- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਵਲ ਸਰਜਨ ਡਾਕਟਰ

ਕਾਕਾ ਰਾਮੂੰਵਾਲਾ, ਪੰਜਾਬੀ ਜਾਗਰਣ ਚੜਿੱਕ: ਸਿਵਲ ਸਰਜਨ ਡਾਕਟਰ ਉਪਿੰਦਰ ਦੇ ਹੁਕਮਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਨਿਸ਼ਾ ਬੰਸਲ ਦੀ ਅਗਵਾਈ ’ਚ ਬਲਾਕ ਢੁੱਡੀਕੇ ਦੇ 9052 ਬੱਚਿਆਂ ਨੂੰ ਪੋਲੀਓ ਬੂੰਦਾਂ ਪਲਾਈਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਮਓ ਡਾ. ਨਿਸ਼ਾ ਬਾਂਸਲ ਨੇ ਦੱਸਿਆ ਕਿ ਬਲਾਕ ਢੁੱਡੀਕੇ ਦੇ ਜ਼ੀਰੋ ਤੋਂ ਪੰਜ ਸਾਲ ਤੱਕ ਦੇ 9052 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ ਅਤੇ ਰਹਿੰਦੇ ਅਗਲੇ ਦਿਨਾਂ ’ਚ ਬਾਕੀ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ ਇਸ ਦੇ ਲਈ ਬਲਾਕ ਢੁੱਡੀਕੇ ਦੀਆਂ 69 ਬੂਥਾਂ ਤੇ 138 ਟੀਮਾਂ ਅਗਲੇ ਦਿਨਾਂ ’ਚ ਜਿਹੜਾ ਘਰ ਘਰ ਜਾ ਬੂੰਦਾਂ ਲਾਉਣਗੀਆਂ। ਇਸ ਸਮੇਂ ਕੁਲਬੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਮੰਤਵ ਲਈ 12 ਸੁਪਰਵਾਈਜ਼ਰ ਦੀ ਦੇਖਰੇਖ ਹੇਠ ਪ੍ਰੋਗਰਾਮ ਚੱਲ ਰਿਹਾ ਹੈ ਸੋ ਸਿਹਤ ਵਿਭਾਗ ਦਾ ਇਸ ਚੱਲ ਰਹੇ ਪ੍ਰੋਗਰਾਮ ਵਿਚ ਸਾਥ ਦਿਓ ਤਾਂ ਜੋ ਕੋਈ ਵੀ ਬੱਚਾ ਪੋਲੀਓ ਬੂੰਦਾਂ ਤੋਂ ਵਾਂਝਾ ਨਾ ਰਹੇ । ਇਸ ਸਮੇਂ ਡਾਲਾ, ਰਾਮੂੰਵਾਲਾ ਨਵਾਂ, ਚੜਿੱਕ ਆਦਿ ਸਬ ਸੈਂਟਰਾਂ ਤੋਂ ਇਲਾਵਾ ਬੁੱਘੀਪੁਰਾ ਚੌਂਕ, ਅਜੀਤਵਾਲ ਵਿਖੇ ਵੀ ਬਸ ਅੱਡਿਆਂ ’ਚ ਕੈਂਪ ਲਾ ਕੇ ਬੱਚਿਆਂ ਨੂੰ ਬੂੰਦਾਂ ਪਿਲਾਈਆਂ ਗਈਆਂ। ਇਸ ਸਮੇਂ ਸੁਪਰਵਾਈਜ਼ਰ ਚਮਕੌਰ ਸਿੰਘ, ਜਗਰੂਪ ਸਿੰਘ, ਜਗਤਾਰ ਸਿੰਘ, ਸੁਮਨਦੀਪ ਸਿੰਘ, ਰਣਜੀਤ ਸਿੰਘ, ਗੁਰ ਅਮਰਪ੍ਰੀਤ ਸਿੰਘ, ਸੰਦੀਪ ਸਿੰਘ ਅਤੇ ਨਰਸਿੰਗ ਕਾਲਜ ਬੁੱਘੀਪੁਰਾ ਅਤੇ ਬਾਬੇ ਕੇ ਕਾਲਜ ਦੇ ਵਿਦਿਆਰਥੀ ਹਾਜ਼ਰ ਸਨ।