- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕ੍ਰਿਕਟ ਐਸੋਸੀਏਸ਼ਨ ਪੀਸੀਏ ਵੱਲੋਂ

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਕ੍ਰਿਕਟ ਐਸੋਸੀਏਸ਼ਨ ਪੀਸੀਏ ਵੱਲੋਂ ਆਗਾਮੀ ਸੀਨੀਅਰ ਮਹਿਲਾ ਵਨਡੇ ਕ੍ਰਿਕਟ ਟੂਰਨਾਮੈਂਟ ਦੀਆਂ ਤਿਆਰੀਆਂ ਨੂੰ ਮੁੱਖ ਰੱਖਦਿਆਂ ਮੋਗਾ ਵਿਖੇ ਸੀਨੀਅਰ ਮਹਿਲਾ ਵੰਨਡੇ ਕ੍ਰਿਕਟ ਦੀਆਂ ਸੰਭਾਵਿਤ ਖਿਡਾਰਨਾਂ ਲਈ ਵਿਸ਼ੇਸ਼ ਸਿਖਲਾਈ ਕੈਂਪ ਲਗਾਇਆ ਗਿਆ ਹੈ। ਇਹ ਕੈਂਪ 20 ਨਵੰਬਰ ਤੋਂ 27 ਨਵੰਬਰ 2026 ਤੱਕ ਚੱਲੇਗਾ। ਇਸ ਕੈਂਪ ਲਈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਚੋਂ 26 ਹੋਣਹਾਰ ਮਹਿਲਾ ਕ੍ਰਿਕਟ ਖਿਡਾਰਨਾਂ ਦੀ ਚੋਣ ਕੀਤੀ ਗਈ ਹੈ। ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਮਹਿਲਾ ਚੋਣ ਕਮੇਟੀ ਵੱਲੋਂ ਜਾਰੀ ਕੀਤੀ ਗਈ ਅਧਿਕਾਰਤ ਸੂਚੀ ਅਨੁਸਾਰ ਚੁਣੀਆਂ ਗਈਆਂ ਖਿਡਾਰਨਾਂ ਪੰਜਾਬ ਦੇ 11 ਜ਼ਿਲ੍ਹਿਆਂ ਬਰਨਾਲਾ, ਪਟਿਆਲਾ, ਅੰਮ੍ਰਿਤਸਰ, ਜਲੰਧਰ, ਫਤਹਿਗੜ੍ਹ ਸਾਹਿਬ, ਲੁਧਿਆਣਾ, ਨਵਾਂਸ਼ਹਿਰ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਸੰਗਰੂਰ ਅਤੇ ਹੁਸ਼ਿਆਰਪੁਰ ਨਾਲ ਸਬੰਧਤ ਹਨ। ਇਸ ਕੈਂਪ ਲਈ ਚੁਣੀਆਂ ਗਈਆਂ ਖਿਡਾਰਨਾਂ ਵਿਚ ਰਿਧਿਮਾ ਅਗਰਵਾਲ, ਕਨਿਕਾ ਆਹੂਜਾ, ਪ੍ਰਗਤੀ ਸਿੰਘ, ਸ੍ਰਿਸ਼ਟੀ ਰਾਜਪੂਤ, ਪ੍ਰਿਆ ਕੁਮਾਰੀ, ਨੀਤੂ ਸਿੰਘ, ਮਮਤਾ ਰਾਣੀ, ਪ੍ਰਿਯੰਕਾ ਮੁਤਰੇਜਾ, ਅੰਕਿਤਾ ਪਾਠਕ, ਰੂਪਲੀਨ ਕੌਰ, ਅੰਨੂ ਮਲਹਾਨ, ਆਕਾਂਕਸ਼ਾ ਸੈਣੀ, ਪ੍ਰਤਿਭਾ, ਬਲਜੀਤ ਕੌਰ, ਮਹਿਕ ਕੇਸਰ, ਅੰਜਲੀ, ਜਸ਼ਨਪ੍ਰੀਤ ਕੌਰ, ਪ੍ਰਿਯੰਕਾ ਰਾਣੀ, ਮਨੀਸ਼ਾ ਰਾਣੀ, ਅਵਨੀਤ ਕੌਰ, ਜਸਪ੍ਰੀਤ ਕੌਰ, ਕਰਿਸ਼ਮਾ ਰਾਣਾ, ਟੈਸ ਸੋਢੀ, ਕਮਲੇਸ਼, ਪੂਜਾ ਦੇਵੀ ਅਤੇ ਨਿਰੰਕਾ ਦੇ ਨਾਮ ਸ਼ਾਮਲ ਹਨ। ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸਾਰੀਆਂ ਚੁਣੀਆਂ ਗਈਆਂ ਖਿਡਾਰਨਾਂ ਨੂੰ 20 ਨਵੰਬਰ ਨੂੰ ਸ਼ਾਮ 4 ਵਜੇ ਹੋਟਲ ਗੋਲਡ ਕੋਸਟ, ਮੋਗਾ ਵਿਖੇ ਮੁੱਖ ਕੋਚ ਮਿਸ ਅਨੁਰੀਤ ਕੌਰ ਦੇ ਸਾਹਮਣੇ ਰਿਪੋਰਟ ਕਰਨ ਲਈ ਕਿਹਾ ਗਿਆ ਸੀ। ਇਹ ਸਿਖਲਾਈ ਕੈਂਪ 27 ਨਵੰਬਰ ਤੱਕ ਜਾਰੀ ਰਹੇਗਾ। ਇਸ ਦੌਰਾਨ ਖਿਡਾਰਨਾਂ ਦੀ ਖੇਡ ਪ੍ਰਤਿਭਾ, ਤਕਨੀਕ, ਮੈਦਾਨ ਵਿੱਚ ਪ੍ਰਦਰਸ਼ਨ ਅਤੇ ਆਗਾਮੀ ਮੁਕਾਬਲਿਆਂ ਲਈ ਤਿਆਰੀਆਂ ਦਾ ਬਾਰੀਕੀ ਨਾਲ ਮੁਲਾਂਕਣ ਕੀਤਾ ਜਾਵੇਗਾ। ਇਸ ਕੈਂਪ ਦਾ ਮੁੱਖ ਉਦੇਸ਼ ਆਗਾਮੀ ਸੀਨੀਅਰ ਮਹਿਲਾ ਵਨਡੇ ਟੂਰਨਾਮੈਂਟ ਲਈ ਖਿਡਾਰਨਾਂ ਨੂੰ ਤਿਆਰ ਕਰਨਾ ਅਤੇ ਉਨ੍ਹਾਂ ਦੀ ਖੇਡ ਸਮਰੱਥਾ ਨੂੰ ਹੋਰ ਨਿਖਾਰਨਾ ਹੈ। ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਕਿਹਾ ਕਿ ਮਹਿਲਾ ਕ੍ਰਿਕਟ ਨੂੰ ਉਤਸ਼ਾਹਿਤ ਕਰਨ ਅਤੇ ਨਵੀਂ ਖੇਡ ਪ੍ਰਤਿਭਾ ਨੂੰ ਸਾਹਮਣੇ ਲਿਆਉਣ ਲਈ ਅਜਿਹੇ ਸਿਖਲਾਈ ਕੈਂਪ ਬੇਹੱਦ ਅਹਿਮ ਹਨ। ਡੀਸੀਏ ਮੋਗਾ ਵੱਲੋਂ ਸਾਰੀਆਂ 26 ਚੁਣੀਆਂ ਗਈਆਂ ਖਿਡਾਰਨਾਂ, ਮੁੱਖ ਕੋਚ ਮਿਸ ਅਨੁਰੀਤ ਕੌਰ ਅਤੇ ਸਮੁੱਚੀ ਕੋਚਿੰਗ ਟੀਮ ਨੂੰ ਕੈਂਪ ਦੀ ਸਫਲਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਐਸੋਸੀਏਸ਼ਨ ਨੇ ਆਸ ਪ੍ਰਗਟਾਈ ਕਿ ਇਹ ਕੈਂਪ ਖਿਡਾਰਨਾਂ ਦੇ ਹੁਨਰ ਨੂੰ ਹੋਰ ਨਿਖਾਰਨ ਅਤੇ ਪੰਜਾਬ ਦੀ ਮਹਿਲਾ ਕ੍ਰਿਕਟ ਨੂੰ ਨਵੀਆਂ ਬੁਲੰਦੀਆਂ ਤੱਕ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਏਗਾ।