- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਿਵਯ ਜਯੋਤੀ ਜਾਗਰਤੀ ਸੰਸਥਾਨ

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਦਿਵਯ ਜਯੋਤੀ ਜਾਗਰਤੀ ਸੰਸਥਾਨ ਦੇ ਵੱਲੋਂ ਮੋਗਾ ਆਸ਼ਰਮ ਦੇ ’ਚ ਹਫ਼ਤਾਵਾਰੀ ਸਤਿਸੰਗ ਕਰਵਾਇਆ ਗਿਆ। ਸੰਗਤਾਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਦਿਵਯ ਗੁਰੂ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸੇਵੀਕਾ ਸਾਧਵੀ ਪ੍ਰਿਅੰਕਾ ਭਾਰਤੀ ਨੇ ਜਾਗਰੂਕਤਾ ਸ਼ਬਦ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਅਜੋਕੇ ਮਨੁੱਖ ਦੇ ਮਹਾਨ ਕੋਸ਼ ਵਿਚ ਵਿਸ਼ੇਸ਼ ਅਤੇ ਅਹਿਮ ਸਥਾਨ ਰੱਖਦਾ ਹੈ ਪਰ ਇਸਦੀ ਪਰਿਭਾਸ਼ਾ ਕਰਦਿਆਂ ਹੋਇਆਂ ਦਿਮਾਗ ਅੰਦਰ ਭੂਚਾਲ ਜਿਹਾ ਆ ਜਾਂਦਾ ਹੈ ਕਿਉਂਕਿ ਇਸ ਸ਼ਬਦ ਦੇ ਅਰਥ ਦੀ ਗਹਿਰਾਈ ਕਿਸੇ ਮਹਾਂਸਾਗਰ ਤੋਂ ਵੀ ਜ਼ਿਆਦਾ ਹੈ। ਸਾਗਰ ਦੀ ਗਹਿਰਾਈ ਮਾਪੀ ਜਾ ਸਕਦੀ ਹੈ ਪਰ ਜਾਗਰੂਕਤਾ ਦੇ ਪਰਿਪੇਖ ਵਿਚ ਇਹ ਕਹਿਣਾ ਕਿ ਮੌਜੂਦਾ ਵਿਗਿਆਨਕ ਯੁਗ ਦਾ ਆਧੁਨਿਕ ਮਨੁੱਖ ਜਾਗਰੂਕਤਾ ਦੀ ਗਹਿਰਾਈ ਨੂੰ ਸਮਝ ਚੁੱਕਾ ਹੈ ਇਕ ਅਤਿ ਕਥਨੀ ਹੈ।ਸਾਧਵੀ ਨੇ ਕਿਹਾ ਜੇਕਰ ਭਾਰਤ ਦੇਸ਼ ਦੀ ਭੂਮੀ ਦੇ ਵੈਦਿਕ ਕਾਲ ਵੱਲ ਝਾਤ ਮਾਰ ਕੇ ਦੇਖੀਏ ਤਾਂ ਉਸ ਸਮੇਂ ਸਮਾਜ, ਧਰਮ ਲੋਕਾਂ ਦਾ ਵਿਵਹਾਰਿਕ ਜੀਵਨ ਅੱਜ ਤੋਂ ਜ਼ਿਆਦਾ ਮਿਆਰੀ ਜਾਪਦਾ ਹੈ। ਜਿੰਨ੍ਹਾਂ ਬਾਰੇ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਮਨੁੱਖ ਨੇ ਕਹਿਣਾ ਸ਼ੁਰੂ ਕੀਤਾ ਕਿ ਮੇਰੇ ਵੱਡੇ ਵਡੇਰੇ ਅੰਧ ਵਿਸ਼ਵਾਸੀ ਹਨ। ਉਨ੍ਹਾਂ ਨੇ ਕਿਹਾ ਮਨੁੱਖ ਦਾ ਅਸਲੀ ਚਿਹਰਾ ਜਾਗਰੂਕਤਾ ਦੀ ਅਸਲੀ ਪਰਿਭਾਸ਼ਾ ਪੇਸ਼ ਕਰਦੇ ਨੇ ਸੰਤ ਮਹਾਂਪੁਰਸ਼ ਮਨੁੱਖੀ ਮਨ ਤੂੰ ਜਾਗ ਕਿਹੜੀ ਨੀਂਦ ਵਿਚ ਸੁੱਤਾ ਹੋਇਆ ਹੈ। ਸੱਚੇ ਸ਼ਬਦ ਨੂੰ ਨਾ ਪਹਿਚਾਣ ਸਕਣ ਕਾਰਨ ਜਿੰਦਗੀ ਸੁਪਨੇ ਵਾਂਗਰ ਲੱਗਦੀ ਹੈ। ਇਸ ਤਰ੍ਹਾਂ ਹੈ ਕਿ ਜਿਵੇਂ ਕਿਸੇ ਉਜਾੜ ਵਿਚ ਖਾਲੀ ਘਰ ਵਿਚ ਕੋਈ ਆਉਂਦਾ ਹੈ ਤੇ ਘਰ ਵਿਚ ਕੋਈ ਨਾ ਹੋਣ ਦੇ ਕਾਰਨ ਜਿਸ ਤਰ੍ਹਾਂ ਆਇਆ ਸੀ, ਉਸੇ ਤਰ੍ਹਾਂ ਚਲਾ ਜਾਂਦਾ ਹੈ ਇਸ ਲਈ ਜੀਵਨ ਦੀ ਜਾਗਰਿਤੀ ਦੇ ਨਾਲ ਜੀਵਨ ਦੇ ਮਨੋਰਥ ਬਾਰੇ ਜਾਨਣਾ ਬਹੁਤ ਜ਼ਰੂਰੀ ਹੈ। ਜਿਹੜਾ ਆਪਣੇ ਜੀਵਨ ਦੀ ਅਸਲੀਅਤ ਬਾਰੇ ਜਾਗਰੂਕ ਹੈ ਉਹ ਸਮਾਜ ਦਾ ਕਦੇ ਵੀ ਬੁਰਾ ਨਹੀਂ ਕਰਦਾ। ਇਸ ਦਾ ਗਿਆਨ ਕੇਵਲ ਮਾਤਰ ਬ੍ਰਹਮ ਨਿਸ਼ਠ ਗੁਰੂ ਹੀ ਕਰਵਾ ਸਕਦੇ ਨੇ।