- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿਛਲੇ ਦਿਨੀਂ ਨਸ਼ਾ ਵਿਰੋਧੀ

ਸਟਾਫ਼ ਰਿਪੋਰਟਰ ਪੰਜਾਬੀ ਜਾਗਰਣ ਮੋਗਾ: ਪਿਛਲੇ ਦਿਨੀਂ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟੇ ਦੇ ਕ਼ਤਲ ਖ਼ਿਲਾਫ਼ ਪੂਰੇ ਪੰਜਾਬ ਵਿਚ ਇਕ ਰੋਸ ਚੱਲ ਰਿਹਾ ਹੈ। ਜਿਸ ਦੇ ਤਹਿਤ ਬੰਦ ਦੇ ਸੱਦੇ ਉੱਤੇ ਬੱਧਨੀ ਕਲਾਂ ਨੈਸ਼ਨਲ ਹਾਈਵੇ ਜਾਮ ਕੀਤਾ ਗਿਆ। ਇਸ ਮੌਕੇ ਪ੍ਰਸ਼ਾਸਨ ਦੁਆਰਾ ਜਾਮ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਪਰ ਇਸ ਦੇ ਬਾਵਜੂਦ ਵੀ ਲੋਕਾਂ ਨੇ ਮੋਰਚਾ ਜਾਰੀ ਰੱਖਿਆ, ਜਿਸ ਵਿਚ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਵੀ ਸਾਥੀਆਂ ਸਮੇਤ ਭਰਵੀਂ ਸ਼ਮੂਲੀਅਤ ਕੀਤੀ ਗਈ। ਪੀਐੱਸਯੂ ਦੇ ਜ਼ਿਲ੍ਹਾ ਆਗੂ ਹਰਪ੍ਰੀਤ ਸਿੰਘ ਢੁੱਡੀਕੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਰਵਿੰਦਰ ਝੋਟੇ ਦਾ ਕ਼ਤਲ ਕੋਈ ਅਚਾਨਕ ਵਾਪਰੀ ਘਟਨਾ ਨਹੀਂ ਹੈ। ਇਹ ਇਕ ਸੋਚਿਆ ਸਮਝਿਆ ਸਿਆਸੀ ਕ਼ਤਲ ਹੈ। ਜਿਸ ਵਿਚ ਮਾਨਸਾ ਦੇ ਪ੍ਰਸ਼ਾਸਨ ਨੂੰ ਨਿਰਪੱਖ ਜਾਂਚ ਕਰਕੇ ਪਰਿਵਾਰ ਨੂੰ ਇਨਸਾਫ਼ ਦਿਵਾਉਣਾ ਚਾਹੀਦਾ ਹੈ, ਜੇਕਰ ਪਰਵਿੰਦਰ ਝੋਟੇ ਨੂੰ ਇਨਸਾਫ਼ ਨਹੀਂ ਮਿਲ਼ਦਾ ਤਾਂ ਲੋਕਾਂ ਵੱਲੋਂ ਇਹ ਤੋਂ ਵੀ ਜ਼ਿਆਦਾ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਦਾ ਜ਼ਿੰਮੇਵਾਰ ਮਾਨਸਾ ਦਾ ਪ੍ਰਸ਼ਾਸਨ ਅਤੇ ਮੌਜੂਦਾ ਸਰਕਾਰ ਹੋਵੇਗੀ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਜ਼ਿਲ੍ਹਾ ਆਗੂ ਹਰਪ੍ਰੀਤ ਸਿੰਘ ਢੁੱਡੀਕੇ, ਜਗਸੀਰ ਸਿੰਘ ਚਕਰ, ਅਰਪਨ ਦੌਧਰ, ਸੁੱਖ ਸ਼ੇਰਪੁਰਾ, ਅਮਨ ਖੁਰਸੈਦਪੁਰ, ਨਿਤ ਪ੍ਰੀਤ, ਬੌਬੀ ਸਿੱਧਵਾਂ, ਰਾਜ ਗਗੜਾ ਅਤੇ ਹੋਰ ਸੰਘਰਸ਼ੀ ਜੱਥੇਬੰਦੀਆਂ ਦੇ ਲੋਕ ਹਾਜ਼ਰ ਸਨ।