- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੈਨੇਡਾ ਵਿਚ ਰਹਿ ਰਹੇ ਉੱਘੇ

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ: ਕੈਨੇਡਾ ਵਿਚ ਰਹਿ ਰਹੇ ਉੱਘੇ ਸਾਹਿਤਕਾਰ ਗੁਰਬਚਨ ਸਿੰਘ ਚਿੰਤਕ ਦਾ ਕੁੱਝ ਦਿਨ ਪਹਿਲਾਂ ਕੈਨੇਡਾ ਵਿਚ ਦਿਹਾਂਤ ਹੋ ਗਿਆ। ਉਨ੍ਹਾਂ ਨੂੰ ਮੋਗਾ ਵਿਖੇ ਮੀਟਿੰਗ ਦੌਰਾਨ ਸ਼ਰਧਾਂਜਲੀ ਅਰਪਿਤ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਉਹ ਸਕੂਲਾਂ ਦੇ ਗ਼ਰੀਬ ਬੱਚਿਆਂ ਦੀਆਂ ਫੀਸਾਂ ਹੀ ਨਹੀਂ ਦਿੰਦੇ ਸਨ, ਸਗੋਂ ਉਨ੍ਹਾਂ ਨੇ ਸਕੂਲਾਂ ਵਿਚ ਬੱਚਿਆਂ ਲਈ ਪਾਰਕ ਵੀ ਬਣਾ ਕੇ ਦਿੱਤੇ। ਉਹ ਕਿਹੜੀ ਸਾਹਿਤ ਸਭਾ ਹੈ ਜਿਸ ਨੂੰ ਉਨ੍ਹਾਂ ਦਿਲ ਖੋਲ੍ਹ ਕੇ ਮਦਦ ਕੀਤੀ। ਲੋਕ ਸਾਹਿਤ ਅਕਾਦਮੀ, ਲੋਹਮਣੀ ਮੈਗਜ਼ੀਨ ਦੇ ਉਹ ਆਰਥਿਕ ਥੰਮ ਸਨ। ਉਨ੍ਹਾਂ ਨੇ ਨਿੱਜੀ ਰੂਪ ਵਿਚ ਸਵ: ਮਹਿੰਦਰ ਸਾਥੀ ਦੀ ਆਰਥਿਕ ਸਾਰ ਵੀ ਲਈ। ਉਨ੍ਹਾਂ ਅੰਦਰ ਹਲੀਮੀ ਅਤੇ ਮਿਲਵਰਤਣਤਾ ਧੁਰ ਅੰਦਰ ਸਨ। ਉਨ੍ਹਾਂ ਮੋਗੇ ਵਿਚ ਸੁਤੰਤਰਤਾ ਸੈਨਾਨੀ ਭਵਨ ਵਿਚ ਲੱਖਾਂ ਰੁਪਏ ਲਗਾ ਕੇ ਲਾਇਬ੍ਰੇਰੀ ਵੀ ਬਣਾਈ। ਕੇਐੱਲ ਗਰਗ ਨੇ ਵੀ ਸਕੂਲ ਦੀ ਪ੍ਰਯੋਗਸ਼ਾਲਾ ਵਿਚ ਦਿੱਤੇ ਆਰਥਿਕ ਯੋਗਦਾਨ ਦੀਆਂ ਗੱਲਾਂ ਸਾਂਝੀਆਂ ਕੀਤੀਆਂ। ਡਾ. ਸੁਰਜੀਤ ਬਰਾੜ ਨੇ ਕੈਨੇਡਾ ਦੀਆਂ ਅਨੇਕਾਂ ਮਿਲਣੀਆਂ ਵਿਚ ਉਨ੍ਹਾਂ ਦੇ ਪਰਿਵਾਰ ਦੇ ਇਕ ਮੈਂਬਰ ਵੱਜੋਂ ਉਨ੍ਹਾਂ ਦੀ ਸ਼ਖ਼ਸ਼ੀਅਤ ਦੇ ਵੱਖ ਵੱਖ ਪਹਿਲੂਆਂ ’ਤੇ ਚਾਨਣਾ ਪਾਇਆ। ਜਗੀਰ ਸਿੰਘ ਖੋਖਰ ਨੇ ਉਨ੍ਹਾਂ ਵੱਲੋਂ ਸੁਤੰਤਰਤਾ ਸੈਨਾਨੀ ਭਵਨ ਵਿਚ ਲਾਇਬ੍ਰੇਰੀ ਬਾਰੇ ਉਨ੍ਹਾਂ ਦੇ ਯੋਗਦਾਨ ਬਾਰੇ ਦੱਸਿਆ। ਚਰਨਜੀਤ ਸਿੰਘ ਸਮਾਲਸਰ ਨੇ ਉਨ੍ਹਾਂ ਦੇ ਅਧਿਆਪਕ ਬਣਨ ਤੋਂ ਪਹਿਲਾਂ ਦਸਾਂ ਨੌਹਾਂ ਦੀ ਕਿਰਤ ਸਮੇਂ ਦੀਆਂ ਸਮਾਲਸਰ ਨਾਲ ਜੁੜੀਆਂ ਸਾਂਝਾ ਦੀ ਸਾਂਝ ਪਾਈ। ਜਸਵੀਰ ਸਿੰਘ ਕਲਸੀ ਨੇ ਉਨ੍ਹਾਂ ਦੀਆਂ ਪਿੰਡ ਨਾਲ ਜੁੜੀਆਂ ਸਾਂਝਾ ਅਤੇ ਸਕੂਲ ਲਈ ਦਿੱਤੇ ਯੋਗਦਾਨ ਦੀ ਗੱਲ ਕੀਤੀ। ਡਾ. ਹਰਨੇਕ ਸਿੰਘ ਰੋਡੇ ਨੇ ਚਿੰਤਕ ਨੂੰ ਭਾਵਪੂਰਤ ਸ਼ਬਦਾਵਲੀ ਰਾਹੀਂ ਸਰਧਾਂਜ਼ਲੀ ਭੇਟ ਕੀਤੀ। ਲਿਖਾਰੀ ਸਭਾ ਮੋਗਾ ਦੇ ਪ੍ਰਧਾਨ ਬਲਦੇਵ ਸਿੰਘ ਢਿੱਲੋਂ ਨੇ ਉਨ੍ਹਾਂ ਨੂੰ ਸਮਰਪਿਤ ਕਵਿਤਾ ਸਾਂਝੀ ਕੀਤੀ। ਜਗਦੀਸ਼ ਕਮਲ ਲੋਪੋਂ ਜਨਰਲ ਸਕੱਤਰ ਲੇਖਕ ਵਿਚਾਰ ਮੰਚ ਨਿਹਾਲ ਸਿੰਘ ਵਾਲਾ, ਗੁਰਦੀਪ ਸਿੰਘ ਲੋਪੋਂ ਨੇ ਆਪਣੀ ਹਾਜ਼ਰੀ ਲਗਵਾਈ। ਹਰਭਜਨ ਸਿੰਘ ਨਾਗਰਾ ਅਤੇ ਪ੍ਰੇਮ ਕੁਮਾਰ ਨੇ ਵੀ ਕਾਵਿ ਰਚਨਾਵਾਂ ਵਿਚ ਉਨ੍ਹਾਂ ਨੂੰ ਯਾਦ ਕੀਤਾ। ਇਸ ਤੋਂ ਇਲਾਵਾ ਇਸ ਸ਼ੋਕ ਸਭਾ ਵਿਚ ਗੁਰਬਚਨ ਸਿੰਘ ਚਿੰਤਕ ਨੂੰ ਸ਼ਰਧਾਂਜ਼ਲੀ ਭੇਟ ਕੀਤੀ। ਇਸ ਪ੍ਰੋਗਰਾਮ ਦੌਰਾਨ ਗੁਰਬਚਨ ਸਿੰਘ ਚਿੰਤਕ ਦੀ ਤਸਵੀਰ ਲੈਕੇ ਲੋਹਮਣੀ ਅੰਕ ਰੀਲੀਜ਼ ਕੀਤੀ ਅਤੇ ਇਸ ਦੇ ਨਾਲ ਹੀ ਗੁਰਬਚਨ ਸਿੰਘ ਚਿੰਤਕ ਦੀ ਪੋਤਰੀ ਦੀ ਕੈਨੇਡਾ ਤੋਂ ਅੰਗਰੇਜ਼ੀ ਵਿਚ ਲਿਖੀ ਪੁਸਤਕ ਵੀ ਲੋਕ ਅਰਪਨ ਕੀਤੀ ਗਈ। ਇਸ ਤੋਂ ਇਲਾਵਾ ਜਸਵਿੰਦਰ ਕੌਰ, ਐਡਵੋਕੇਟ ਪੑਿਤਪਾਲ ਸਿੰਘ, ਚਰਨਜੀਤ ਸਿੰਘ ਹਾਜ਼ਰ ਸਨ। ਗੁਰਮੇਲ ਸਿੰਘ ਬੌਡੇ ਨੇ ਅਤੇ ਚਰਨਜੀਤ ਸਿੰਘ ਸਮਾਲਸਰ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ।