- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੈ ਮਾਂ ਭਗਵਤੀ ਜਾਗਰਣ ਕਲੱਬ

ਸਵਰਨ ਗੁਲਾਟੀ, ਪੰਜਾਬੀ ਜਾਗਰਣ ਮੋਗਾ: ਜੈ ਮਾਂ ਭਗਵਤੀ ਜਾਗਰਣ ਕਲੱਬ ਨਿਊ ਟਾਊਨ 3 ਦੀ ਇਕ ਵਿਸ਼ੇਸ਼ ਮੀਟਿੰਗ ਪੰਕਜ ਬਾਂਸਲ ਦੇ ਨਿਵਾਸ ਸਥਾਨ ’ਤੇ ਹੋਈ। ਕਲੱਬ ਦੇ 24ਵੇਂ ਸਾਲਾਨਾ ਜਾਗਰਣ ਦੀਆਂ ਤਿਆਰੀਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ ਅਤੇ ਜਾਗਰਣ ਦੀ ਰੂਪ ਰੇਖਾ ਤਿਆਰ ਕੀਤੀ ਗਈ। ਕਲੱਬ ਵੱਲੋਂ ਆਯੋਜਿਤ 24ਵਾਂ ਸਾਲਾਨਾ ਜਾਗਰਣ 24 ਅਕਤੂਬਰ ਨੂੰ ਸ਼ਰਧਾ ਅਤੇ ਸਤਿਕਾਰ ਨਾਲ ਕਰਵਾਇਆ ਜਾਵੇਗਾ। ਇਸ ਮੌਕੇ ਭਜਨ ਗਾਇਕ ਰਜਤ ਮਿੱਡਾ ਅਤੇ ਉਨ੍ਹਾਂ ਦੀ ਟੀਮ ਚੰਡੀਗੜ੍ਹ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਮਹਾਮਾਈ ਦਾ ਗੁਣਗਾਨ ਕਰਨਗੇ। ਭਜਨਾਂ ਅਤੇ ਕੀਰਤਨਾਂ ਰਾਹੀਂ ਮਾਂ ਭਗਵਤੀ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ। ਪੰਕਜ ਬਾਂਸਲ, ਡਾ. ਨਵੀਨ ਸੂਦ, ਨੀਰੂ ਮਿੱਤਲ, ਰਾਜੀਵ ਗੁਪਤਾ, ਰੋਮੀ ਸਿੰਗਲਾ, ਰਾਮਪਤ ਗੋਇਲ, ਅਜੈ ਵਰਮਾ, ਦੀਪਕ ਖੁਰਾਨਾ, ਅਜੈ ਗੁਪਤਾ, ਵਿਵੇਕ ਮਜੀਠੀਆ, ਅਮਿਤ ਬੇਰੀ, ਸੰਚਿਤ ਗੋਇਲ ਅਤੇ ਅਰਹਮ ਬਾਂਸਲ ਸਮੇਤ ਹੋਰ ਮੈਂਬਰਾਂ ਨੇ ਇਸ ਮੀਟਿੰਗ ਵਿਚ ਹਿੱਸਾ ਲਿਆ। ਮੈਂਬਰਾਂ ਨੇ ਜਾਗਰਣ ਨੂੰ ਸਫ਼ਲ ਬਣਾਉਣ ਲਈ ਆਪਣੀਆਂ ਜ਼ਿੰਮੇਵਾਰੀਆਂ ਅਤੇ ਤਿਆਰੀਆਂ ਬਾਰੇ ਚਰਚਾ ਕੀਤੀ। ਇਸ ਮੌਕੇ ਕਲੱਬ ਮੈਂਬਰਾਂ ਨੇ ਸ਼ਰਧਾਲੂਆਂ ਨੂੰ ਮਾਂ ਭਗਵਤੀ ਦੇ ਇਸ ਪਵਿੱਤਰ ਜਾਗਰਣ ਵਿਚ ਉਤਸ਼ਾਹ ਨਾਲ ਹਿੱਸਾ ਲੈਣ ਅਤੇ ਮਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ।