
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਡੇਰਾ ਸੱਚਾ ਸੌਦਾ ਦੇ ਸੰਤ ਡਾ. ਗੁਰਮੀਤ

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਡੇਰਾ ਸੱਚਾ ਸੌਦਾ ਦੇ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਜਨਮ ਦਿਨ ਨੂੰ ਮੁੱਖ ਰੱਖਦਿਆਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੌਦੇ ਲਗਾਉਣ ਦੀ ਮੁਹਿੰਮ ਤਹਿਤ ਮੋਗਾ ਜ਼ਿਲ੍ਹੇ ’ਚ ਵੱਡੇ ਪੱਧਰ ’ਤੇ ਪੌਦੇ ਲਗਾਏ ਗਏ। ਇਸ ਮੁਹਿੰਮ ਤਹਿਤ ਜ਼ਿਲ੍ਹਾ ਮੋਗਾ ਦੀ ਸਾਧ ਸੰਗਤ ਅਤੇ ਸੇਵਾਦਾਰਾਂ ਵੱਲੋਂ ਕੁੱਲ 14,300 ਪੌਦੇ ਲਗਾ ਕੇ ਵਾਤਾਵਰਨ ਦੀ ਸੰਭਾਲ ਦਾ ਸੰਦੇਸ਼ ਦਿੱਤਾ ਗਿਆ। ਸਾਧ ਸੰਗਤ ਵੱਲੋਂ ਆਪਣੇ ਪਰਿਵਾਰਾਂ ਸਮੇਤ ਵੱਖ-ਵੱਖ ਥਾਵਾਂ ’ਤੇ ਪਹੁੰਚ ਕੇ ਪੌਦੇ ਲਗਾਏ ਗਏ। ਮੋਗਾ ਸ਼ਹਿਰ ਅਤੇ ਆਸ-ਪਾਸ ਦੇ ਖੇਤਰਾਂ ’ਚ ਅੱਜ ਕਰਵਾਈ ਗਈ ਮੁਹਿੰਮ ਦੌਰਾਨ ਲਗਭਗ 3,500 ਪੌਦੇ ਲਗਾਏ ਗਏ। ਇਸ ਦੌਰਾਨ ਵੱਡੀ ਗਿਣਤੀ ’ਚ ਸੇਵਾਦਾਰਾਂ ਨੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਦਾ ਸੰਦੇਸ਼ ਦਿੱਤਾ। ਪੌਦੇ ਲਗਾਉਣ ਦੀ ਸ਼ੁਰੂਆਤ ਮੌਕੇ ਅਧਿਕਾਰੀਆਂ ਨੇ ਕੀਤੀ ਸ਼ਲਾਘਾ ਮੋਗਾ ਵਿਖੇ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਮੌਕੇ ਮੁੱਖ ਮਹਿਮਾਨ ਮਨਿੰਦਰ ਸਿੰਘ, ਤਹਿਸੀਲਦਾਰ ਅਤੇ ਜ਼ਿਲ੍ਹਾ ਮਾਲ ਅਫ਼ਸਰ ਦਾ ਵਾਧੂ ਚਾਰਜ, ਮੋਗਾ ਨੇ ਸ਼ਿਰਕਤ ਕੀਤੀ। ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਲਈ ਸਾਂਝਾ ਉਪਰਾਲਾ ਇਸ ਮੌਕੇ ਆਰਕੇਐੱਸ ਬਾਲ ਵਾਟਿਕਾ ਸਕੂਲ ਦੀ ਪ੍ਰਿੰਸੀਪਲ ਰਾਧਿਕਾ ਸੂਦ ਨੇ ਵੀ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ਲਾਘਾ ਕੀਤੀ।ਵੱਖ-ਵੱਖ ਬਲਾਕਾਂ ਵਿਚ ਲਗਾਏ ਗਏ ਹਜ਼ਾਰਾਂ ਪੌਦੇ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿਚ ਸਾਧ ਸੰਗਤ ਵੱਲੋਂ ਵੱਡੀ ਗਿਣਤੀ ਵਿਚ ਪੌਦੇ ਲਗਾਏ ਗਏ। ਬਲਾਕ ਧਰਮਕੋਟ, ਬਲਾਕ ਕੋਟ ਈਸੇ ਖਾਂ ਅਤੇ ਬਲਾਕ ਭਿੰਡਰ ਦੀ ਸਾਧ ਸੰਗਤ ਵੱਲੋਂ ਮਿਲ ਕੇ 1,800 ਪੌਦੇ ਲਗਾਏ ਗਏ। ਇਸੇ ਤਰ੍ਹਾਂ ਬਲਾਕ ਬੁੱਟਰ ਬੱਧਨੀ ਦੀ ਸਾਧ ਸੰਗਤ ਵੱਲੋਂ 2,200 ਪੌਦੇ, ਬਲਾਕ ਨਿਹਾਲ ਸਿੰਘ ਵਾਲਾ ਦੀ ਸਾਧ ਸੰਗਤ ਵੱਲੋਂ 2,500 ਪੌਦੇ, ਬਲਾਕ ਬਾਘਾਪੁਰਾਣਾ ਦੀ ਸਾਧ ਸੰਗਤ ਵੱਲੋਂ 1,800 ਪੌਦੇ ਅਤੇ ਬਲਾਕ ਮਾੜੀ ਮੁਸਤਫ਼ਾ ਦੀ ਸਾਧ ਸੰਗਤ ਵੱਲੋਂ 2,500 ਪੌਦੇ ਲਗਾਏ ਗਏ। ਇਸ ਤਰ੍ਹਾਂ ਮੋਗਾ ਜ਼ਿਲ੍ਹੇ ਵਿਚ ਕੁੱਲ 14,300 ਪੌਦੇ ਲਗਾਉਣ ਦਾ ਉਪਰਾਲਾ ਕੀਤਾ ਗਿਆ। ਸਾਧ ਸੰਗਤ ਵੱਲੋਂ ਸਿਰਫ਼ ਪੌਦੇ ਲਗਾਉਣ ਤੱਕ ਹੀ ਮੁਹਿੰਮ ਨੂੰ ਸੀਮਤ ਨਾ ਰੱਖਦਿਆਂ ਉਨ੍ਹਾਂ ਦੀ ਸੰਭਾਲ ਕਰਨ ਦਾ ਵੀ ਭਰੋਸਾ ਦਿੱਤਾ ਗਿਆ। ਜ਼ਿੰਮੇਵਾਰਾਂ ਨੇ ਕਿਹਾ ਕਿ ਵਾਤਾਵਰਨ ਦੀ ਸੰਭਾਲ ਇੱਕ ਦਿਨ ਦਾ ਕਾਰਜ ਨਹੀਂ, ਸਗੋਂ ਲਗਾਤਾਰ ਚੱਲਣ ਵਾਲੀ ਜ਼ਿੰਮੇਵਾਰੀ ਹੈ। ਇਸੇ ਸੋਚ ਤਹਿਤ ਸਾਧ ਸੰਗਤ ਵੱਲੋਂ ਅਗਸਤ ਮਹੀਨੇ ਦੌਰਾਨ ਵੀ ਹੋਰ ਪੌਦੇ ਲਗਾਉਣ ਦੀ ਮੁਹਿੰਮ ਜਾਰੀ ਰੱਖਣ ਦੀ ਗੱਲ ਕਹੀ ਗਈ। ਇਸ ਮੌਕੇ ਮਾਸਟਰ ਗੁਰਦੀਪ ਸਿੰਘ, ਬਲਦੇਵ ਸਿੰਘ ਨਾਇਬ ਤਹਿਸੀਲਦਾਰ, ਗੁਰਜੀਤ ਸਿੰਘ ਇੰਸਾਂ, ਰਾਮ ਲਾਲ ਇੰਸਾਂ ਸਮੇਤ ਹੋਰ ਸੇਵਾਦਾਰ ਅਤੇ ਸਾਧ ਸੰਗਤ ਹਾਜ਼ਰ ਸਨ।