ਪ੍ਰਵਾਸੀ ਏਕਤਾ ਮੰਚ ਨੇ ਸਫਾਈ ਮੁਹਿੰਮ ਚਲਾਈ
ਸ਼ਹਿਰ ਵਿਚ ਸਮਾਜਿਕ ਸੇਵਾ ਅਤੇ
Publish Date: Wed, 25 Mar 2026 03:56 PM (IST)
Updated Date: Thu, 26 Mar 2026 03:59 AM (IST)

ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ: ਸ਼ਹਿਰ ਵਿਚ ਸਮਾਜਿਕ ਸੇਵਾ ਅਤੇ ਧਾਰਮਿਕ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ ਪ੍ਰਵਾਸੀ ਏਕਤਾ ਮੰਚ ਵੱਲੋਂ ਇਕ ਉਪਰਾਲਾ ਕੀਤਾ ਗਿਆ। ਇਸ ਉਪਰਾਲੇ ਤਹਿਤ ਮੰਚ ਦੇ ਮੈਂਬਰਾਂ ਨੇ ਸ਼੍ਰੀ ਕ੍ਰਿਸ਼ਨਾ ਗਊਸ਼ਾਲਾ ਵਿਚ ਪਹੁੰਚ ਕੇ ਗਉ ਮਾਤਾ ਦੀ ਸੇਵਾ ਕਰਦਿਆਂ ਹਰਾ ਚਾਰਾ ਪਾਇਆ ਅਤੇ ਗਊਸ਼ਾਲਾ ਦੀ ਸਫ਼ਾਈ ਕੀਤੀ। ਇਸ ਮੌਕੇ ਪ੍ਰਧਾਨ ਵਿਜੇ ਮਿਸ਼ਰਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਗਊ ਮਾਤਾ ਦੀ ਸੇਵਾ ਸਭ ਤੋਂ ਉੱਚੀ ਅਤੇ ਪਵਿੱਤਰ ਸੇਵਾ ਮੰਨੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਸੰਸਕ੍ਰਿਤੀ ਵਿਚ ਗਊ ਮਾਤਾ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੈ ਅਤੇ ਉਸਦੀ ਸੇਵਾ ਕਰਨਾ ਸਾਡਾ ਫਰਜ਼ ਬਣਦਾ ਹੈ। ਉਨ੍ਹਾਂ ਨੇ ਇਹ ਵੀ ਜ਼ੋਰ ਦਿੱਤਾ ਕਿ ਅਜਿਹੇ ਸੇਵਾ ਕਾਰਜਾਂ ਨਾਲ ਮਨੁੱਖਤਾ ਦੀ ਭਾਵਨਾ ਮਜ਼ਬੂਤ ਹੁੰਦੀ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਸਹੀ ਦਿਸ਼ਾ ਮਿਲਦੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਅੱਜ ਦੇ ਦੌਰ ਵਿਚ ਜਿੱਥੇ ਲੋਕ ਆਪਣੇ ਨਿੱਜੀ ਕੰਮਾਂ ਵਿਚ ਵਿਅਸਤ ਹਨ, ਉੱਥੇ ਸਮਾਜ ਲਈ ਸਮਾਂ ਕੱਢਣਾ ਬਹੁਤ ਵੱਡੀ ਗੱਲ ਹੈ। ਇਸ ਲਈ ਹਰ ਇਕ ਵਿਅਕਤੀ ਨੂੰ ਚਾਹੀਦਾ ਹੈ ਕਿ ਉਹ ਸਮਾਜਕ ਅਤੇ ਧਾਰਮਿਕ ਸੇਵਾਵਾਂ ਵਿਚ ਹਿੱਸਾ ਲਏ ਅਤੇ ਹੋਰਨਾਂ ਲਈ ਮਿਸਾਲ ਬਣੇ। ਇਸ ਮੌਕੇ ਉਮਾਕਾਂਤ, ਰੋਹਿਤ, ਵਰਿਦਰ, ਰਾਮੂ ਅਤੇ ਹੋਰ ਸਾਥੀਆਂ ਸਮੇਤ ਵੱਡੀ ਗਿਣਤੀ ਵਿਚ ਪ੍ਰਵਾਸੀ ਬੱਚਿਆਂ ਨੇ ਭਰਪੂਰ ਜੋਸ਼ ਅਤੇ ਉਤਸ਼ਾਹ ਨਾਲ ਸਫ਼ਾਈ ਅਭਿਆਨ ਵਿਚ ਹਿੱਸਾ ਲਿਆ। ਇਸ ਮੌਕੇ ਬੱਚਿਆਂ ਵੱਲੋਂ ਦਿਖਾਈ ਗਈ ਲਗਨ ਅਤੇ ਸੇਵਾ ਭਾਵਨਾ ਨੇ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਅਤੇ ਇਹ ਸਾਬਤ ਕੀਤਾ ਕਿ ਜੇ ਛੋਟੀ ਉਮਰ ਤੋਂ ਹੀ ਸਹੀ ਮੁੱਲ ਸਿਖਾਏ ਜਾਣ ਤਾਂ ਸਮਾਜ ਵਿਚ ਵੱਡਾ ਬਦਲਾਅ ਲਿਆਇਆ ਜਾ ਸਕਦਾ ਹੈ।