
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਨੌਜਵਾਨ ਭਾਰਤ ਸਭਾ ਵੱਲੋਂ ਖੰਡ,

ਪਵਨ ਗਰਗ, ਪੰਜਾਬੀ ਜਾਗਰਣ ਬਾਘਾਪੁਰਾਣਾ: ਨੌਜਵਾਨ ਭਾਰਤ ਸਭਾ ਵੱਲੋਂ ਖੰਡ, ਗੈਸ ਸਿਲੰਡਰ ਅਤੇ ਪੈਟਰੋਲ ਡੀਜ਼ਲ ਦੀਆਂ ਵਧੀਆਂ ਹੋਈਆਂ ਕੀਮਤਾਂ ’ਤੇ ਨੌਜਵਾਨ ਭਾਰਤ ਸਭਾ ਵੱਲੋਂ ਬਾਘਾਪੁਰਾਣਾ ’ਚ ਰੋਸ਼ ਪ੍ਰਦਰਸ਼ਨ ਕੀਤਾ ਗਿਆ।ਨੌਜਵਾਨ ਭਾਰਤ ਸਭਾ ਵੱਲੋਂ ਖੰਡ ਦੀਆਂ ਕੀਮਤਾਂ ਵਧੀਆਂ ਤੇ ਗੈਸ ਸਿਲੰਡਰ ਦੀਆਂ ਕੀਮਤਾਂ ਅਤੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ’ਤੇ ਜੋ ਕਿ ਮਜ਼ਦੂਰ ਛੋਟੇ ਕਿਸਾਨ ਦੀਆਂ ਰਸੋਈਆਂ ਉੱਤੇ ਲੁੱਟ ਹੋ ਰਹੀ, ਇਥੋਂਨਾਲ ਜੋ ਕਿ ਗੰਨੇ ਤੋਂ ਤਿਆਰ ਕਰਕੇ ਪੈਟਰੋਲ ਡੀਜ਼ਲ ਦੇ ਵਿਚ ਮਿਲਾ ਰਿਹੇ ਹੈ ਜਿਸ ਕਰਕੇ ਖੰਡ ਦੀਆਂ ਕੀਮਤਾਂ ਸਿੱਧੀਆਂ 50 ਤੋਂ ਲੈ ਕੇ 70 ਰੁਪਏ ਕਿੱਲੋ ਕਰ ਦਿੱਤੀ ਗਈ ਹੈ, ਸਰਕਾਰਾਂ ਕਾਪੋਰੇਟ ਘਰਾਣਿਆਂ ਨਾਲ ਰਲ ਕੇ ਆਮ ਲੋਕਾਂ ਦੀ ਲੁੱਟ ਕਰ ਰਹੀ ਹੈ, ਗੰਨਾ ਇਧਰ ਆ ਨਹੀਂ ਰਿਹਾ ਇਸ ਕਰਕੇ ਖੰਡ ਦੀਆਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ’ਚ ਵਾਧਾ ਹੋ ਗਿਆ ਹੈ ਜੋ ਕਿ ਆਮ ਗਰੀਬ ਮਜ਼ਦੂਰ ਪਰਿਵਾਰ ਹਨ, ਉਨ੍ਹਾਂ ਨੂੰ ਸਿਹਤ ਸਹੂਲਤਾਂ ਬਿਲਕੁਲ ਫ਼ਰੀ ਮਿਲਣੀਆਂ ਚਾਹੀਦੀਆਂ ਹਨ । ਜੋ ਪਹਿਲਾਂ ਡੀਪੂ ਹੋਲਡਰਾਂ ਉੱਪਰ ਮਿਲ ਰਹੇ ਗਰੀਬ ਪਰਿਵਾਰਾਂ ਨੂੰ ਜਿਵੇਂ ਕਿ ਖੰਡ ਆਟਾ ਦਾਲ ਹੋਰ ਵੀ ਰਸੋਈ ਵਾਲਾ ਬਹੁਤ ਸਾਰਾ ਸਮਾਨ ਜਿੱਦਾਂ ਕਿ ਪਹਿਲਾਂ ਮਿਲਦਾ ਸੀ, ਉਸੇ ਤਰ੍ਹਾਂ ਫ਼ਰੀ ਮਿਲਣਾ ਚਾਹੀਦਾ ਹੈ। ਸਰਕਾਰਾਂ ਦਾਅਵੇ ਤਾਂ ਬਹੁਤ ਵੱਡੇ ਵੱਡੇ ਕਰ ਰਹੀਆਂ ਆਮ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦੀ ਬਜਾਏ ਰੁਜ਼ਗਾਰ ਦੇਣ ਦੀ ਬਜਾਏ ਕਾਪੋਰੇਟ ਘਰਾਣਿਆਂ ਨੂੰ ਫਾਇਦਾ ਦੇ ਰਹੀਆਂ ਹਨ,ਆਉਣ ਵਾਲੇ ਟਾਈਮ ਵਿਚ ਕੇਂਦਰ ਦੀ ਸਰਕਾਰ ਅਤੇ ਪੰਜਾਬ ਸਰਕਾਰ ਨੇ ਇਸ ਮਸਲਿਆਂ ਉੱਤੇ ਨਾ ਗੌਰ ਕੀਤੀ ਤਾਂ ਆਉਣ ਵਾਲੇ ਟਾਈਮ ’ਚ ਭਰਾਤਨ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਬਾਘਾਪੁਰਾਣਾ ਦੇ ’ਚ ਧਰਨਾ ਲਗਾਇਆ ਜਾਵੇਗਾ ਨੌਜਵਾਨ ਭਾਰਤ ਸਭਾ ਦੇ ਆਗੂ ਸਾਧੂ ਸਿੰਘ ਸੇਖਾ ਨਿਰਮਲ ਸਿੰਘ ਸੇਖਾ ਨਿੱਕਾ ਸਿੰਘ ਸੇਖਾ ਸਰਜੀਤ ਸਿੰਘ ਰਾਜੂ ਸਿੰਘ ਲਖਬੀਰ ਸਿੰਘ ਜੈਮਲਵਾਲਾ ਜਸਪ੍ਰੀਤ ਸਿੰਘ ਅਤੇ ਹੋਰ ਕਈ ਆਗੂ ਹਾਜ਼ਰ ਸਨ।