- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਾਲ ਹੀ ਵਿਚ ਲੋਕ ਅਰਪਣ

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮੋਗਾ: ਹਾਲ ਹੀ ਵਿਚ ਲੋਕ ਅਰਪਣ ਹੋਈ ਸ਼ਾਇਰ ਚਰਨਜੀਤ ਸਮਾਲਸਰ ਦੀ ਪੁਸਤਕ ਫ਼ਿਕਰ ਨਾ ਕਰੀਂ ਪਾਠਕਾਂ ਵੱਲੋਂ ਬਹੁਤ ਹੀ ਸਤਿਕਾਰੀ ਗਈ ਅਤੇ ਪੁਰਜ਼ੋਰ ਮੰਗ ਵੀ ਕੀਤੀ ਗਈ। ਪਾਠਕਾਂ ਦੇ ਸੁਆਲ ਜਵਾਬ ਵੀ ਬਹੁਤ ਸਨ, ਜਿੰਨ੍ਹਾਂ ਦੀ ਇੱਛਾ ਪੂਰਤੀ ਕਰਨ ਲਈ ਲੇਖਕ ਨਾਲ ਖੁੱਲ੍ਹ ਕੇ ਗੱਲਬਾਤ ਹੋਣੀ ਜ਼ਰੂਰੀ ਸੀ। ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਰਜਿਸਟਰਡ ਮੋਗਾ ਨੇ ਇੰਨ੍ਹਾਂ ਸੁਆਲਾਂ ਦੇ ਜੁਆਬ ਜਾਣਨ ਲਈ ਲੇਖਕ ਨਾਲ ਰਾਬਤਾ ਕਾਇਮ ਕੀਤਾ ਅਤੇ ਫ਼ਿਕਰ ਨਾ ਕਰੀਂ ਦਾ ਰੂ-ਬ-ਰੂ ਸਮਾਗਮ ਉਲੀਕਿਆ। ਫ੍ਰੀਡਮ ਫਾਈਟਰ ਭਵਨ ਮੋਗਾ ਵਿਚ ਸ਼ਹੀਦਾਂ ਦੀ ਗੋਦ ਵਿਚ ਬੈਠ ਕੇ ਇਸ ਰੂਬਰੂ ਦਾ ਆਗਾਜ਼ ਹੋਇਆ। ਨਿਧੜਕ ਸਿੰਘ ਬਰਾੜ, ਡਾ. ਸੁਰਜੀਤ ਬਰਾੜ, ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਅਤੇ ਕਰਨਲ ਬਾਬੂ ਸਿੰਘ ਨੇ ਪ੍ਰਧਾਨਗੀ ਮੰਡਲ ਦੀ ਭੂਮਿਕਾ ਨਿਭਾਈ। ਮੰਚ ਸੰਚਾਲਨ ਦੀ ਵਾਂਗਡੋਰ ਅਧਿਆਪਕਾ ਪਰਮਿੰਦਰ ਕੌਰ ਨੇ ਸੰਭਾਲੀ। ਇਸ ਮੌਕੇ ਡਾਇਰੈਕਟਰ ਅਮਰ ਘੋਲੀਆ, ਡਾਕਟਰ ਸਰਬਜੀਤ ਕੌਰ ਬਰਾੜ ਅਤੇ ਡਾਕਟਰ ਸੁਰਜੀਤ ਬਰਾੜ ਨੇ ਸ਼ਾਇਰ ਚਰਨਜੀਤ ਸਮਾਲਸਰ ਦੀ ਜੀਵਨੀ ਬਾਰੇ ਜਾਣਕਾਰੀ ਦਿੱਤੀ। ਸੋਨੀ ਮੋਗਾ ਅਤੇ ਅਵਤਾਰ ਸਮਾਲਸਰ ਨੇ ਲੇਖਕ ਦੀਆਂ ਰਚਨਾਵਾਂ ਨੂੰ ਤਰੰਨਮ ਵਿਚ ਬੋਲ ਕੇ ਰੰਗ ਬੰਨ੍ਹਿਆ। ਪਾਠਕਾਂ ਵੱਲੋਂ ਰੂ ਬ ਰੂ ਦੇ ਦੌਰਾਨ ਆਏ ਸੁਆਲ ਪੁੱਛਣ ਦੀ ਭੂਮਿਕਾ ਡਾਕਟਰ ਸਰਬਜੀਤ ਕੌਰ ਬਰਾੜ ਨੇ ਨਿਭਾਈ। ਸੰਚਾਲਕ ਵੱਲੋਂ ਚਰਨਜੀਤ ਤੋਂ ਸ਼ਾਇਰ ਚਰਨਜੀਤ ਸਮਾਲਸਰ ਤੱਕ ਦੇ ਸਫ਼ਰ ਬਾਰੇ ਪੁੱਛਣ ’ਤੇ ਲੇਖਕ ਨੇ ਕਿਹਾ ਕਿ ਮੈਂ ਅੱਜ ਤੱਕ ਆਪਣੇ ਆਪ ਨੂੰ ਸ਼ਾਇਰ ਨਹੀਂ ਸਮਝਦਾ। ਮੈਂ ਥੋੜ੍ਹਾ ਜਿਹਾ ਲਿਖ ਲੈਂਦਾ ਹਾਂ ਅਤੇ ਪਾਠਕ ਕਬੂਲ ਕਰ ਲੈਂਦੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਜਸਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਰੂਬਰੂ ਸਮਾਗਮ ਵਿਚ ਲੇਖਕ ਦੇ ਮਨੋਭਾਵਾਂ ਨੂੰ ਨਿਰੰਤਰ ਜਾਣਨ ਦਾ ਮੌਕਾ ਮਿਲਿਆ ਅਤੇ ਸਭਾ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਕਦਮ ਸੀ। ਉਨ੍ਹਾਂ ਕਿਹਾ ਕਿ ਫ਼ਿਕਰ ਨਾ ਕਰੀਂ ਕਿਤਾਬ ਦਾ ਇਹ ਰੂਬਰੂ ਅਮਿੱਟ ਪੈੜਾਂ ਛੱਡ ਗਿਆ ਹੈ। ਸਮਾਗਮ ਵਿਚ ਪਹੁੰਚੇ ਸਾਹਿਤਕਾਰਾਂ ਨੇ ਆਪਣੀ ਆਪਣੀ ਰਚਨਾ ਨਾਲ ਹਾਜ਼ਰੀ ਲਗਵਾਈ। ਇਸ ਦੌਰਾਨ ਸਮਾਗਮ ਵਿਚ ਗੁਰਮੇਲ ਸਿੰਘ ਬੋਡੇ, ਗਿਆਨ ਸਿੰਘ, ਗੁਰਬਿੰਦਰ ਕੌਰ ਗਿੱਲ, ਹਰਦਿਆਲ ਸਿੰਘ, ਤਰਸੇਮ ਘਾਰੂ, ਗਿੱਲ ਬਾਗੀ ਅਤੇ ਅਨੇਕਾਂ ਸਾਹਿਤਕਾਰਾਂ ਨੇ ਹਿੱਸਾ ਲਿਆ।