ਪੰਜਾਬੀ ਸੂਬਾ ਕਾਂਗਰਸ ਦੀਆਂ ਗਲਤ ਨੀਤੀਆਂ ਕਾਰਨ ਅੱਜ ਵੀ ਸੰਤਾਪ ਭੋਗ ਰਿਹਾ ਹੈ : ਜਥੇਦਾਰ ਬੂਟਾ ਸਿੰਘ ਰਣਸੀਂਹ 1 ਨਵੰਬਰ 1966 ਨੂੰ ਹੋਂਦ ਵਿਚ ਆਇਆਂ
Publish Date: Sun, 01 Nov 2026 05:09 PM (IST)
Updated Date: Sun, 01 Nov 2026 05:11 PM (IST)
ਮੋਗਾ ਵਿਖੇ ਯੂਨਾਈਟਡ ਅਕਾਲੀ ਦਲ ਦੇ ਜ਼ਿਲ੍ਹਾ ਪੱਧਰੀ ਆਗੂਆਂ ਤੇ ਵਰਕਰਾਂ ਦੀ ਹੋਈ ਮੀਟਿੰਗ ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: 1 ਨਵੰਬਰ 1966 ਨੂੰ ਹੋਂਦ ਵਿਚ ਆਇਆ ਪੰਜਾਬੀ ਸੂਬਾ ਕਾਂਗਰਸ ਦੀਆਂ ਗਲਤ ਨੀਤੀਆਂ ਅਤੇ ਸਮੇਂ-ਸਮੇਂ ਦੀਆਂ ਸਰਕਾਰਾਂ ਦੀਆਂ ਨਾਕਾਮੀਆਂ ਕਾਰਨ ਅੱਜ ਤੱਕ ਸੰਤਾਪ ਭੋਗ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਯੂਨਾਈਟਡ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਜਥੇਦਾਰ ਬੂਟਾ ਸਿੰਘ ਰਣਸੀਂਹ ਨੇ ਗੁਰਦੁਆਰਾ ਬੀਬੀ ਕਾਹਨ ਕੌਰ ਜੀ ਵਿਖੇ ਪਾਰਟੀ ਦੇ ਜ਼ਿਲ੍ਹਾ ਮੋਗਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਇਹ ਮੀਟਿੰਗ ਉਨ੍ਹਾਂ ਦੀ ਰਹਿਨੁਮਾਈ ਹੇਠ ਹੋਈ। ਜਥੇਦਾਰ ਬੂਟਾ ਸਿੰਘ ਰਣਸੀਂਹ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਸਿੱਖ ਕੌਮ ਨੇ ਬੇਮਿਸਾਲ ਕੁਰਬਾਨੀਆਂ ਦਿੱਤੀਆਂ ਅਤੇ ਆਪਣਾ ਬਹੁਤ ਸਾਰਾ ਖੂਨ ਡੋਲ੍ਹਿਆ। ਉਨ੍ਹਾਂ ਕਿਹਾ ਕਿ 1947 ਵਿਚ ਅਕਾਲੀ ਆਗੂਆਂ ਦੀ ਦੂਰਅੰਦੇਸ਼ੀ ਕਾਰਨ ਸਿੱਖਾਂ ਨੇ ਆਪਣੀ ਕਿਸਮਤ ਭਾਰਤ ਨਾਲ ਜੋੜਨ ਦਾ ਫੈਸਲਾ ਕੀਤਾ ਸੀ। ਉਸ ਸਮੇਂ ਮਹਾਤਮਾ ਗਾਂਧੀ ਅਤੇ ਜਵਾਹਰ ਲਾਲ ਨਹਿਰੂ ਵਰਗੇ ਆਗੂਆਂ ਵੱਲੋਂ ਸਿੱਖਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਆਜ਼ਾਦੀ ਤੋਂ ਬਾਅਦ ਭਾਰਤ ਦੇ ਉੱਤਰੀ ਹਿੱਸੇ ਵਿੱਚ ਸਿੱਖਾਂ ਨੂੰ ਇਕ ਆਜ਼ਾਦ ਖਿੱਤਾ ਦਿੱਤਾ ਜਾਵੇਗਾ। ਜਥੇਦਾਰ ਰਣਸੀਂਹ ਨੇ ਕਿਹਾ ਕਿ 1965 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਜੰਗ ਤੋਂ ਬਾਅਦ ਪੰਜਾਬੀ ਸੂਬਾ ਬਣਾਉਣ ਦਾ ਭਰੋਸਾ ਦਿੱਤਾ ਗਿਆ ਸੀ। ਇਸ ਤੋਂ ਬਾਅਦ 1 ਨਵੰਬਰ 1966 ਨੂੰ ਤਤਕਾਲੀ ਗ੍ਰਹਿ ਮੰਤਰੀ ਗੁਲਜ਼ਾਰੀ ਲਾਲ ਨੰਦਾ ਦੀ ਅਗਵਾਈ ਹੇਠ ਪੰਜਾਬ ਦਾ ਪੁਨਰਗਠਨ ਕਰਕੇ ਪੰਜਾਬੀ ਸੂਬੇ ਦੀ ਸਥਾਪਨਾ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਪ੍ਰਕਿਰਿਆ ਦੌਰਾਨ ਪੰਜਾਬ ਦਾ ਵੱਡਾ ਇਲਾਕਾ ਵੱਖ ਕਰਕੇ ਹਰਿਆਣਾ ਬਣਾ ਦਿੱਤਾ ਗਿਆ ਅਤੇ ਪੰਜਾਬ ਦੇ ਕਈ ਖੇਤਰ ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ ਵਿੱਚ ਸ਼ਾਮਲ ਕਰ ਦਿੱਤੇ ਗਏ, ਜਿਸ ਕਾਰਨ ਪੰਜਾਬ ਨੂੰ ਆਪਣੇ ਕਈ ਹੱਕਾਂ ਅਤੇ ਖੇਤਰਾਂ ਤੋਂ ਵਾਂਝਾ ਹੋਣਾ ਪਿਆ। ਉਨ੍ਹਾਂ ਕਿਹਾ ਕਿ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ। ਇਸ ਮੌਕੇ ਮੀਟਿੰਗ ਵਿਚ ਭਾਈ ਹਰਪ੍ਰੀਤ ਸਿੰਘ ਧੱਲੇਕੇ, ਭਾਈ ਬਲਜੀਤ ਸਿੰਘ ਅਕਾਲੀਆਂ ਵਾਲਾ, ਭਾਈ ਸਵਰਨ ਸਿੰਘ ਵੱਡਾ ਘਰ, ਭਾਈ ਗੁਰਮੇਲ ਸਿੰਘ ਕਪੂਰੇ, ਭਾਈ ਬਖਸ਼ੀਸ਼ ਸਿੰਘ ਕਪੂਰੇ, ਭਾਈ ਜਗਤਾਰ ਸਿੰਘ ਮੋਗਾ, ਭਾਈ ਮਹਿਲ ਸਿੰਘ ਚਿਰਾਗ ਸ਼ਾਹ ਵਾਲਾ, ਭਾਈ ਸੁਰਿੰਦਰ ਸਿੰਘ ਮਾਨ, ਭਾਈ ਭਜਨ ਸਿੰਘ ਧੱਲੇਕੇ, ਭਾਈ ਪਰਮਜੀਤ ਸਿੰਘ ਧੱਲੇਕੇ, ਗੁਰਮੀਤ ਸਿੰਘ ਵੱਡਾ ਘਰ, ਲਖਬੀਰ ਸਿੰਘ, ਸੁਖ ਧੰਨ ਸਿੰਘ, ਭਾਈ ਜਗਸੀਰ ਸਿੰਘ ਡਾਲਾ, ਭਾਈ ਲਾਭ ਸਿੰਘ ਡਾਲਾ, ਭਾਈ ਹਰਪ੍ਰੀਤ ਸਿੰਘ ਡਾਲਾ, ਭਾਈ ਹਰਪਾਲ ਸਿੰਘ ਡਾਲਾ, ਭਾਈ ਬੇਅੰਤ ਸਿੰਘ ਸੇਖਾ ਕਲਾਂ, ਭਾਈ ਗੁਰਮੇਲ ਸਿੰਘ ਕੋਕਰੀ ਕਲਾਂ, ਭਾਈ ਗੁਰਦੇਵ ਸਿੰਘ ਘਰੂ, ਅਰਸ਼ਦੀਪ ਸਿੰਘ ਬਡੇ, ਰਮਨਦੀਪ ਸਿੰਘ ਗੁਲਾਟੀ, ਗੁਰਦੇਵ ਸਿੰਘ ਵੱਡਾ ਘਰ, ਪਲਵਿੰਦਰ ਸਿੰਘ ਚਿਰਾਗ ਸ਼ਾਹ ਵਾਲਾ, ਕੇਵਲ ਸਿੰਘ ਰੋਡੇ, ਰਜਿੰਦਰ ਸਿੰਘ ਧੱਲੇਕੇ, ਭਾਈ ਬੂਟਾ ਸਿੰਘ ਧੱਲੇਕੇ, ਭਾਈ ਗੁਰਚਰਨ ਸਿੰਘ ਹਮੇਸ਼ਰੀ, ਭਾਈ ਜਸਵੀਰ ਸਿੰਘ ਜਨੇਰ ਅਤੇ ਭਾਈ ਦਲੀਪ ਸਿੰਘ ਵਧਣੀ ਸਮੇਤ ਹੋਰ ਕਈ ਪਾਰਟੀ ਆਗੂ ਤੇ ਮੈਂਬਰ ਹਾਜ਼ਰ ਸਨ।