- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਬ ਸੈਂਟਰ ਰਾਮੂੰਵਾਲਾ ਨਵਾਂ

ਕਾਕਾ ਰਾਮੂੰਵਾਲਾ ਪੰਜਾਬੀ ਜਾਗਰਣ ਚੜਿੱਕ : ਸਬ ਸੈਂਟਰ ਰਾਮੂੰਵਾਲਾ ਨਵਾਂ ਵਿਖੇ ਜਨ ਆਰੋਗਿਆ ਕਮੇਟੀ ਦੀ ਮੀਟਿੰਗ ਮੌਕੇ ਕਮਿਊਨਿਟੀ ਹੈਲਥ ਅਫਸਰ ਰਮਨਦੀਪ ਕੌਰ ਬਹੋਨਾ ਨੇ ਗਰਾਮ ਪੰਚਾਇਤ ਤੇ ਕਮੇਟੀ ਮੈਂਬਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਤੇ ਦੱਸਿਆ ਕਿ ਸਰਕਾਰ ਵੱਲੋਂ ਪਿਛਲੇ ਦਿਨੀਂ ਪਿੰਡ ਰਾਮੂੰਵਾਲਾ ਨਵਾਂ ਨੂੰ ਟੀ ਬੀ ਮੁਕਤ ਐਲਾਨ ਕੀਤਾ ਗਿਆ ਹੈ ਤੇ ਇਸ ਸਬੰਧੀ ਵਿਸ਼ੇਸ਼ ਸਰਟੀਫਿਕੇਟ ਵੀ ਗਰਾਮ ਪੰਚਾਇਤ ਨੂੰ ਦਿੱਤਾ ਗਿਆ ਹੈ ਜੋ ਕਿ ਸਾਰਿਆਂ ਦੇ ਸਹਿਯੋਗ ਸਦਕਾ ਹੀ ਸੰਭਵ ਹੋਇਆ ਹੈ। ਇਸ ਮੌਕੇ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਕਿਰਨਦੀਪ ਕੌਰ ਰਾਮੂੰਵਾਲਾ ਨਵਾਂ ਨੇ ਗ੍ਰਾਮ ਪੰਚਾਇਤ ਅਤੇ ਕਮੇਟੀ ਮੈਂਬਰਾਂ ਨੂੰ ਅੱਗੇ ਤੋਂ ਵੀ ਨਗਰ ਵਾਸੀਆਂ ਨੂੰ ਟੀ ਬੀ ਦੀ ਬੀਮਾਰੀ ਸਬੰਧੀ ਜਾਗਰੂਕ ਕਰਦੇ ਰਹਿਣ ਅਪੀਲ ਕੀਤੀ ਤਾਂ ਜੋ ਆਪਣਾ ਪਿੰਡ ਇਸ ਤਰ੍ਹਾਂ ਹੀ ਟੀਬੀ ਦੀ ਬੀਮਾਰੀ ਤੋਂ ਮੁਕਤ ਬਣਿਆ ਰਹੇ। ਇਸ ਮੌਕੇ ਸੀਐੱਚਓ ਰਮਨਦੀਪ ਕੌਰ, ਕਿਰਨਦੀਪ ਕੌਰ ਮਲਟੀਪਰਪਜ਼ ਹੈਲਥ ਵਰਕਰ ਫੀਮੇਲ, ਸਰਪੰਚ ਗੁਰਵਿੰਦਰ ਸਿੰਘ, ਗੁਰਮੀਤ ਸਿੰਘ ਕਾਕਾ ਨੰਬਰਦਾਰ, ਕੁਲਵਿੰਦਰ ਕੌਰ ਗਿੱਲ ਮੈਂਬਰ ਪੰਚਾਇਤ, ਪਰਮਜੀਤ ਕੌਰ ਸੰਧੂ ਮੈਂਬਰ ਪੰਚਾਇਤ, ਮੋਹਣ ਸਿੰਘ ਗਿੱਲ ਮੈਂਬਰ ਪੰਚਾਇਤ, ਲੈਫ਼ਟੀਨੈਂਟ ਇਕਬਾਲ ਸਿੰਘ ਮੈਂਬਰ ਪੰਚਾਇਤ, ਗੁਰਪ੍ਰੀਤ ਸਿੰਘ, ਰਣਜੀਤ ਸਿੰਘ, ਆਸ਼ਾ ਵਰਕਰਾਂ ਅਰਵਿੰਦਰ ਕੌਰ ਤੇ ਕੁਲਵਿੰਦਰ ਕੌਰ ਰਾਮੂੰਵਾਲਾ ਨਵਾਂ, ਸੁਮਨਜੀਤ ਕੌਰ ਤੇ ਜਸਪ੍ਰੀਤ ਕੌਰ ਰਾਮੂੰਵਾਲਾ ਕਲਾਂ, ਜਸਵਿੰਦਰ ਕੌਰ ਰਾਮੂੰਵਾਲਾ ਹਰਚੋਕਾ ਆਦਿ ਹਾਜ਼ਰ ਸਨ।