ਆਰਕੇਐੱਸ ਸਕੂਲ ਦਾ ਸਾਲਾਨਾ ਨਤੀਜਾ ਐਲਾਨਿਆ
ਆਰਕੇਐੱਸ ਸੀਨੀਅਰ ਸੈਕੰਡਰੀ ਪਬਲਿਕ
Publish Date: Mon, 23 Mar 2026 05:00 PM (IST)
Updated Date: Tue, 24 Mar 2026 04:02 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ: ਆਰਕੇਐੱਸ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਖੇ ਅੱਜ ਪੰਜਵੀਂ ਜਮਾਤ ਤੋਂ ਲੈ ਕੇ ਨੌਵੀਂ ਜਮਾਤ ਅਤੇ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਦੇ ਸਾਲਾਨਾ ਇਮਤਿਹਾਨਾਂ ਦਾ ਨਤੀਜਾ ਘੋਸ਼ਿਤ ਕੀਤਾ ਗਿਆ। ਜਿਸ ਵਿਚ ਵਿਦਿਆਰਥੀਆਂ ਦੇ ਨਾਲ ਨਾਲ ਉਨ੍ਹਾਂ ਦੇ ਮਾਤਾ ਪਿਤਾ ਵੀ ਨਤੀਜਾ ਦੇਖਣ ਲਈ ਪਹੁੰਚੇ। ਨਤੀਜੇ ਨੂੰ ਦੇਖ ਕੇ ਬੱਚੇ ਅਤੇ ਮਾਪੇ ਬਹੁਤ ਖੁਸ਼ ਦਿਖਾਈ ਦੇ ਰਹੇ ਸਨ। ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ (ਜਮਾਤ ਅਤੇ ਸੈਕਸ਼ਨ ਅਨੁਸਾਰ) ਆਉਣ ਵਾਲੇ ਵਿਦਿਆਰਥੀਆਂ ਨੂੰ ਟਰਾਫ਼ੀਆਂ, ਸਨਮਾਨ ਅਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਟੂਡੈਂਟ ਆਫ ਦਾ ਈਅਰ ਅਤੇ 100% ਸਾਲਾਨਾ ਹਾਜ਼ਰੀ ਵਾਲੇ ਬੱਚਿਆਂ ਨੂੰ ਵੀ ਸਰਟੀਫਿਕੇਟ ਅਤੇ ਟਰਾਫੀ਼ਆਂ ਦੇ ਕੇ ਵੀ ਸਨਮਾਨਿਤ ਕੀਤਾ ਗਿਆ। ਸਕੂਲ ਦੇ ਵਿਹੜੇ ਵਿਚ ਸੈਲਫੀ ਕਾਰਨਰ ਬਣਾਇਆ ਗਿਆ। ਜਿਸ ਵਿਚ ਸਾਰੇ ਵਿਦਿਆਰਥੀ ਖੁਸ਼ੀ-ਖੁਸ਼ੀ ਆਪਣੇ ਮਾਤਾ-ਪਿਤਾ ਨਾਲ ਫੋਟੋ ਖਿਚਵਾ ਰਹੇ ਸਨ। ਇਹ ਨਤੀਜਾ ਕੋਆਰਡੀਨੇਟਰ ਅਧਿਆਪਕਾ ਸੰਨਪ੍ਰੀਤ ਕੌਰ ਅਤੇ ਮੀਨਾਕਸ਼ੀ ਕੌੜਾ ਦੀ ਅਗਵਾਈ ਵਿਚ ਐਲਾਨਿਆ ਗਿਆ। ਮੰਚ ਸੰਚਾਲਨ ਦੀ ਭੂਮਿਕਾ ਅਧਿਆਪਕਾ ਦਪਿੰਦਰ ਕੌਰ ਦੁਆਰਾ ਬਾਖੂਬੀ ਨਿਭਾਈ ਗਈ। ਵਿਦਿਆਰਥੀਆਂ ਦੇ ਭਵਿੱਖ ਦੀ ਕਾਮਨਾ ਕਰਦੇ ਹੋਏ ਸਕੂਲ ਮੈਨੇਜਿੰਗ ਕਮੇਟੀ ਦੇ ਉੱਪ ਪ੍ਰਧਾਨ ਜਤਿੰਦਰ ਸੂਦ ਅਤੇ ਮੁੱਖ ਅਧਿਆਪਕਾ ਰਜਨੀ ਅਰੋੜਾ ਨੇ ਸਾਰੇ ਅਧਿਆਪਕਾਂ, ਮਾਪਿਆਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਬੱਚਿਆਂ ਦੀ ਸਫ਼ਲਤਾ ਦਾ ਸਿਹਰਾ ਵਿਦਿਆਰਥੀਆਂ, ਮਿਹਨਤੀ ਅਧਿਆਪਕਾਂ ਅਤੇ ਮਾਤਾ ਪਿਤਾ ਨੂੰ ਦਿੱਤਾ ਅਤੇ ਨਵੇਂ ਸੈਸ਼ਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ।