- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਿੰਸੀਪਲ ਡਾ. ਨੀਨਾ ਅਨੇਜਾ

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਪ੍ਰਿੰਸੀਪਲ ਡਾ. ਨੀਨਾ ਅਨੇਜਾ ਦਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਡੀਨ ਕਾਲਜ ਕੌਂਸਲ ਡਿਵੈਲਮੈਂਟ ਦੇ ਅਧੀਨ ਸਥਾਪਿਤ ਪੀਯੂ ਸਕਿੱਲ ਟੂ ਮਾਰਕੀਟ ਹੱਬ ਦੇ ਨੌਡਲ ਅਫ਼ਸਰ ਸਾਲ 2026-27 ਲਈ ਨਿਯੁਕਤ ਹੋਣਾ ਐੱਸਡੀ ਕਾਲਜ ਫਾਰ ਵੋਮੈਨ ,ਮੋਗਾ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਡਾ. ਨੀਨਾ ਅਨੇਜਾ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਾਈਸ ਚਾਂਸਲਰ ਅਤੇ ਡੀ.ਸੀ.ਡੀ. ਸੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਲਈ ਸਨਮਾਨ ਦੇ ਨਾਲ-ਨਾਲ ਵੱਡੀ ਜ਼ਿੰਮੇਵਾਰੀ ਵੀ ਹੈ। ਪ੍ਰਿੰਸੀਪਲ ਨੇ ਕਿਹਾ ਕਿ ਅੱਜ ਦੇ ਯੁੱਗ ਵਿਚ ਸਿਰਫ਼ ਡਿਗਰੀ ਹੀ ਨਹੀਂ, ਸਗੋਂ ਵਿਦਿਆਰਥੀਆਂ ਵਿਚ ਵਿਵਹਾਰਕ ਹੁਨਰ ਅਤੇ ਉਦਯੋਗਿਕ ਜਾਣਕਾਰੀ ਹੋਣਾ ਵੀ ਬਹੁਤ ਜ਼ਰੂਰੀ ਹੈ। ਸਕਿੱਲ ਟੂ ਮਾਰਕੀਟ ਹੱਬ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਉਨ੍ਹਾਂ ਨੂੰ ਆਤਮ- ਨਿਰਭਰ ਅਤੇ ਰੁਜ਼ਗਾਰ ਯੋਗ ਬਣਾਉਣਾ ਹੈ। ਇਹ ਸੈਲ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਗਏ ਉਤਪਾਦਾਂ ਜਿਵੇਂ ਕਿ ਬੇਕਰੀ ਆਈਟਮਾਂ, ਏਆਈ ਸੰਬੰਧਤ, ਆਈਟੀ ਸੰਬੰਧਤ, ਵਿਰਸੇ ਨਾਲ ਜੁੜੇ ਸਕਿੱਲ, ਸੱਭਿਆਚਾਰਕ ਵੰਨਗੀਆਂ ਆਦਿ ਕਲਾਕ੍ਰਿਤੀਆਂ ਨੂੰ ਇਕ ਸਾਂਝੇ ਪਲੇਟਫ਼ਾਰਮ ਤੋਂ ਮਾਰਕੀਟ ਅਤੇ ਸੰਸਥਾਵਾਂ ਤੇ ਉਪਭੋਗਤਾ ਤੱਕ ਪਹੁੰਚਾਉਣ ਲਈ ਇਕ ਉਪਰਾਲਾ ਪ੍ਰਦਾਨ ਕਰਦਾ ਹੈ। ਡਾ. ਨੀਨਾ ਅਨੇਜਾ ਨੇ ਆਪਣੀ ਨਿਯੁਕਤੀ ’ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਕਾਲਜਾਂ ਦੇ ਸਹਿਯੋਗ ਨਾਲ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਨਿਸ਼ਠਾ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਮੋਗਾ ਦੇ ਸਿੱਖਿਅਕ ਵਰਗ, ਸਮਾਜਿਕ ਸੰਸਥਾਵਾਂ ਅਤੇ ਸ਼ਹਿਰ ਦੇ ਪ੍ਰਮੁੱਖ ਵਿਅਕਤੀਆਂ ਨੇ ਡਾ. ਨੀਨਾ ਅਨੇਜਾ ਨੂੰ ਇਸ ਮਹੱਤਵਪੂਰਨ ਜ਼ਿੰਮੇਵਾਰੀ ਲਈ ਵਧਾਈ ਦਿੱਤੀ ਅਤੇ ਕਿਹਾ ਹੈ ਕਿ ਡਾ. ਨੀਨਾ ਅਨੇਜਾ ਦੀ ਇਹ ਨਿਯੁਕਤੀ ਮੋਗਾ ਜ਼ਿਲ੍ਹਾ ਦੇ ਵਿਦਿਆਰਥੀਆਂ ਨੂੰ ਨਵੀਆਂ ਸੰਭਾਵਨਾਵਾਂ ਪ੍ਰਦਾਨ ਕਰੇਗੀ ਅਤੇ ਸ਼ਹਿਰ ਦੀ ਸਿੱਖਿਅਕ ਪਛਾਣ ਨੂੰ ਹੋਰ ਮਜ਼ਬੂਤ ਕਰੇਗੀ। ਡਾ. ਨੀਨਾ ਅਨੇਜਾ ਦੀ ਨਿਯੁਕਤੀ ਨਾਲ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਮੋਗਾ ਅਤੇ ਆਸ-ਪਾਸ ਦੇ ਖੇਤਰਾਂ ਦੇ ਵਿਦਿਆਰਥੀਆਂ ਨੂੰ ਹੁਨਰ ਆਧਾਰਿਤ ਸਿੱਖਿਆ ਦੇ ਹੋਰ ਵਧੀਆ ਮੌਕੇ ਪ੍ਰਾਪਤ ਹੋਣਗੇ ਅਤੇ ਕੰਪਿਊਟਰ, ਫੈਸ਼ਨ ਡਿਜਾਇਨਿੰਗ, ਫੂਡ, ਹੈਰੀਟੇਜ ਆਈਟਮ ਅਤੇ ਫਾਈਨ ਆਟਰਸ ਆਦਿ ਦੇ ਵਿਸ਼ਿਆਂ ਦੇ ਹੁਨਰ ਨੂੰ ਨਿਖਾਰਨ ਦਾ ਵਧੀਆ ਉਪਰਾਲਾ ਹੈ।