- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਸਿੱਧ ਸਮਾਜ ਸੇਵੀ ਰਾਜੀਵ

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਪ੍ਰਸਿੱਧ ਸਮਾਜ ਸੇਵੀ ਰਾਜੀਵ ਬਾਂਸਲ ਨੂੰ ਐਂਟੀ ਕਰੱਪਸ਼ਨ ਫਾਊਂਡੇਸ਼ਨ ਆਫ ਇੰਡੀਆ ਦੇ ਨੈਸ਼ਨਲ ਸਾਈਬਰ ਕ੍ਰਾਈਮ ਸੈੱਲ ਦਾ ਉੱਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਇਸ ਨਿਯੁਕਤੀ ਨਾਲ ਸੰਗਠਨ ਨੂੰ ਹੋਰ ਮਜ਼ਬੂਤੀ ਮਿਲਣ ਦੀ ਉਮੀਦ ਹੈ। ਨੈਸ਼ਨਲ ਵਿਜੀਲੈਂਸ ਕ੍ਰਾਈਮ ਸੈੱਲ ਦੇ ਚੇਅਰਮੈਨ ਸੁਮਿਤ ਪੁਜਾਨਾ ਦੀ ਅਗਵਾਈ ਹੇਠ ਮੋਗਾ ਦੀ ਟੀਮ ਵੱਲੋਂ ਰਾਜੀਵ ਬਾਂਸਲ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਸੰਗਠਨ ਦੀਆਂ ਨੀਤੀਆਂ ਅਤੇ ਆਉਣ ਵਾਲੀਆਂ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਨੈਸ਼ਨਲ ਡਾਇਰੈਕਟਰ ਨਵੀਨ ਸਿੰਗਲਾ ਨੇ ਕਿਹਾ ਕਿ ਐਂਟੀ ਕਰੱਪਸ਼ਨ ਫਾਊਂਡੇਸ਼ਨ ਆਫ ਇੰਡੀਆ ਦਾ ਮੁੱਖ ਉਦੇਸ਼ ਭ੍ਰਿਸ਼ਟਾਚਾਰ ਵਿਰੁੱਧ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨਾ, ਆਮ ਨਾਗਰਿਕਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਸੁਚੇਤ ਕਰਨਾ ਅਤੇ ਸਾਈਬਰ ਅਪਰਾਧਾਂ ਤੋਂ ਬਚਾਅ ਲਈ ਲੋਕਾਂ ਨੂੰ ਸਿੱਖਿਅਤ ਕਰਨਾ ਹੈ। ਉਨ੍ਹਾਂ ਕਿਹਾ ਕਿ ਰਾਜੀਵ ਬਾਂਸਲ ਵਰਗੇ ਤਜਰਬੇਕਾਰ ਸਮਾਜ ਸੇਵੀ ਦਾ ਸੰਗਠਨ ਨਾਲ ਜੁੜਨਾ ਮਾਣ ਵਾਲੀ ਗੱਲ ਹੈ। ਸੁਮਿਤ ਪੁਜਾਨਾ ਨੇ ਕਿਹਾ ਕਿ ਰਾਜੀਵ ਬਾਂਸਲ ਦੇ ਤਜਰਬੇ ਅਤੇ ਸਹਿਯੋਗ ਨਾਲ ਮੋਗਾ ਖੇਤਰ ਵਿਚ ਸਮਾਜ ਸੇਵਾ ਅਤੇ ਲੋਕ ਭਲਾਈ ਦੇ ਕਾਰਜਾਂ ਨੂੰ ਨਵੀਂ ਗਤੀ ਮਿਲੇਗੀ। : ਸ੍ਰੀ ਸਾਲਾਸਰ ਧਾਮ ਵਿਖੇ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਰਾਜੀਵ ਬਾਂਸਲ ਨੂੰ ਉਨ੍ਹਾਂ ਦੇ ਪਰਿਵਾਰ ਸਮੇਤ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਾਜੀਵ ਬਾਂਸਲ ਨੇ ਰਾਸ਼ਟਰੀ ਲੀਡਰਸ਼ਿਪ ਅਤੇ ਮੋਗਾ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸੰਗਠਨ ਦੇ ਉਦੇਸ਼ਾਂ ਨੂੰ ਘਰ-ਘਰ ਤੱਕ ਪਹੁੰਚਾਉਣ ਅਤੇ ਸਮਾਜ ਭਲਾਈ ਦੇ ਕੰਮਾਂ ਲਈ ਪੂਰੀ ਇਮਾਨਦਾਰੀ ਅਤੇ ਨਿਸ਼ਠਾ ਨਾਲ ਯਤਨਸ਼ੀਲ ਰਹਿਣਗੇ। ਇਸ ਮੌਕੇ ਨੈਸ਼ਨਲ ਚੀਫ ਪ੍ਰੈਜ਼ੀਡੈਂਟ ਹਰਸ਼ ਗੋਇਲ, ਨੈਸ਼ਨਲ ਸੀਨੀਅਰ ਵਾਈਸ ਚੇਅਰਮੈਨ ਵਿਕਾਸ ਸਿੰਗਲਾ, ਨੈਸ਼ਨਲ ਡਾਇਰੈਕਟਰ ਨਵੀਨ ਸਿੰਗਲਾ, ਜ਼ਿਲ੍ਹਾ ਚੇਅਰਮੈਨ ਮਨੋਜ ਜੈਸਵਾਲ, ਜ਼ਿਲ੍ਹਾ ਇੰਚਾਰਜ ਲੱਕੀ ਗਿੱਲ ਅਤੇ ਅਮਨ ਮਦਾਨ, ਜ਼ਿਲ੍ਹਾ ਸਕੱਤਰ ਜਤਿਨ ਕੁਮਾਰ, ਯਕੀਨ ਕੁਮਾਰ, ਰਾਜੀਵ ਤਾਂਗੜੀ, ਅਵਤਾਰ ਸਿੰਘ, ਨਰੇਸ਼ ਖੰਨਾ, ਵਿਨੋਦ ਕੁਮਾਰ, ਸੋਨੂੰ ਚਾਵਲਾ ਅਤੇ ਹੁਕਮ ਚੰਦ ਸਮੇਤ ਸੰਗਠਨ ਦੇ ਹੋਰ ਮੈਂਬਰ ਵੀ ਹਾਜ਼ਰ ਸਨ