ਆਰਕੇਐੱਸ ਸਕੂਲ ’ਚ ਨਿਊਰਿਸ਼ਮੈਂਟ ਕਲਾਸਿਜ਼ ਲਗਾਈਆਂ
ਆਰਕੇਐੱਸ ਸੀਨੀਅਰ ਸੈਕੰਡਰੀ ਪਬਲਿਕ
Publish Date: Wed, 25 Mar 2026 04:10 PM (IST)
Updated Date: Thu, 26 Mar 2026 03:59 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ: ਆਰਕੇਐੱਸ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਚ ਤੀਜੀ ਜਮਾਤ ਤੋਂ ਲੈ ਕੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਲਈ 'ਨਿਊਰਿਸ਼ਮੈਂਟ ਕਲਾਸਿਜ਼' ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਕੈਲੀਗ੍ਰਾਫ਼ੀ, ਡਾਂਸ, ਕੂਕਿੰਗ, ਪਰਸਨੈਲਿਟੀ ਡਿਵੈਲਪਮੈਂਟ, ਗੇਮਜ਼ ਅਤੇ ਸਟੈੱਮ ਵਰਗੀਆਂ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਕੈਲੀਗ੍ਰਾਫ਼ੀ ਵਿਚ ਸੁੰਦਰ ਸੁਲੇਖ ਅਤੇ ਰਚਨਾਤਮਿਕਤਾ, ਡਾਂਸ ਵਿਚ ਮਨ ਦੀਆਂ ਭਾਵਨਾਵਾਂ ਨੂੰ ਡਾਂਸ ਕਲਾ ਦੁਆਰਾ ਪ੍ਰਸਤੁਤ ਕਰਨਾ, ਕੂਕਿੰਗ ਵਿਚ ਵਿਦਿਆਰਥੀਆਂ ਨੂੰ ਸੁਆਦਿਸ਼ਟ ਭੋਜਨ ਬਣਾਉਣਾ ਸਿਖਾਉਣਾ, ਪਰਸਨੈਲਿਟੀ ਡਿਵੈਲਪਮੈਂਟ ਵਿਚ ਵਿਦਿਆਰਥੀਆਂ ਵਿਚ ਆਤਮ-ਵਿਸ਼ਵਾਸ ਅਤੇ ਲੀਡਰਸ਼ਿਪ ਦੇ ਗੁਣ ਪੈਦਾ ਕਰਨਾ, ਸਟੈਮ ਵਿਚ ਵਿਗਿਆਨ, ਟੈਕਨਾਲੌਜੀ, ਇੰਜੀਨੀਅਰਿੰਗ ਅਤੇ ਗਣਿਤ ਦੀ ਜਾਣਕਾਰੀ ਅਤੇ ਖੇਡਾਂ ਵਿਚ ਬਾਸਕਿਟਬਾਲ, ਬੈਡਮਿੰਟਨ ਅਤੇ ਟੇਬਲ ਟੇਨਿਸ ਦੇ ਗੇਮਜ਼ ਕਰਵਾਏ ਜਾਣਗੇ। ਇਨ੍ਹਾਂ ਗਤੀਵਿਧੀਆਂ ਦੁਆਰਾ ਵਿਦਿਆਰਥੀਆਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਹੋਵੇਗਾ। ਵਿਦਿਆਰਥੀ ਪੜ੍ਹਾਈ ਦੇ ਇਲਾਵਾ ਹੋਰ ਖੇਤਰਾਂ ਵਿਚ ਵੀ ਕਾਬਲੀਅਤ ਹਾਸਲ ਕਰਨਗੇ, ਜੋ ਉਨ੍ਹਾਂ ਦੇ ਸੰਪੂਰਨ ਵਿਕਾਸ ਲਈ ਮਹੱਤਵਪੂਰਨ ਹੈ। ਇਹ ਗਤੀਵਿਧੀਆਂ ਗਤੀਵਿਧੀ ਇੰਚਾਰਜ ਅਧਿਆਪਿਕਾ ਅਰੁਣਾ ਚੌਹਾਨ ਅਤੇ ਰਜਨੀ ਬਾਲਾ ਦੇ ਮਾਰਗਦਰਸ਼ਨ ਹੇਠ ਕਰਵਾਈ ਜਾ ਰਹੀਆਂ ਹਨ। ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਪ੍ਰਿੰਸੀਪਲ ਰਜਨੀ ਅਰੋੜਾ ਦਾ ਇਹੋ ਜਿਹੀਆਂ ਗਤੀਵਿਧੀਆਂ ਕਰਵਾਉਣ ਲਈ ਧੰਨਵਾਦ ਕੀਤਾ।