- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ

ਕੁਲਵਿੰਦਰ ਸਿੰਘ ਸਹੋਤਾ, ਪੰਜਾਬੀ ਜਾਗਰਣ ਮੋਗਾ: ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਨ ਫਾਰ ਇਕੁਲਿਟੀ ਦੇ ਲੋਗੋ ਹੇਠ ਪੰਜ ਕਿੱਲੋਮੀਟਰ ਦੀ ਮੈਰਾਥਨ ਦੌੜ ਵਿਚ ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਅਸਿਸਟੈਂਟ ਡਾਇਰੈਕਟਰ ਦਵਿੰਦਰ ਸਿੰਘ ਲੋਟੇ ਅਤੇ ਤਰਨਜੀਤ ਮੈਡਮ ਦੇ ਰਹਿਨੁਮਾਈ ਹੇਠ ਸੁਤੰਤਰਤਾ ਸੰਗਰਾਮੀ ਰਣਜੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਰੋਲੀ ਭਾਈ ਦੇ ਇੰਚਾਰਜ ਪ੍ਰਿੰਸੀਪਲ ਰਜਨੀ ਬਾਲਾ, ਪ੍ਰੋਗਰਾਮ ਅਫਸਰ ਡਾ. ਦੀਪਕ ਸ਼ਰਮਾ ਤੇ ਨਰਿੰਦਰ ਸਿੰਘ ਦੀ ਅਗਵਾਈ ਵਿਚ ਐੱਨਐੱਸਐੱਸ ਵਲੰਟੀਅਰਜ਼ ਵੱਲੋਂ ਕਮਿਊਨਿਟੀ ਪਾਰਟੀਸਪੇਸ਼ਨ ਕਰਦੇ ਹੋਏ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ। ਇਸ ਦੌੜ ਦਾ ਉਦੇਸ਼ ਇਹ ਦੌੜ ਸਿਰਫ਼ ਖੇਡ ਐਕਟੀਵਿਟੀ ਨਹੀਂ ਸਗੋਂ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਤੇ ਮਨੁੱਖਤਾਵਾਦੀ ਸੰਦੇਸ਼ ਸਮਾਜ ਵਿਚ ਬਰਾਬਰੀ ਭਾਈਚਾਰੇ ਅਤੇ ਮਨੁੱਖੀ ਸਾਂਝ ਨੂੰ ਉਜਾਗਰ ਕਰਨਾ ਸੀ, ਜਿੱਥੇ 1500 ਤੋਂ ਵੱਧ ਨੌਜਵਾਨਾਂ ਨੇ ਇਸ ਮੈਰਾਥਨ ਵਿਚ ਭਾਗ ਲਿਆ ਜਿਸ ਨੂੰ ਐੱਮਐੱਲਏ ਹਲਕਾ ਬਾਘਾਪੁਰਾਣਾ ਅੰਮ੍ਰਿਤਪਾਲ ਸਿੰਘ, ਆਈਏਐੱਸ ਮਿਸ ਹਰਸ਼ਿਤਾ ਸ਼ਰਮਾ, ਵਧੀਕ ਏਡੀਸੀ ਮੋਗਾ ਜਸਪਿੰਦਰ ਸਿੰਘ ਵੱਲੋਂ ਮੈਰਾਥਨ ਨੂੰ ਲੀਡ ਕਰਦੇ ਹੋਏ ਇਸ ਦੌੜ ਦਾ ਹਿੱਸਾ ਬਣੇ, ਉੱਥੇ ਹੀ ਨੌਜਵਾਨਾਂ ਨੂੰ ਗੁਰੂ ਜੀ ਦੀਆਂ ਸਿੱਖਿਆਵਾਂ ’ਤੇ ਚਲਦੇ ਸਮਾਜ ਵਿਚ ਭਾਈਚਾਰੇ ਅਤੇ ਸਮਾਨਤਾ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹੋਏ ਇੰਨ੍ਹਾਂ ਨੌਜਵਾਨਾਂ ਨੂੰ ਖੇਡਾਂ ਰਾਹੀਂ ਸਿਹਤਮੰਦ ਅਤੇ ਉਸਾਰੂ ਜੀਵਨਸ਼ੈਲੀ ਨਾਲ ਜੋੜਦੇ ਹੋਏ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਸਿੱਖਿਆ ਵਿਭਾਗ ਤੋਂ ਡਿਪਟੀ ਡੀਈਓ ਗੁਰਦਿਆਲ ਸਿੰਘ ਮਠਾੜੂ ,ਪ੍ਰੋਗਰਾਮ ਅਫ਼ਸਰ ਡਾ. ਦੀਪਕ ਸ਼ਰਮਾ, ਨਰਿੰਦਰ ਸਿੰਘ, ਹੈੱਡ ਮਾਸਟਰ ਰਿਸ਼ੀ ਮਨਚੰਦਾ, ਲੈਕਚਰਰ ਤੇਜਵੰਤ ਸਿੰਘ ਸੰਧੂ ਵੀ ਵਿਦਿਆਰਥੀਆਂ ਨਾਲ ਭੱਜਦੇ ਹੋਏ ਨਜ਼ਰ ਆਏ। ਪ੍ਰੋਗਰਾਮ ਦੀ ਸਮਾਪਤੀ ਮੌਕੇ ਜ਼ਿਲ੍ਹਾ ਸਪੋਰਟਸ ਅਫ਼ਸਰ ਨਵਦੀਪ ਜਿੰਦਲ ਵੱਲੋਂ ਸਾਰੇ ਖਿਡਾਰੀਆਂ ਨੂੰ ਟੀ ਸ਼ਰਟਾਂ ਅਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਭਾਗ ਲੈਣ ਵਾਲੇ ਖਿਡਾਰੀਆਂ ਲਈ ਰਿਫਰੈਸ਼ਮੈਂਟ ਦਾ ਖ਼ਾਸ ਪ੍ਰਬੰਧ ਕੀਤਾ ਗਿਆ ਸੀ। ਐੱਨਐੱਸਐੱਸ ਵਲੰਟੀਅਰਜ਼ ਡਰੋਲੀ ਭਾਈ ਵੱਲੋਂ ਐੱਨਐੱਸਐੱਸ ਦੇ ਅਸਲੀ ਮਕਸਦ ਸਮਾਜ ਲਈ ਸੇਵਾ ’ਤੇ ਪਹਿਰਾ ਦਿੰਦੇ ਹੋਏ ਗਰਾਊਂਡ ’ਚੋਂ ਸਫ਼ਾਈ ਅਭਿਆਨ ਸ਼ੁਰੂ ਕਰ ਦਿੱਤਾ ਅਤੇ ਸਾਰੀ ਗਰਾਊਂਡ ਵਿਚ ਹਾਜ਼ਰੀਨ ਨੂੰ ਸਵੱਛ ਭਾਰਤ ਅਭਿਆਨ ਲਈ ਪ੍ਰੇਰਿਤ ਕੀਤਾ ਜਿਸ ਦਾ ਸਾਰਿਆਂ ਵੱਲੋਂ ਭਰਪੂਰ ਸਲਾਘਾ ਕੀਤੀ ਗਈ।