- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਾਲਾ ਲਾਜਪਤ ਰਾਏ ਸਰਕਾਰੀ

ਅਵਤਾਰ ਸਿੰਘ, ਪੰਜਾਬੀ ਜਾਗਰਣ ਅਜੀਤਵਾਲ: ਲਾਲਾ ਲਾਜਪਤ ਰਾਏ ਸਰਕਾਰੀ ਕਾਲਜ ਢੁੱਡੀਕੇ ਵਿਚ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੈਮੀਨਾਰ ਕੀਤਾ ਗਿਆ। ਜਿਸ ਵਿਚ ਵਿਦਿਆਰਥੀਆਂ ਨੂੰ ਸ਼ਹੀਦ ਭਗਤ ਸਿੰਘ ਜੀ ਦੇ ਜੀਵਨ ਅਤੇ ਵਿਚਾਰਧਾਰਾ ਬਾਰੇ ਜਾਣੂੰ ਕਰਵਾਇਆ ਗਿਆ। ਇਸ ਮੌਕੇ ਪੀਐੱਸਯੂ ਦੇ ਜ਼ਿਲ੍ਹਾ ਆਗੂ ਹਰਪ੍ਰੀਤ ਸਿੰਘ ਢੁੱਡੀਕੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਲੋਕ ਹਿਤਾਂ ਦੀ ਲੜਾਈ ਸਿਰਫ਼ ਭਾਰਤ ਦੀ ਆਜ਼ਾਦੀ ਨਾਲ਼ ਖ਼ਤਮ ਨਹੀਂ ਹੁੰਦੀ। ਇਹ ਲੜਾਈ ਓਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਖ਼ਤਮ ਨਹੀਂ ਹੁੰਦੀ। ਅਸੀਂ ਇਕ ਬਰਾਬਰੀ ਵਾਲ਼ਾ ਸਮਾਜ ਸਿਰਜਣ ਲਈ ਹਮੇਸ਼ਾ ਯਤਨਸ਼ੀਲ ਰਹਾਂਗੇ। ਅਸੀਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਮੈਂਬਰ ਬਣ ਕੇ ਸ਼ਹੀਦਾਂ ਦੀ ਵਿਚਾਰਧਾਰਾ ਨੂੰ ਅੱਗੇ ਤੋਰਨਾ ਹੈ। ਇਸ ਮੌਕੇ ਜ਼ਿਲ੍ਹਾ ਆਗੂ ਹਰਪ੍ਰੀਤ ਸਿੰਘ ਢੁੱਡੀਕੇ ਅਤੇ ਜਗਸੀਰ ਸਿੰਘ ਚਕਰ ਦੀ ਅਗਵਾਈ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਦੀ 21 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ। ਜਿਸ ਵਿਚ ਪ੍ਰਧਾਨ ਅਰਪਨ ਦੌਧਰ, ਜਰਨਲ ਸਕੱਤਰ ਕਮਲਪ੍ਰੀਤ ਕਿਸ਼ਨਪੁਰਾ, ਮੀਤ ਪ੍ਰਧਾਨ ਹਰਪ੍ਰੀਤ ਕੌਰ, ਸਹਾਇਕ ਸਕੱਤਰ ਅਭਿਸ਼ੇਕ ਸ਼ਰਮਾ, ਸੋਸ਼ਲ ਮੀਡੀਆ ਇੰਚਾਰਜ ਅਕਾਸ਼ ਝੰਡੇਆਣਾ, ਖ਼ਜ਼ਾਨਚੀ ਰਿਧਮਪ੍ਰੀਤ ਸਿੰਘ ਮੱਦੋਕੇ, ਸੁਖਪ੍ਰੀਤ ਸ਼ੇਰਪੁਰ, ਸਮਨ ਗ਼ਾਲਿਬ, ਅਸਲਮ ਖਾਨ, ਤਰਸੇਮ ਕੋਕਰੀ, ਮਨਿੰਦਰ ਬੁੱਟਰ,ਕਿਰਨਦੀਪ ਕੌਰ, ਹਰਸਿਮਰਨ ਕੌਰ, ਸੁੱਖ ਦੌਧਰ ,ਰਾਜਵੰਸ਼, ਅਮਨ ਖੁਰਸੈਦਪੁਰ, ਬੌਬੀ ਸਿੱਧਵਾਂ, ਪ੍ਰਿਯੰਕਾ, ਗੁਰਕੰਵਲ ਪ੍ਰੀਤ, ਇੰਦਰ ਦੌਧਰ, ਜਸਕਰਨ ਮੈਂਬਰ ਚੁਣੇ ਗਏ। ਇਸ ਮੌਕੇ ਸਟੇਜ ਦੀ ਕਾਰਵਾਈ ਰਮਨਜੋਤ ਕੌਰ ਢੁੱਡੀਕੇ ਦੁਆਰਾ ਨਿਭਾਈ ਗਈ। ਨਵੀਂ ਚੁਣੀ ਇਕਾਈ ਨੇ ਇਹ ਭਰੋਸਾ ਦਿੱਤਾ ਕਿ ਉਹ ਵਿਦਿਆਰਥੀਆਂ ਦੇ ਹੱਕਾਂ ਅਤੇ ਦੇਸ਼ ਦੇ ਵਿੱਦਿਅਕ ਢਾਂਚੇ ਨੂੰ ਬਚਾਉਣ ਦੀ ਲੜਾਈ ਲਈ ਹਮੇਸ਼ਾ ਤਿਆਰ ਰਹਿਣਗੇ।