ਬੱਚਿਆਂ ਲਈ ਪੰਜਾਬੀ ਸੁੰਦਰ ਲਿਖਾਈ ਮੁਕਾਬਲੇ ਕਰਵਾਏ
ਮੋਗਾ ’ਚ ਕਰਵਾਇਆ ਗਿਆ
Publish Date: Tue, 09 Jun 2026 03:09 PM (IST)
Updated Date: Wed, 10 Jun 2026 04:02 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਮੋਗਾ ’ਚ ਕਰਵਾਇਆ ਗਿਆ ਪੰਜਾਬੀ ਸੁੰਦਰ ਲਿਖਾਈ ਕੈਂਪ ਸਿੱਖਿਆਰਥੀਆਂ ਲਈ ਇਕ ਯਾਦਗਾਰ ਅਤੇ ਪ੍ਰੇਰਣਾਦਾਇਕ ਸਮਾਗਮ ਸਾਬਤ ਹੋਇਆ। ਇਸ ਮੌਕੇ ਡਾ. ਸਰਬਜੀਤ ਕੌਰ ਬਰਾੜ ਨੇ ਮੰਚ ਦਾ ਸੰਚਾਲਨ ਕੀਤਾ। ਮੁੱਖ ਮਹਿਮਾਨ ਵਜੋਂ ਡਾ. ਸੁਰਜੀਤ ਦੌਧਰ ਨੇ ਸ਼ਿਰਕਤ ਕੀਤੀ। ਇਸ ਸਮਾਗਮ ਵਿਚ ਮਨੀਸ਼ ਅਰੋੜਾ, ਨੀਸ਼ੂ ਅਰੋੜਾ, ਪੁਸ਼ਪਾ ਗੁਰਦਾਸਪੁਰ, ਉੱਭਰਦੇ ਗਾਇਕ ਜੂਲੀ ਕਾਲੜਾ, ਅੰਮ੍ਰਿਤਪਾਲ ਕੌਰ, ਪ੍ਰਿਆ, ਰੁਪਿੰਦਰ ਰੌਲੀ, ਗੁਰਜੀਤ ਸਿੰਘ, ਸੰਦੀਪ ਕੌਰ ਅਤੇ ਮਹਿੰਦਰ ਕੌਰ ਸਾਮਲ ਹੋਏ। ਸੁੰਦਰ ਲਿਖਾਈ ਮੁਕਾਬਲਿਆਂ ਦੀ ਜੱਜਮੈਂਟ ਸਿਮਰਨਜੀਤ ਸਿੰਘ ਅਤੇ ਕਮਲ ਵੱਲੋਂ ਕੀਤੀ ਗਈ। ਪੰਜਾਬੀ ਸੁੰਦਰ ਲਿਖਾਈ ਕਲਮ ਮੁਕਾਬਲੇ ਵਿਚ ਦਸਮ ਨੂਰ ਮੈਹਨ ਨੇ ਪਹਿਲਾ, ਅਧਿਆਪਕਾ ਪਰਮਜੀਤ ਕੌਰ ਨੇ ਦੂਸਰਾ ਅਤੇ ਡੀਏਵੀ ਕਾਲਜ ਚੰਡੀਗੜ੍ਹ ਤੋਂ ਗੁਰਮਨਜੋਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਪੰਜਾਬੀ ਸੁੰਦਰ ਲਿਖਾਈ ਜੈੱਲ ਪੈੱਨ ’ਚ ਅਧਿਆਪਕਾ ਜਸਵੀਰ ਕੌਰ ਦੌਲੇਵਾਲਾ ਮਾਇਰ ਨੇ ਪਹਿਲਾ, ਸੈਕਰੇਡ ਹਾਰਟ ਸਕੂਲ ਮੋਗਾ ਦੀ ਵਿਦਿਆਰਥਣ ਨਵਨੀਤ ਕੌਰ ਨੇ ਦੂਜਾ ਅਤੇ ਸ਼ਵਿੰਦਰਜੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਇੱਥੇ ਵਰਣਨਯੋਗ ਹੈ ਕਿ ਇਸ ਕੈਂਪ ਵਿਚ ਛੇ ਸਾਲ ਤੋਂ ਲੈ ਕੇ 60 ਸਾਲ ਤੱਕ ਦੀ ਉਮਰ ਦੇ ਸਿੱਖਿਆਰਥੀਆਂ ਨੇ ਭਾਗ ਲਿਆ। ਪੰਜਾਬੀ ਕੈਲੀਗ੍ਰਾਫੀ ਮੁਕਾਬਲੇ ਵਿਚ ਸਮਾਇਰਾ ਅਰੋੜਾ ਡੀਐੱਨ ਮਾਡਲ ਸਕੂਲ ਨੇ ਪਹਿਲਾ, ਰਿਦਮ ਕਾਲੜਾ ਵੱਲੋਂ ਦੂਜਾ ਅਤੇ ਸੰਜਨਾ ਦੇਵੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰਾਇਮਰੀ ਵਰਗ ਦੇ ਵਿਦਿਆਰਥੀਆਂ ਵਿਚੋਂ ਗੁਰਸਿਮਰਤ ਕੌਰ ਪਾਥਵੇਜ਼ ਗਲੋਬਲ ਸਕੂਲ ਵੱਲੋਂ ਪਹਿਲਾ, ਨਿਵਾਜ਼ਜੋਤ ਕੌਰ ਵੱਲੋਂ ਦੂਜਾ ਅਤੇ ਸੁਰਭੀ ਦੁਆਰਾ ਤੀਜਾ ਸਥਾਨ ਹਾਸਲ ਕੀਤਾ ਗਿਆ। ਨੰਨ੍ਹਾ ਵਿਦਿਆਰਥੀ ਪਰਮਵੀਰ ਸਿੰਘ ਕਲੇਰ ਅਤੇ ਨੰਨ੍ਹੀ ਵਿਦਿਆਰਥਣ ਹੀਰ ਕੌਰ ਆਪਣੀ ਮਿਹਨਤ ਅਤੇ ਲਗਨ ਦੁਆਰਾ ਖਿੱਚ ਦਾ ਕੇਂਦਰ ਬਣੇ ਰਹੇ। ਇਸ ਕੈਂਪ ਦਾ ਆਯੋਜਨ ਰੁਪਿੰਦਰ ਕੌਰ ਅਤੇ ਸਰਦਾਰ ਕੰਵਲਜੀਤ ਸਿੰਘ ਵੱਲੋਂ ਕੀਤਾ ਗਿਆ ਸੀ। ਜੇਤੂ ਵਿਦਿਆਰਥੀਆਂ ਦੇ ਨਾਲ-ਨਾਲ ਸਾਰੇ ਭਾਗੀਦਾਰਾਂ ਨੂੰ ਵੀ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਸਿੱਖਿਆਰਥੀਆਂ ਨੇ ਕਿਹਾ ਕਿ ਇਹ ਸਿਰਫ਼ ਸੁੰਦਰ ਲਿਖਾਈ ਕੈਂਪ ਨਹੀਂ, ਸਗੋਂ ਉਨ੍ਹਾਂ ਦੀ ਪਛਾਣ ਨੂੰ ਨਿਖਾਰਨ ਵਾਲਾ ਕੈਂਪ ਸੀ। ਆਨਲਾਈਨ ਮੁਕਾਬਲਿਆਂ ਦੇ ਨਤੀਜਿਆਂ ਅਨੁਸਾਰ ਜੈਲ ਪੈੱਨ ਸੁੰਦਰ ਲਿਖਾਈ ਮੁਕਾਬਲੇ ਵਿਚ ਪਲਵਿੰਦਰ ਸਿੰਘ ਕਾਹਲੋਂ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਨੇ ਪਹਿਲਾ, ਮਨਰੀਤ ਕੌਰ ਮਧੇਕੇ ਮੋਗਾ ਨੇ ਦੂਜਾ ਅਤੇ ਸੁਮਨਦੀਪ ਕੌਰ ਬਰਾੜ ਜ਼ਿਲ੍ਹਾ ਮੋਗਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪੰਜਾਬੀ ਕੈਲੀਗ੍ਰਾਫ਼ੀ ਮੁਕਾਬਲੇ ਵਿਚ ਰਮਨਦੀਪ ਕੌਰ ਬਠਿੰਡਾ ਨੇ ਪਹਿਲਾ, ਪਰਮਿੰਦਰ ਕੌਰ ਬਰਨਾਲਾ ਨੇ ਦੂਜਾ ਅਤੇ ਗੁਰਵਿੰਦਰ ਕੌਰ ਲੁਧਿਆਣਾ ਨੇ ਤੀਜਾ ਸਥਾਨ ਹਾਸਲ ਕੀਤਾ। ਕਲਮ ਮੁਕਾਬਲੇ ਵਿਚ ਜਸਮੀਤ ਕੌਰ ਡੇਲੂਆਣਾ ਜ਼ਿਲ੍ਹਾ ਮਾਨਸਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਕੈਂਪ ਨੇ ਸਾਬਤ ਕੀਤਾ ਕਿ ਸਿਰਫ਼ ਮੁਕਾਬਲਾ ਨਹੀਂ, ਸਗੋਂ ਲਿਖਣ ਕਲਾ, ਅਨੁਸ਼ਾਸਨ ਦਾ ਉਤਸਵ ਸੀ। ਅੰਤ ਵਿਚ ਰੁਪਿੰਦਰ ਕੌਰ ਨੇ ਪੂਨਮ ਸਚਦੇਵਾ, ਰੁਪਿੰਦਰ ਰੌਲੀ, ਮਨੂ ਸ਼ਰਮਾ ਅਤੇ ਸਮੁੱਚੀ ਪ੍ਰਬੰਧਕੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ।