- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਕੁਲਵਿੰਦਰ ਸਿੰਘ ਸਹੋਤਾ ਪੰਜਾਬੀ ਜਾਗਰਣ ਘੱਲ ਕਲਾਂ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚਲਾਈ ਜਾ ਰਹੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਪਿੰਡ ਚੋਟੀਆਂ ਖੁਰਦ ਵਿਖੇ ਆਮ ਆਦਮੀ ਪਾਰਟੀ ਦੇ ਆਗੂਆਂ, ਪੰਚਾਇਤੀ ਨੁਮਾਇੰਦਿਆਂ ਅਤੇ ਵਰਕਰਾਂ ਵੱਲੋਂ ਤੀਰਥ ਯਾਤਰਾ ਲਈ ਬੱਸ ਰਵਾਨਾ ਕੀਤੀ। ਇਸ ਯੋਜਨਾ ਦਾ ਮੁੱਖ ਉਦੇਸ਼ ਲੋਕਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣਾ ਹੈ ਤਾਂ ਜੋ ਸ਼ਰਧਾਲੂ ਸ਼ਰਧਾ ਅਤੇ ਉਤਸ਼ਾਹ ਨਾਲ ਆਪਣੀ ਤੀਰਥ ਯਾਤਰਾ ਕਰ ਸਕਣ। ਇਸ ਮੌਕੇ ਹਲਕਾ ਮੋਗਾ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦੀ ਅਗਵਾਈ ਹੇਠ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੇ ਯੋਜਨਾ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਸਹਿਯੋਗ ਦਿੱਤਾ। ਪਿੰਡ ਚੋਟੀਆਂ ਖੁਰਦ ਦੀ ਸਰਪੰਚ ਬੀਬੀ ਗੁਰਮੀਤ ਕੌਰ, ਉਨ੍ਹਾਂ ਦੇ ਪਤੀ ਹਰਦੀਪ ਸਿੰਘ ਅਤੇ ਪਿੰਡ ਦੇ ਹੋਰ ਪੰਚਾਇਤੀ ਨੁਮਾਇੰਦਿਆਂ ਨੇ ਇਸ ਉਪਰਾਲੇ ਵਿਚ ਆਪਣੀ ਸ਼ਮੂਲੀਅਤ ਕੀਤੀ। ਹਰਦੀਪ ਸਿੰਘ ਵੱਲੋਂ ਯਾਤਰੀਆਂ ਨੂੰ ਸਿਰੋਪਾਓ ਭੇਂਟ ਕੀਤੇ ਗਏ। ਇਸ ਮੌਕੇ ਪੰਚਾਇਤ ਮੈਂਬਰ ਧਰਮਿੰਦਰ ਸਿੰਘ ਸੰਘਾ, ਮੈਂਬਰ ਰਾਮ ਜੈਲਦਾਰ, ਆਮ ਆਦਮੀ ਪਾਰਟੀ ਦੇ ਯੂਥ ਆਗੂ, ਪ੍ਰਧਾਨ ਰਾਮ ਪੂਰਨ ਸਿੰਘ ਸੰਘਾ, ਮੈਂਬਰ ਗੁਰਸੇਵਕ ਸਿੰਘ, ਮੈਂਬਰ ਸੁੱਖਦੇਵ ਸਿੰਘ ਅਤੇ ਮੈਂਬਰ ਰੀਟਾ ਸਮੇਤ ਪਿੰਡ ਚੋਟੀਆਂ ਖੁਰਦ ਦੀ ਸਮੁੱਚੀ ਆਮ ਆਦਮੀ ਪਾਰਟੀ ਦੀ ਟੀਮ ਨੇ ਸਹਿਯੋਗ ਦਿੱਤਾ। ਇਸ ਤੋਂ ਇਲਾਵਾ ਸਰਨਜੀਤ ਭੁੱਲਰ, ਹਲਕਾ ਇੰਚਾਰਜ ਮੋਗਾ, ਰਣਧੀਰ ਸਿੰਘ ਅਟਵਾਲ ਢੁੱਡੀਕੇ, ਹਰਪ੍ਰੀਤ ਸਿੰਘ ਗਲੋਟੀ, ਪਰਮਜੀਤ ਸਿੰਘ ਗਲੋਟੀ, ਹਰਮਨਪ੍ਰੀਤ ਸਿੰਘ ਗਲੋਟੀ, ਪ੍ਰਦੀਪ ਸਿੰਘ ਮੋਗਾ, ਕਰਨਦੀਪ ਸਿੰਘ ਚੋਟੀਆਂ, ਮਨਦੀਪ ਸ਼ਰਮਾ ਮੋਗਾ ਅਤੇ ਦੀਪ ਆਦਿ ਹਾਜ਼ਰ ਸਨ।