
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਿੱਖ਼ਿਆ ਖ਼ੇਤਰ ਦੀ ਨਾਮਵਰ

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਨਿਹਾਲ ਸਿੰਘ ਵਾਲਾ: ਸਿੱਖ਼ਿਆ ਖ਼ੇਤਰ ਦੀ ਨਾਮਵਰ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਦੇ ਹੋਣਹਾਰ ਖਿਡਾਰੀ ਜ਼ਿਲ੍ਹਾ ਪੱਧਰ ਤੇ ਸ਼ੂਟਿੰਗ ਮੁਕਾਬਲਿਆਂ ’ਚ ਭਾਗ ਲੈ ਕੇ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਨਗੇ। ਖੇਡ ਕੋਚ ਗੁਰਚਰਨ ਸਿੰਘ ਰਾਮਾਂ ਪ੍ਰੋਗਰਾਮ ਅਫ਼ਸਰ ਨੇ ਦੱਸਿਆ ਕਿ ਮੈਨੇਜਿੰਗ ਡਾਇਰੈਕਟਰ ਪ੍ਰਿੰਸੀਪਲ ਮਹਿੰਦਰ ਕੌਰ ਢਿੱਲੋਂ ਤੇ ਬਾਨੀ ਪ੍ਰਿੰਸੀਪਲ ਭੁਪਿੰਦਰ ਸਿੰਘ ਢਿੱਲੋਂ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਗੁਰਪ੍ਰੀਤ ਕੌਰ ਦੀ ਅਗਵਾਈ ਹੇਠ ਸੰਸਥਾ ਦੇ ਖਿਡਾਰੀ ਵੱਖ-ਵੱਖ ਮੁਕਾਬਲਿਆਂ ’ਚ ਭਾਗ ਲੈਣਗੇ। ਉਨ੍ਹਾਂ ਦੱਸਿਆ ਕਿ 19 ਸਾਲ ਉਮਰ ਵਰਗ ਦੇ ਲੜਕੇ ਮਨਜਿੰਦਰ ਸਿੰਘ, ਸੁਖਮਨ ਸਿੰਘ, ਹਰਜੀਤ ਸਿੰਘ ਤੇ ਅਰਸ਼ਦੀਪ ਸਿੰਘ ਦੀ ਟੀਮ ਤਿਆਰ ਬਰ ਤਿਆਰ ਹੈ। ਇਸ ਤਰ੍ਹਾਂ 17 ਸਾਲ ਉਮਰ ਵਰਗ ਦੇ ਪਰਦੀਪ ਸਿੰਘ, ਏਕਮਜੀਤ ਸਿੰਘ, ਜੈਦੀਪ ਸਿੰਘ ਤੇ ਬਲਦੀਪ ਸਿੰਘ ਦੀ ਟੀਮ ਮੈਦਾਨ ਵਿੱਚ ਨਿਤਰੇਗੀ। ਲੜਕੀਆਂ ਦੇ 19 ਸਾਲ ਉਮਰ ਵਰਗ ਦੀ ਟੀਮ ’ਚ ਨਮਨਦੀਪ ਕੌਰ, ਰਮਨਦੀਪ ਕੌਰ, ਸੁਪਨਦੀਪ ਕੌਰ ਅਤੇ ਅਮਨਦੀਪ ਕੌਰ ਸ਼ਾਮਲ ਹਨ। ਲੜਕੀਆਂ ਦੀ 17 ਸਾਲ ਉਮਰ ਵਰਗ ਦੀ ਟੀਮ ਵਿਚ ਜਸਪ੍ਰੀਤ ਕੌਰ, ਹਰਮਨਪ੍ਰੀਤ ਕੌਰ, ਰਜਿੰਦਰ ਕੌਰ ਤੇ ਹਰਜੋਤ ਕੌਰ ਸ਼ਾਮਿਲ ਹਨ। ਪ੍ਰਿੰਸੀਪਲ ਗੁਰਪ੍ਰੀਤ ਕੌਰ, ਕੁਲਦੀਪ ਸਿੰਘ ਧਾਲੀਵਾਲ, ਅਰਵਿੰਦਰ ਸਿੰਘ ਸੇਖੋਂ ਅਤੇ ਗੁਰਚਰਨ ਸਿੰਘ ਰਾਮਾਂ ਅਤੇ ਸਮੁੱਚੇ ਸਟਾਫ ਨੇ ਇਨ੍ਹਾਂ ਪ੍ਰਤਿਭਾਵਾਨ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।