
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਕਬੱਡੀ ਖੇਡ ਜਗਤ ਵਿਚ ਉਸ ਸਮੇਂ ਸੋਗ ਦੀ ਲਹਿਰ ਪਸਰ ਗਈ ਜਦੋਂ ਜ਼ਿਲ੍ਹਾ ਮੋਗਾ ਦੇ ਕਸਬਾ ਸਮਾਲਸਰ ਦੇ ਆਪਣੇ ਸਮੇਂ ਕਬੱਡੀ ਦੇ ਸੁਪਰਸਟਾਰ ਜਾਫੀ ਗੋਰਾ ਸਮਾਲਸਰ ਦਾ ਦੇਹਾਂਤ ਹੋ ਗਿਆ।

ਮਨਪ੍ਰੀਤ ਸਿੰਘ ਮੱਲੇਆਣਾ 0 ਪੰਜਾਬੀ ਜਾਗਰਣ, ਮੋਗਾ : ਕਬੱਡੀ ਖੇਡ ਜਗਤ ਵਿਚ ਉਸ ਸਮੇਂ ਸੋਗ ਦੀ ਲਹਿਰ ਪਸਰ ਗਈ ਜਦੋਂ ਜ਼ਿਲ੍ਹਾ ਮੋਗਾ ਦੇ ਕਸਬਾ ਸਮਾਲਸਰ ਦੇ ਆਪਣੇ ਸਮੇਂ ਕਬੱਡੀ ਦੇ ਸੁਪਰਸਟਾਰ ਜਾਫੀ ਗੋਰਾ ਸਮਾਲਸਰ ਦਾ ਦੇਹਾਂਤ ਹੋ ਗਿਆ।
ਉਨ੍ਹਾਂ ਦੇ ਇਸ ਅਚਾਨਕ ਵਿਛੋੜੇ ਨਾਲ ਕਬੱਡੀ ਜਗਤ, ਪਿੰਡ ਸਮਾਲਸਰ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਪਤਾ ਲੱਗਾ ਹੈ ਕਿ ਗੋਰਾ ਸਮਾਲਸਰ ਪਿਛਲੇ 11 ਦਿਨਾਂ ਤੋਂ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ਵਿਖੇ ਜ਼ੇਰੇ ਇਲਾਜ ਸੀ। ਜਾਣਕਾਰੀ ਮੁਤਾਬਕ ਗੋਰਾ ਸਮਾਲਸਰ ਨੇ ਆਪਣੇ ਸਮੇਂ ਕਬੱਡੀ ਦੇ ਖੇਤਰ ਵਿਚ ਵੱਖਰੀ ਪਛਾਣ ਬਣਾਈ ਸੀ। ਉਹ ਮੁਕਤਸਰ, ਫਰੀਦਕੋਟ ਕਬੱਡੀ ਕਲੱਬ, ਫਰੈਂਡਜ਼ ਕਬੱਡੀ ਕਲੱਬ ਬਾਜਾਖਾਨਾ, ਸ਼ੰਕਰਾਪੁਰੀ ਕਲੱਬ ਅਤੇ ਪੱਤੋ ਹੀਰਾ ਸਿੰਘ ਸਮੇਤ ਕਈ ਨਾਮਵਰ ਕਲੱਬਾਂ ਵੱਲੋਂ ਖੇਡਦਾ ਰਿਹਾ ਹੈ। ਇਸ ਦੁਖਦਾਈ ਖ਼ਬਰ ਨੇ ਕਬੱਡੀ ਖੇਡ ਪ੍ਰੇਮੀਆਂ ਅਤੇ ਖਿਡਾਰੀਆਂ ਨੂੰ ਗਹਿਰੇ ਸਦਮੇ ਵਿਚ ਲੈ ਆਂਦਾ ਹੈ।