- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਿਆਮ ਸੇਵਾ ਸੁਸਾਇਟੀ ਮੋਗਾ

ਸਵਰਨ ਗੁਲਾਟੀ, ਪੰਜਾਬੀ ਜਾਗਰਣ ਮੋਗਾ: ਸ਼ਿਆਮ ਸੇਵਾ ਸੁਸਾਇਟੀ ਮੋਗਾ ਵੱਲੋਂ ਸ੍ਰੀ ਸ਼ਿਆਮ ਮੰਦਰ ਜਲੰਧਰ ਕਾਲੋਨੀ ਵਿਚ ਮੰਦਰ ਦੇ ਸੰਸਥਾਪਕ ਕਮਲ ਸ਼ਰਮਾ ਦੀ ਅਗਵਾਈ ਹੇਠ ਵਿਸ਼ੇਸ਼ ਮੀਟਿੰਗ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਦੌਰਾਨ ਮੰਦਰ ਵਿਚ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਨਿਰੰਤਰ ਸੇਵਾ ਨਿਭਾ ਰਹੇ ਸਮਾਜ ਸੇਵੀ ਰਾਮ ਪ੍ਰਕਾਸ਼ ਮੰਗਲਾ ਨੂੰ ਉਨ੍ਹਾਂ ਦੀ ਸਮਰਪਿਤ ਸੇਵਾ ਲਈ ਸ਼ਿਆਮ ਸੇਵਾ ਸੁਸਾਇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਸਾਇਟੀ ਦੇ ਸੰਸਥਾਪਕ ਕਮਲ ਸ਼ਰਮਾ ਨੇ ਕਿਹਾ ਕਿ ਸ਼ਿਆਮ ਮੰਦਰ ਵਿਚ ਸ਼ਰਧਾ ਅਤੇ ਸੇਵਾ ਭਾਵਨਾ ਨਾਲ ਨਿਰੰਤਰ ਆਪਣੀ ਜ਼ਿੰਮੇਵਾਰੀ ਨਿਭਾਉਣਾ ਸ਼ਲਾਘਾਯੋਗ ਕਾਰਜ ਹੈ। ਉਨ੍ਹਾਂ ਕਿਹਾ ਕਿ ਰਾਮ ਪ੍ਰਕਾਸ਼ ਮੰਗਲਾ ਵੱਲੋਂ ਮੰਦਰ ਦੀ ਸੇਵਾ ਇਕੱਲਿਆਂ ਸੰਭਾਲਣ ਅਤੇ ਨਿਯਮਿਤ ਤੌਰ ’ਤੇ ਆਪਣੀਆਂ ਸੇਵਾਵਾਂ ਦੇਣ ਲਈ ਸੁਸਾਇਟੀ ਵੱਲੋਂ ਉਨ੍ਹਾਂ ਦਾ ਧੰਨਵਾਦ ਕਰਦਿਆਂ ਸਨਮਾਨ ਕੀਤਾ ਗਿਆ ਹੈ। ਮੀਟਿੰਗ ਦੌਰਾਨ ਨਵੰਬਰ ਮਹੀਨੇ ਵਿਚ ਹੋਣ ਵਾਲੇ ਬਾਬਾ ਸ਼ਿਆਮ ਦੇ ਜਨਮ ਉਤਸਵ ਨੂੰ ਲੈ ਕੇ ਵੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਦੱਸਿਆ ਕਿ 6 ਅਕਤੂਬਰ ਨੂੰ ਸ਼ਿਆਮ ਮੰਦਰ ਵਿਚ ਏਕਾਦਸ਼ੀ ਦੇ ਮੌਕੇ ’ਤੇ ਸ਼ਾਮ 7:30 ਤੋਂ ਰਾਤ 9 ਵਜੇ ਤੱਕ ਤਾਲੀ ਸੰਕੀਰਤਨ ਕਰਵਾਇਆ ਜਾਵੇਗਾ। ਇਸ ਦੌਰਾਨ ਸ਼ਿਆਮ ਬਾਬਾ ਦੀ ਆਰਤੀ ਕੀਤੀ ਜਾਵੇਗੀ ਅਤੇ ਸੰਗਤ ਨੂੰ ਪ੍ਰਸ਼ਾਦ ਵੰਡਿਆ ਜਾਵੇਗਾ। ਇਸ ਮੌਕੇ ਸੰਸਥਾਪਕ ਕਮਲ ਸ਼ਰਮਾ, ਵਿਨੋਦ ਪੋਪਲੀ, ਕੌਂਸਲਰ ਭੂਸ਼ਣ ਗਰਗ ਰਾਜੂ, ਸੰਜੀਵ ਗਰਗ ਟੀਟੂ, ਚੰਦਰ ਮੋਹਨ ਸਹਿਗਲ, ਸੰਜੀਵ ਸਿੰਗਲਾ, ਰਾਜੇਸ਼ ਸਿੰਗਲਾ, ਸੁਦਾਮਾ ਪੁਰੀ, ਜਗਦੀਸ਼ ਬੱਤਰਾ, ਅਸ਼ੋਕ ਕਾਲੜਾ, ਯੋਗੇਸ਼ ਸ਼ਰਮਾ, ਰਾਜੀਵ ਉੱਪਲ, ਵਿਜੈ ਕੁਮਾਰ ਸਮੇਤ ਹੋਰ ਮੈਂਬਰ ਹਾਜ਼ਰ ਸਨ।