ਯੂਥ ਵੈੱਲਫੇਅਰ ਕਲੱਬ ਨੇ 51 ਪਰਿਵਾਰਾਂ ਨੂੰ ਵੰਡਿਆ ਰਾਸ਼ਨ
ਰਾਸ਼ਨ ਦੀ ਵੰਡ ਕਰਨ ਮੌਕੇ
Publish Date: Thu, 22 Oct 2026 04:06 PM (IST)
Updated Date: Thu, 22 Oct 2026 04:06 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ: ਮੋਗਾ ਯੂਥ ਵੈੱਲਫੇਅਰ ਕਲੱਬ ਪਿਛਲੇ 15 ਸਾਲਾਂ ਤੋਂ ਸਮਾਜ ਸੇਵਾ ਵਿਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ। ਕਲੱਬ ਹਰ ਮਹੀਨੇ ਸ਼ਹਿਰ ਦੇ 51 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਦਾ ਹੈ। ਆਪਣੀ ਸ਼ੁਰੂਆਤ ਵਿਚ ਕਲੱਬ ਨੇ ਚਾਰ ਪਰਿਵਾਰਾਂ ਨੂੰ ਰਾਸ਼ਨ ਦੇਣਾ ਸ਼ੁਰੂ ਕੀਤਾ ਸੀ ਅਤੇ ਹੁਣ 51 ਪਰਿਵਾਰਾਂ ਤੱਕ ਫੈਲ ਗਿਆ ਹੈ। ਕਲੱਬ ਦੇ ਸਰਪ੍ਰਸਤ ਅਸ਼ੋਕ ਧਮੀਜਾ ਨੇ ਕਿਹਾ ਕਿ ਕਲੱਬ ਦੀ ਸਥਾਪਨਾ ਪ੍ਰਧਾਨ ਨੀਰਜ ਬਠਲਾ ਨੇ ਆਪਣੇ ਪਿਤਾ ਅਮੀਰ ਚੰਦ ਬਠਲਾ ਦੀ ਯਾਦ ਵਿਚ ਕੀਤੀ ਸੀ। ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਪ੍ਰਦਾਨ ਕਰਨ ਤੋਂ ਇਲਾਵਾ ਇਹ ਵਿੱਤੀ ਸਹਾਇਤਾ, ਡਾਕਟਰੀ ਦੇਖਭਾਲ, ਸਰਦੀਆਂ ਦੌਰਾਨ ਕੰਬਲ ਅਤੇ ਮੋਜ਼ੇ ਵੰਡਦਾ ਹੈ ਅਤੇ ਤਿਉਹਾਰਾਂ ਦੌਰਾਨ ਮਠਿਆਈਆਂ ਵੰਡਦਾ ਹੈ। ਪ੍ਰਧਾਨ ਨੀਰਜ ਬਠਲਾ ਅਤੇ ਸੰਦੀਪ ਗਰਗ ਨੇ ਕਿਹਾ ਕਿ ਕਲੱਬ ਹਰ ਸਾਲ 15 ਜੁਲਾਈ ਤੋਂ 22 ਜੁਲਾਈ ਤੱਕ ਸਮਾਜਿਕ ਹਫ਼ਤਾ ਮਨਾਉਂਦਾ ਹੈ। ਇਸ ਮੌਕੇ ਕਲੱਬ ਦੇ ਪ੍ਰਧਾਨ ਨੀਰਜ ਬਠਲਾ, ਸਰਪ੍ਰਸਤ ਅਸ਼ੋਕ ਧਮੀਜਾ, ਦੀਪਕ ਮਿਗਲਾਨੀ, ਡਿੰਪਲ ਰਾਜਦੇਵ, ਪ੍ਰਭਜੋਤ ਗਿੱਲ, ਸੰਦੀਪ ਗਰਗ, ਸੁਰੇਸ਼ ਬਿੰਦੂ, ਕੀਮਤੀ ਲਾਲ ਕਾਲੀ, ਸੰਜੇ ਕੋਚਰ, ਗੁਲਸ਼ਨ ਅਰੋੜਾ, ਜਤਿੰਦਰ ਕੁਮਾਰ, ਬਿੱਲਾ ਧਮੀਜਾ ਅਤੇ ਹੋਰ ਮੈਂਬਰ ਸਮਾਜਿਕ ਕਾਰਜਾਂ ਵਿਚ ਯੋਗਦਾਨ ਪਾ ਰਹੇ ਹਨ।