ਦਸਤਾਰ ਚੇਤਨਾ ਮਾਰਚ ਦਾ ਪੋਸਟਰ ਰਿਲੀਜ਼
ਗੁਰਦੁਆਰਾ ਸ੍ਰੀ ਨਾਮਦੇਵ ਭਵਨ
Publish Date: Thu, 26 Mar 2026 03:39 PM (IST)
Updated Date: Fri, 27 Mar 2026 03:59 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ: ਗੁਰਦੁਆਰਾ ਸ੍ਰੀ ਨਾਮਦੇਵ ਭਵਨ ਵਿਖੇ ਦਸਤਾਰ ਚੇਤਨਾ ਮਾਰਚ ਕਮੇਟੀ ਮੋਗਾ ਦੀ ਮੀਟਿੰਗ ਹੋਈ। ਇਸ ਮੌਕੇ ਮੁੱਖ ਪ੍ਰਬੰਧਕ ਜਗਰੂਪ ਸਿੰਘ, ਹਰਦਿਆਲ ਸਿੰਘ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ 13ਵੇਂ ਦਸਤਾਰ ਚੇਤਨਾ ਮਾਰਚ ਜੋ ਕਿ 12 ਅਪ੍ਰੈਲ ਦਿਨ ਐਤਵਾਰ ਨੂੰ ਸਮੂਹ ਧਾਰਮਿਕ ਜਥੇਬੰਦੀਆਂ, ਸੰਤਾਂ ਮਹਾਂਪੁਰਸ਼ਾਂ ਅਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਕੱਢਿਆ ਜਾਵੇਗਾ।ਇਹ ਚੇਤਨਾ ਮਾਰਚ ਗੁਰਦੁਆਰਾ ਸ੍ਰੀ ਨਾਮਦੇਵ ਭਵਨ ਤੋਂ ਆਰੰਭ ਹੋ ਕੇ ਵੱਖ ਵੱਖ ਇਲਾਕਿਆਂ ਵਿਚ ਹੁੰਦਾ ਹੋਇਆ ਗੁਰਦੁਆਰਾ ਬੀਬੀ ਕਾਹਨ ਕੌਰ ਵਿਖੇ ਸਮਾਪਤ ਹੋਵੇਗਾ। ਸਮਾਪਤੀ ਦੌਰਾਨ ਜਿੰਨ੍ਹਾਂ ਬੱਚਿਆਂ ਨੇ ਅੱਜ ਤੱਕ ਦਸਤਾਰ ਨਹੀਂ ਬੰਨ੍ਹੀ ਉਨ੍ਹਾਂ ਦਾ ਵਿਸ਼ੇਸ਼ ਤੌਰ ’ਤੇ ਦਸਤਾਰਬੰਦੀ ਸਮਾਗਮ ਕਮੇਟੀ ਵੱਲੋਂ ਕਰਵਾਈ ਜਾਵੇਗੀ। ਮੀਟਿੰਗ ਦੀ ਸ਼ੁਰੂਆਤ ਅਰਦਾਸ ਕਰਨ ਉਪਰੰਤ ਸਟੇਜ ਸੈਕਟਰੀ ਦੀ ਸੇਵਾ ਗੁਰਪ੍ਰੀਤਮ ਸਿੰਘ ਚੀਮਾ ਨੇ ਕੀਤੀ। ਜਿਸ ਵਿਚ ਪੂਰੇ ਪ੍ਰੋਗਰਾਮ ਦਾ ਵੇਰਵਾ ਦਿੱਤਾ ਗਿਆ। ਵੱਖ ਵੱਖ ਜਥੇਬੰਦਿਆਂ ਦੇ ਨੁਮਾਇੰਦਿਆਂ ਨੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ 13ਵਾਂ ਦਸਤਾਰ ਚੇਤਨਾ ਮਾਰਚ 2026 ਦਾ ਪੋਸਟਰ ਰੀਲੀਜ਼ ਕੀਤਾ ਗਿਆ। ਨਿਰਮਲ ਸਿੰਘ ਖੀਵਾ ਅਤੇ ਕੁਲਵੰਤ ਸਿੰਘ ਨੇ ਦੱਸਿਆ ਕਿ ਪਤਿਤ ਹੋਏ ਨੌਜਵਾਨਾਂ ਨੂੰ ਬਚਾਉਣ ਲਈ ਹਮੇਸ਼ਾ ਯਤਨਸ਼ੀਲ ਅਤੇ ਦਸਤਾਰ ਸਿਖਲਾਈ ਤੇ ਹੋਰ ਵੀ ਨਿਵੇਕਲੇ ਉਪਰਾਲੇ ਕਰਨ ਲਈ ਯਤਨਸ਼ੀਲ ਰਹਿਣਗੇ ਅਤੇ ਸਾਡਾ ਮਕਸਦ ਕੇਵਲ ਬੱਚਿਆਂ ਨੂੰ ਦਸਤਾਰਾਂ ਟ੍ਰੇਨਿੰਗ ਦੇਣਾ ਨਹੀਂ ਸਗੋਂ ਉਨ੍ਹਾਂ ਨੂੰ ਉੱਚਾ ਸੁੱਚਾ ਕਿਰਦਾਰ ਰੱਖਣ ਲਈ ਪ੍ਰੇਰਿਤ ਕਰਨਾ ਵੀ ਸਾਡਾ ਮਕਸਦ ਹੈ। ਉਨ੍ਹਾਂ ਕਿਹਾ ਜਿਹੜੇ ਬੱਚੇ ਕੇਸ ਰੱਖਣ ਦਾ ਪ੍ਰਣ ਕਰਨਗੇ, ਉਨ੍ਹਾਂ ਨੂੰ ਦਸਤਾਰ ਮਾਰਚ ਦੁਰਾਨ ਵਿਸ਼ੇਸ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ। ਇਸ ਸਮੇਂ ਹਾਜ਼ਰ ਖ਼ਾਲਸਾ ਸੇਵਾ ਸੁਸਾਇਟੀ, ਸਮਾਜ ਸੇਵਾ ਸੁਸਾਇਟੀ, ਗੁਰਪੁਰਬ ਕਮੇਟੀ ਮੋਗਾ, ਲੋਕਲ ਗੁਰਪੁਰਬ ਕਮੇਟੀ ਮੋਗਾ, ਸਾਹਿਬਜ਼ਾਦਾ ਜੋਰਾਵਰ ਸਾਹਿਬ, ਬਾਬਾ ਫਤਿਹ ਸਿੰਘ ਸੇਵਾ ਸੁਸਾਇਟੀ, ਸਿੱਖ ਫੁੱਲਵਾੜੀ ਗੁਰਮਤਿ ਡਾਲਾ, ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਗੁਰੂ ਰਾਮਦਾਸ ਕੀਰਤਨ ਕਮੇਟੀ, ਭਾਈ ਘਨ੍ਹੱਈਆ ਜੀ ਜਲ ਸੇਵਾ ਜੱਥਾ ਮੋਗਾ, ਭਾਈ ਘਨ੍ਹੱਈਆ ਜੀ ਬਲੱਡ ਡੋਨਰ ਸੇਵਾ ਸੁਸਾਇਟੀ, ਮੀਰੀ ਪੀਰੀ ਗੱਤਕਾ ਅਖਾੜਾ, ਗੁਰੂ ਕੀ ਸੰਗਤ ਨਾਨਕਸਰ, ਆਜ਼ਾਦ ਵੈੱਲਫੇਅਰ ਕਲੱਬ ਮੋਗਾ, ਨਿਸ਼ਕਾਮ ਸੇਵਾ ਸੁਸਾਇਟੀ, ਗੁਰਦੁਆਰਾ ਸ੍ਰੀ ਨਾਮਦੇਵ ਭਵਨ ਕਮੇਟੀ, ਇੰਦਰਜੀਤ ਸਿੰਘ ਗੋਗੀ, ਬਲਜੀਤ ਸਿੰਘ ਚਾਨੀ, ਪ੍ਰਧਾਨ ਗੁਰਪ੍ਰੀਤ ਸਿੰਘ, ਗੁਰਨਾਮ ਸਿੰਘ ਲਵਲੀ, ਜਸਲੀਨ ਸਿੰਘ, ਮਨਦੀਪ ਸਿੰਘ, ਕੁਲਦੀਪ ਸਿੰਘ ਕਲਸੀ, ਜਗਪ੍ਰੀਤ ਸਿੰਘ, ਹਰਮੇਲ ਸਿੰਘ ਹੀਰਾ, ਕੇਵਲ ਸਿੰਘ, ਇਸ਼ਮੀਤ ਸਿੰਘ, ਭੁਪਿੰਦਰ ਸਿੰਘ, ਗੁਰਦੀਪ ਸਿੰਘ, ਹਰਿਮੰਦਰ ਸਿੰਘ, ਹਰਮਨ ਸਿੰਘ ਹਰਜਸ ਸਿੰਘ, ਰਹਿਤਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਆਦਿ ਸ਼ਾਮਲ ਹੋਏ।