- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਣਯੋਗ ਡਿਪਟੀ ਕਮਿਸ਼ਨਰ

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਨਿਹਾਲ ਸਿੰਘ ਵਾਲਾ: ਮਾਣਯੋਗ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਅਤੇ ਮਾਣਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ ਮੋਗਾ ਅਸ਼ੀਸ਼ ਕੁਮਾਰ ਸ਼ਰਮਾ ਦੇ ਹੁਕਮਾਂ ਅਨੁਸਾਰ ਰੰਗਮੰਚ ਟੀਮ ਥੀਏਟਰ ਜ਼ਿੰਦਾਬਾਦ ਨਿਹਾਲ ਸਿੰਘ ਵਾਲਾ ਵੱਲੋਂ ਬਲਾਕ ਨੋਡਲ ਅਫ਼ਸਰ ਬਾਘਾਪੁਰਾਣਾ ਅਤੇ ਪ੍ਰਿੰਸੀਪਲ ਸਤਿੰਦਰ ਕੌਰ ਦੀ ਦੇਖਰੇਖ ਵਿਚ ਨਾਟਕ ਸੁਲਘਦੀ ਧਰਤੀ ਦੀਆਂ ਪੇਸ਼ਕਾਰੀ ਕ੍ਰਮਵਾਰ ਸਰਕਾਰੀ ਹਾਈ ਸਕੂਲ-ਲੰਗਿਆਣਾ ਖ਼ੁਰਦ ਸਰਕਾਰੀ ਹਾਈ ਸਕੂਲ-ਲੰਗਿਆਣਾ ਕਲਾਂ, ਪਰਮਵੀਰ ਚੱਕਰ ਵਿਜੇਤਾ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ-ਮਾਹਲਾ ਕਲਾਂ, ਸਰਕਾਰੀ ਮਿਡਲ/ਪ੍ਰਾਇਮਰੀ ਸਕੂਲ-ਮਾਹਲਾ ਖ਼ੁਰਦ, ਸਰਕਾਰੀ ਮਿਡਲ ਸਕੂਲ-ਹਰੀਏਵਾਲਾ, ਸਰਕਾਰੀ ਮਿਡਲ ਸਕੂਲ-ਨਾਥੇਵਾਲਾ ਵਿਖੇ ਸਫ਼ਲਤਾਪੂਰਵਕ ਕੀਤੀਆਂ ਗਈਆਂ। ਇਸ ਨਾਟਕ ਦੇ ਲੇਖ਼ਕ ਬਲਰਾਜ ਸਾਗਰ ਹਨ ਅਤੇ ਨਿਰਦੇਸ਼ਕ ਸੁਖਦੇਵ ਲੱਧੜ। ਇਸ ਨਾਟਕ ਵਿਚ ਵੱਖ-ਵੱਖ ਪਾਤਰ ਰੰਗਕਰਮੀ ਸੁਖਦੇਵ ਲੱਧੜ ਅਤੇ ਆਸ਼ੂ ਨਈਅਰ ਨਿਭਾਏ। ਸਾਰੇ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ, ਹੈੱਡਮਾਸਟਰ ਸਹਿਬਾਨ, ਮੁੱਖ ਅਧਿਆਪਕ/ਅਧਿਆਪਕਾਂ ਨੇ ਏਸ ਨਾਟਕ ਦੀ ਪੇਸ਼ਕਾਰੀ ਉਪਰੰਤ ਟੀਮ ਦੇ ਇੰਨਾਂ ਯਤਨਾਂ ਦੀ ਸ਼ਲਾਘਾ ਕੀਤੀ। ਜ਼ਿਕਰਯੋਗ ਹੈ ਕਿ ਥੀਏਟਰ ਜ਼ਿੰਦਾਬਾਦ ਨਿਹਾਲ ਸਿੰਘ ਵਾਲਾ ਟੀਮ ਆਪਣੇ ਏਨਾਂ ਨਾਟਕਾਂ ਦੀਆਂ ਪੇਸ਼ਕਾਰੀਆਂ ਕਰਕੇ ਹਮੇਸ਼ਾ ਸੁਰਖੀਆਂ ਵਿਚ ਰਹਿੰਦੀ ਹੈ ਅਤੇ ਟੀਮ ਦੇ ਰੰਗਕਰਮੀ ਸਮਾਜ਼ ਦੀ ਬੇਹਤਰੀ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ।