ਕਵੀਸ਼ਰੀ ਜਥਿਆਂ ਨੇ ਗੁਰ ਇਤਿਹਾਸ ਸੁਣਾ ਕੇ ਸੰਗਤ ਨੂੰ ਕੀਤਾ ਨਿਹਾਲ ਮਨਦੀਪ ਸਿੰਘ ਝਾਂਜੀ ਪੰਜਾਬੀ ਜਾਗਰਣ ਬੱਧਨੀ ਕਲਾਂ: ਪੂਰਨਮਾਸ਼ੀ ਦੇ ਪਵਿੱਤਰ ਦਿਹਾੜੇ ਮੌਕੇ ਸੰਤ ਆਸ਼ਰਮ ਲੋਪੋਂ ਵਿਖੇ ਦਰਬਾਰ ਧਾਰਮਿਕ ਨੂਰੀ ਦੀਵਾਨ ਸਜਾਇਆ ਗਿਆ। ਇਸ ਮੌਕੇ ਪ੍ਰਕਾਸ਼ ਕਰਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਦਰਬਾਰ ਸੰਪਰਦਾਇ ਦੇ ਹਜ਼ੂਰੀ ਕਵੀਸ਼ਰੀ ਜਥਿਆਂ ਵੱਲੋਂ ਗੁਰਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸ਼ਬਦ ਦੀ ਕਥਾ ਕਰਦਿਆਂ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਨੇ ਕਿਹਾ ਮਨੁੱਖਾ ਜੀਵਨ ਸਾਨੂੰ ਪ੍ਰਮਾਤਮਾ ਦੀ ਬੰਦਗੀ ਕਰਨ ਲਈ ਮਿਲਿਆ ਹੈ ਪਰ ਅਸੀਂ ਦੁਨਿਆਵੀ ਰਸਾਂ ’ਚ ਫਸ ਕੇ ਉਸ ਪ੍ਰਭੂ ਨੂੰ ਵਿਸਾਰ ਕੇ ਆਪਣੀ ਹਾਉਮੈ ਹੰਕਾਰ ’ਚ ਮੈਂ ਅਤੇ ਮੇਰੀ ’ਚ ਫਸ ਕੇ ਰਹਿ ਗਏ ਹਾਂ। ਇਸ ਮੌਕੇ ਭਗੀਰਥ ਸਿੰਘ ਲੋਪੋ, ਜਥੇਦਾਰ ਸੁਖਚੈਨ ਸਿੰਘ ਘੋਲੀਆ, ਗਿਆਨੀ ਰਜਿੰਦਰ ਸਿੰਘ ਛੱਜਾਂਵਾਲ, ਭਾਊ ਗੁਰਮੇਲ ਸਿੰਘ ਵਲਟੋਹਾ, ਜਸਵਿੰਦਰ ਸਿੰਘ ਮੱਲੀ ਕੈਨੇਡਾ, ਕੁਲਵੰਤ ਸਿੰਘ ਰਸੂਲਪੁਰ, ਭਾਊ ਬਲਵਿੰਦਰ ਲਹੁਕੇ, ਮਲਕੀਤ ਸਿੰਘ ਲੁਧਿਆਣਾ, ਮਿਸਤਰੀ ਪੂਰਨ ਸਿੰਘ ਬੁਰਜ ਕਲਾਲਾ, ਫੌਜੀ ਦਲਜੀਤ ਸਿੰਘ ਮਾਣੂੰਕੇ, ਸੋਨੂੰ ਖਹਿਰਾ, ਸਰਬਜੀਤ ਸਿੰਘ ਲੋਪੋ, ਅਜਮੇਰ ਸਿੰਘ ਅਜੀਤਵਾਲ, ਜਸਪਾਲ ਸਿੰਘ ਰਾਏਕੋਟ, ਗੁਰਚਰਨ ਸਿੰਘ ਲੋਪੋ, ਕਰਤਾਰ ਸਿੰਘ ਲੋਪੋ, ਹਰਦੇਵ ਸਿੰਘ ਕੈਰੇ, ਆਤਮਾ ਸਿੰਘ ਜੌਹਲ, ਜੋਰਾ ਸਿੰਘ ਘੋਲੀਆ, ਗੁਰਚਰਨ ਸਿੰਘ ਮੋਗਾ, ਚਮਕੌਰ ਸਿੰਘ ਘੋਲੀਆ, ਠੇਕੇਦਾਰ ਲਾਭ ਸਿੰਘ ਕੁਲਾਰ, ਅਮਰ ਸਿੰਘ ਨੰਗਲ, ਧਰਮ ਸਿੰਘ ਲੁਧਿਆਣਾ, ਹਰਬੰਸ ਸਿੰਘ ਦਾਦ, ਫੌਜੀ ਸਰੂਪ ਸਿੰਘ, ਕਵੀਸਰ ਰੇਸ਼ਮ ਸਿੰਘ ਚੜਿੱਕ, ਗੁਰਨਾਮ ਸਿੰਘ ਦੇਹੜਕੇ, ਮੇੈਂਬਰ ਬਲੌਰ ਸਿੰਘ ਲੱਖਾ, ਸੋਖਾ ਸਿੰਘ ਮੱਲ੍ਹਾ, ਮਹਿੰਦਰ ਸਿੰਘ ਜਗਰਾਉਂ , ਡਾਕਟਰ ਬਿੱਲੂ ਲੋਪੋ, ਕੁਲਵੰਤ ਸਿੰਘ ਘੋਲੀਆ, ਮਿਸਤਰੀ ਬਸੰਤ ਸਿੰਘ ਲੋਪੋ, ਨਾਹਰ ਸਿੰਘ ਲੋਪੋ, ਹਰਦੀਪ ਸਿੰਘ ਬੁੱਟਰ, ਰਾਮ ਸਿੰਘ ਰਸੂਲਪੁਰ, ਪਰਸ ਰਾਮ ਲੋਪੋਂ, ਭਾਊ ਤਾਰਾ ਸਿੰਘ ਮਾਨੋਚਾਹਲ, ਮਨਜਿੰਦਰ ਸਿੰਘ ਕਲਸੀ ਲੁਧਿਆਣਾ, ਸਵਰਨ ਸਿੰਘ ਰਸੂਲਪੁਰ, ਸੁਖਮਿੰਦਰ ਸਿੰਘ ਰਸੂਲਪੁਰ, ਦਰਸ਼ਨ ਸਿੰਘ ਲੱਖਾ, ਜਸਵੀਰ ਸਿੰਘ ਉਮੈਦਪੁਰ, ਬੱਗਾ ਸਿੰਘ ਲੋਪੋ, ਨੈਬ ਸਿੰਘ ਮੀਨੀਆਂ, ਇਕਬਾਲ ਸਿੰਘ ਮਾਣੂੰਕੇ, ਨਛੱਤਰ ਸਿੰਘ ਢੁੱਡੀਕੇ, ਪ੍ਰੀਤਮ ਸਿੰਘ ਭੱਟੀ ਢੁੱਡੀਕੇ, ਨਾਜਰ ਸਿੰਘ ਲੱਖਾ, ਬੂਟਾ ਸਿੰਘ ਹਠੂਰ, ਜਸਵੰਤ ਸਿੰਘ ਸੰਗੋਵਾਲ, ਬਚਨ ਸਿੰਘ ਬਰਾਨਹਾੜਾ, ਕੁਲਵੰਤ ਸਿੰਘ ਲੋਪੋ, ਗੁਰਮੇਲ ਸਿੰਘ ਲੋੁਪੋ, ਬਲਵਿੰਦਰ ਸਿੰਘ ਮੀਨੀਆਂ, ਗ੍ਰੰਥੀ ਜੋਰਾ ਸਿੰਘ ਲੋਪੋ, ਭੋਲਾ ਸ਼ਰਮਾਂ ਕੋਟ ਈਸੇ ਖਾਂ, ਕਾਕਾ ਸਿੰਘ ਅਤੇ ਫੌਜੀ ਹਾਕਮ ਸਿੰਘ ਢੁੱਡੀਕੇ ਆਦਿ ਸੰਗਤਾਂ ਨੇ ਪੁੱਜ ਕੇ ਲਾਹਾ ਪ੍ਰਾਪਤ ਕੀਤਾ।