- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਿਵਯ ਜਯੋਤੀ ਜਾਗ ਰਤੀ

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਦਿਵਯ ਜਯੋਤੀ ਜਾਗਰਤੀ ਸੰਸਥਾਨ ਦੇ ਵੱਲੋਂ ਮੋਗਾ ਆਸ਼ਰਮ ਦੇ ’ਚ ਸਪਤਾਹਿਕ ਸਤਸੰਗ ਕਰਵਾਇਆ ਗਿਆ। ਇਸ ਮੌਕੇ ’ਤੇ ਸਾਧਵੀ ਮੀਮਾਂਸਾ ਭਾਰਤੀ ਨੇ ਕਿਹਾ ਕਿ ਮਨੁੱਖ ਵਿਚ ਕੁਦਰਤੀ ਤੌਰ ’ਤੇ ਚਾਰ ਤਰ੍ਹਾਂ ਦੇ ਬਲ ਮੰਨੇ ਜਾਂਦੇ ਨੇ, ਸੰਵੇਦੀ ਸ਼ਕਤੀ, ਮਨੋਬਲ, ਬੌਧਿਕ, ਅਧਿਆਤਮ ਬਲ ਅਕਸਰ ਲੋਕ ਆਪਣੇ ਜੀਵਨ ਰੂਪੀ ਗੱਡੀ ਨੂੰ ਮਨੋਬਲ ਦੇ ਸ਼ਾਸਨ ਨਾਲ ਹੀ ਚਲਾਉਂਦੇ ਹਨ। ਪਰ ਜੀਵਨ ਦੀ ਦੌੜ ਵਿਚ ਅਜਿਹੇ ਪਲ ਵੀ ਆਉਂਦੇ ਨੇ ਜਦੋਂ ਇਹ ਬਲ ਖ਼ਤਮ ਹੋਣਾ ਸ਼ੁਰੂ ਹੋ ਜਾਂਦਾ ਹੈ। ਸਾਧਵੀ ਨੇ ਕਿਹਾ ਇਸ ਡਿੱਗਦੇ ਮਨੋਬਲ ਨੂੰ ਵਧਾਉਣ ਲਈ ਇਕ ਸ਼ਕਤੀਸ਼ਾਲੀ ਮੰਤਰ, ਰਚਨਾਤਮਕ ਅਤੇ ਉਤਸਾਹੀ ਵਿਚਾਰਾਂ ਦੀ ਜਰੂਰਤ ਹੁੰਦੀ ਹੈ। ਜੇਕਰ ਅਸੀਂ ਸੱਚ ਮੁੱਚ ਹੀ ਆਪਣੇ ਦਿਲ ਤੇ ਸਮਰੱਥਾ ਨੂੰ ਸਮਝਦੇ ਹਾਂ ਅਤੇ ਇਸਨੂੰ ਵਿਕਸਿਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਾਡੇ ਲਈ ਰਸਤਾ ਆਪਣੇ ਆਪ ਹੀ ਤਿਆਰ ਹੋ ਜਾਂਦਾ ਹੈ ਕਿਉਂਕਿ ਬਹੁਤ ਸਾਰੇ ਵਿਦਵਾਨਾਂ ਦਾ ਵਿਚਾਰ ਹੈ ਕਿ ਮਨੋਬਲ ਮਨੁੱਖੀ ਭਾਵਨਾ ਦੇ ਉੱਤਮ ਕਰਮ ਦਾ ਨਾਮ ਹੈ। ਉਦਾਹਰਣ ਵਜੋਂ ਮਾਤਾ ਸੀਤਾ ਨੂੰ ਲੱਭਣ ਲਈ ਵਾਨਰ ਸੈਨਾ ਦੁਆਰਾ ਕੀਤੀ ਗਈ ਖੋਜ ਨੂੰ ਹੀ ਲੈ ਲਓ। ਇੱਕ ਅਜਿਹਾ ਸਮਾਂ ਆਉਂਦਾ ,ਜਦੋਂ ਸਾਰੀ ਵਾਨਰ ਸੈਨਾ ਆਪਣਾ ਮਨੋਬਲ ਗਵਾ ਬੈਠਦੀ ਹੈ। ਪਰ ਉਸ ਸਮੇਂ ਜਾਮਵੰਤ ਜੋ ਸਮੁੰਦਰ ਦੇ ਕੰਢੇ ਤੇ ਨਿਰਾਸ਼ਾ ਹੋ ਕੇ ਬੈਠੇ ਹਨੂਮਾਨ ਜੀ ਨੂੰ ਆਪਣੇ ਅਸਲੀ ਸਵਰੂਪ ਦੀ ਯਾਦ ਕਰਾਉਂਦੇ ਨੇ ਉਸਦੇ ਅੰਦਰ ਮੌਜੂਦ ਸ਼ਕਤੀਆਂ ਦੱਸਦੇ ਨੇ ਉਹ ਕੀ ਕਰ ਸਕਦੇ ਨੇ ਹਨੂੰਮਾਨ ਨੂੰ ਆਤਮ ਵਿਸ਼ਵਾਸ ਦਾ ਅਨੁਭਵ ਹੁੰਦਾ ਹੈ ਤਾਂ ਉਹ ਨਾ ਦਾ ਮਨੋਬਲ ਅਸਧਾਰਨ ਰੂਪ ਵਿਚ ਵਧ ਜਾਂਦਾ ਹੈ, ਉਤਸ਼ਾਹ ਨੂੰ ਵੇਖਦੇ ਹੋਏ ਬਾਕੀ ਬਾਨਰਾਂ ਵਿਚ ਵੀ ਸ਼ਕਤੀਸ਼ਾਲੀ ਊਰਜਾ ਦਾ ਸੰਚਾਰ ਹੁੰਦਾ ਹੈ। ਸੰਖੇਪ ਵਿਚ ਮੂਲ ਸਿਧਾਂਤ ਉਹੀ ਰਹਿੰਦਾ ਹੈ ਆਪਣੇ ਆਪ ਨੂੰ ਜਾਨਣਾ, ਆਤਮ ਸ਼ਕਤੀ ਨੂੰ ਪਹਿਚਾਨਣਾ ਜਿਸ ਦਾ ਸੰਚਾਰ ਵਿਅਕਤੀ ਦੇ ਅੰਦਰ ਕੇਵਲ ਮਾਤਰ ਇਕ ਬ੍ਰਹਮ ਰਿਸ਼ੀ ਗੁਰੂ ਹੀ ਕਰ ਸਕਦੇ ਹਨ।