- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਗੌਰਮਿੰਟ ਪੈਨਸ਼ ਨਰਜ਼

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ : ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਜਿਲ੍ਹਾ ਇਕਾਈ ਮੋਗਾ ਦੀ ਵਿਸ਼ੇਸ਼ ਮੀਟਿੰਗ ਲੈਕਚਰਾਰ ਸੁਖਮੰਦਰ ਸਿੰਘ ਦੀ ਪ੍ਰਧਾਨਗੀ ਹੇਠ ਸੁਤੰਤਰਤਾ ਸੈਨਾਨੀ ਭਵਨ ਮੋਗਾ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਜਿਲ੍ਹਾ ਸਕੱਤਰ ਸਰਬਜੀਤ ਸਿੰਘ ਦੌਧਰ ਨੇ ਵਧੀਆ ਢੰਗ ਨਾਲ ਨਿਭਾਈ। ਸੁਖਮੰਦਰ ਸਿੰਘ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਇਸ ਸਾਲ ਦਾ ਪੈਨਸ਼ਨਰ ਦਿਵਸ 19 ਦਸੰਬਰ ਨੂੰ ਨਛੱਤਰ ਸਿੰਘ ਧਾਲੀਵਾਲ ਭਵਨ ਦੇ ਹਾਲ ਵਿਚ ਧੂਮਧਾਮ ਨਾਲ ਮਨਾਇਆ ਜਾਵੇਗਾ। ਸਮਾਗਮ ਦੇ ਪ੍ਰਬੰਧਾਂ ਲਈ ਵੱਖ ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ ਜੋ ਸਨਮਾਨ ਚਿੰਨ ਬਣਾਉਣ, ਸਨਮਾਨਿਤ ਕਰਨ ਲਈ ਸਮਾਨ ਖਰੀਦਣ ਅਤੇ ਚਾਹ ਪਾਣੀ ਦਾ ਪ੍ਰਬੰਧ ਕਰਨ ਦੀ ਜਿੰਮੇਵਾਰੀ ਨਿਭਾਉਣਗੀਆਂ। ਪ੍ਰੇਮ ਕੁਮਾਰ, ਇੰਦਰਜੀਤ ਸਿੰਘ, ਸਮਸ਼ੇਰ ਸਿੰਘ, ਦਿਵਾਨ, ਜਰਜੀਤ ਸਿੰਘ, ਬਲੌਰ ਸਿੰਘ, ਜੀਵਨ ਸਿੰਘ, ਨਾਇਬ ਸਿੰਘ, ਬਲਵਿੰਦਰ ਸਿੰਘ ਗਿੱਲ, ਚਮਕੌਰ ਸਿੰਘ ਸਰਾਂ, ਮੇਹਰ ਸਿੰਘ, ਭੁਪਿੰਦਰ ਸਿੰਘ, ਗਿਆਨ ਸਿੰਘ, ਸੁਖਚੈਨ ਸਿੰਘ, ਅਮਰ ਸਿੰਘ ਰਣੀਆਂ, ਮਨਜੀਤ ਸਿੰਘ, ਦਰਸ਼ਨ ਸਿੰਘ ਤੇ ਅਧਾਰਤ ਵੱਖ ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ। ਪੈਨਸ਼ਨਰਜ਼ ਦਿਵਸ ਤੇ ਨੱਬੇ ਤੇ ਅੱਸੀ ਸਾਲ ਦੀ ਸ਼ਾਨਦਾਰ ਉਮਰ ਬਤੀਤ ਕਰ ਚੁੱਕੇ ਪੈਨਸ਼ਨਰਾਂ ਅਤੇ ਸੱਤਰ ਸਾਲ ਦੀ ਉਮਰ ਪੂਰੀ ਕਰ ਚੁੱਕੇ ਅਪੰਗ ਪੈਨਸ਼ਨਰਾਂ ਲਈ ਲੰਮੀ ਜਿੰਦਗੀ ਦੀ ਕਾਮਨਾ ਕਰਦਿਆਂ ਸਭਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਭਜਨ ਸਿੰਘ ਗਿੱਲ ਸੂਬਾ ਪ੍ਰਧਾਨ ਨੇ ਦੱਸਿਆ ਕਿ ਮੁਲਾਜਮਾਂ ਪੈਨਸ਼ਨਰਾਂ ਦੀਆਂ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਦੇ ਅਗਲੇ ਪੜਾਅ ਵਜੋਂ ਜਿਲ੍ਹਾ ਮੋਗਾ ਦੇ ਸਾਰੇ ਵਿਧਾਇਕਾਂ ਦੇ ਘਰਾਂ ਵੱਲ ਮਾਰਚ ਕਰਕੇ ਅਰਥੀਆਂ ਫੂਕੀਆਂ ਜਾਣਗੀਆਂ ਅਤੇ ਪੰਜਾਬ ਸਰਕਾਰ ਦੀਆਂ ਅਸਥੀਆਂ ਨੂੰ ਫੁੱਲ ਦੁੱਗਣ ਉਪਰੰਤ ਗੰਦੇ ਨਾਲੇ ਵਿਚ ਪ੍ਰਵਾਹ ਕੀਤਾ ਜਾਵੇਗਾ ਜਿਸ ਵਿਚ ਜਿਲ੍ਹੇ ਦੇ ਪੈਨਸ਼ਨਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ। ਸੁਰਿੰਦਰ ਰਾਮ ਕੁੱਸਾ ਸੂਬਾ ਜਨਰਲ ਸਕੱਤਰ ਨੇ ਦੱਸਿਆ ਕਿ ਨਵੰਬਰ ਮਹੀਨੇ ਵਿਚ ਸਮੂਹ ਪੈਨਸ਼ਨਰ ਆਪਣੇ ਡਿਜੀਟਲ ਲਾਈਵ ਸਾਰਟੀਫਿਕੇਟ ਆਨਜਾਈਨ ਕਰਨ ਅਤੇ ਜਿੰਨ੍ਹਾ ਪੈਨਸ਼ਨਰਾਂ ਨੇ ਈਕੇਵਾਈਸੀ ਪਹਿਲਾਂ ਨਹੀਂ ਕਰਵਾਈ ਉਹ ਖਜਾਨਾ ਦਫ਼ਤਰ ਜਾਂ ਬੈਂਕਾ ਨਾਲ ਸੰਪਰਕ ਕਰਕੇ ਕਰਵਾ ਲੈਣ ਨਹੀਂ ਤਾਂ ਪੈਨਸ਼ਨ ਬੰਦ ਹੋ ਸਕਦੀ ਹੈ। ਮੀਟਿੰਗ ਵਿਚ ਸਦੀਵੀ ਵਿਛੋੜਾ ਦੇ ਗਏ ਪ੍ਰਿਸੀਪਲ ਵਾਹਿਗੁਰੂ ਪਾਲ ਸਿੰਘ ਚੜਿੱਕ, ਮਲਕੀਅਤ ਸਿੰਘ ਦੌਧਰ, ਮੱਖਣ ਸਿੰਘ ਨਿਹਾਲ ਸਿੰਘ ਵਾਲਾ, ਬਖਤੌਰ ਸਿੰਘ ਹਿੰਦੀ ਟੀਚਰ, ਪ੍ਰੀਤਮ ਕੌਰ, ਸੁਰਜੀਤ ਸਿੰਘ ਖੋਸਾਂ ਰਣਧੀਰ ਦੇ ਭਰਾਤਾ ਅਤੇ ਗੁਰਮੇਲ ਸਿੰਘ ਭਿੰਡਰ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼ਰਧਾਂਜਲੀ ਭੇਂਟ ਕੀਤੀ ਗਈ। ਮੀਟਿੰਗ ਵਿਚ ਸੁਖਦੇਵ ਸਿੰਘ, ਕੇਹਰ ਸਿੰਘ ਕਿਸ਼ਨਪੁਰਾ, ਗੁਰਦੀਪ ਸਿੰਘ, ਲੈਕ ਪ੍ਰੀਤਮ ਸਿੰਘ ਮਹਿਣਾ, ਦਰਸ਼ਨ ਸਿੰਘ ਮੱਲੀ, ਰਘਬੀਰ ਸਿੰਘ ਲੰਗੇਆਣਾ, ਮਨੋਹਰ ਲਾਲ ਕਟਾਰੀਆ, ਬ੍ਰਿਜ ਲਾਲ ਸਮੇਤ ਮੈਂਬਰ ਹਾਜਰ ਹੋਏ।