰ ਬਹਿਰੀਨ, ਇਕਬਾਲ ਸਿੰਘ ਹਰਚੋਕਾ, ਜੰਟਾ ਬੁੱਟਰ, ਕਮਲ ਸਰਪੰਚ ਮਹਿਰੋਂ, ਆਪ ਆਗੂ ਜਗਦੀਪ ਜੈਮਲਵਾਲਾ, ਮੋਹਣ ਸਿੰਘ ਮੈਂਬਰ, ਜਗਸੀਰ ਗੱਗੀ, ਗੁਰਵਿੰਦਰ ਗਿੰਦਾ, ਦਲਜੀਤ ਬਾਬੇ ਕਾ, ਗੁਰਭੇਜ ਸਿੰਘ, ਡਾ. ਭੁਪਿੰਦਰ ਜਾਝੀ ਆਦਿ ਹਾਜ਼ਰ ਸਨ।