ਐੱਨਆਰਆਈ ਤਰਸੇਮ ਸਿੰਘ ਕਰੀਰ ਦਾ ਸਨਮਾਨ ਪੰਜਾਬ ਐਂਡ ਸਿੰਧ ਬੈਂਕ ਇੰਪਲਾਈਜ਼
Publish Date: Sat, 03 Oct 2026 06:04 PM (IST)
Updated Date: Sun, 04 Oct 2026 04:07 AM (IST)
ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ : ਪੰਜਾਬ ਐਂਡ ਸਿੰਧ ਬੈਂਕ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਮੋਗਾ ਨੇ ਨਰੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਹੋਟਲ ਪਾਰਕ ਰੀਜੈਂਸੀ ਮੋਗਾ ਵਿਖੇ ਇਕ ਮੀਟਿੰਗ ਕੀਤੀ। ਇਸ ਮੌਕੇ ਆਸਟ੍ਰੇਲੀਆ ਤੋਂ ਸਾਬਕਾ ਬੈਂਕ ਅਧਿਕਾਰੀ ਤਰਸੇਮ ਸਿੰਘ ਕਰੀਰ ਵਿਸ਼ੇਸ਼ ਮਹਿਮਾਨ ਸਨ। ਐਸੋਸੀਏਸ਼ਨ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਕੰਡਾ ਨੇ ਕਰੀਰ ਅਤੇ ਆਸਟ੍ਰੇਲੀਆ ਤੋਂ ਆਏ ਹੋਰ ਮਹਿਮਾਨਾਂ ਦਾ ਸਵਾਗਤ ਕਰਦਿਆਂ ਸੰਗਠਨ ਦੀਆਂ ਗਤੀਵਿਧੀਆਂ ਬਾਰੇ ਦੱਸਿਆ। ਇਸ ਮੌਕੇ ਸਵਰਨਜੀਤ ਸਿੰਘ ਗਿੱਲ ਨੇ ਆਸਟ੍ਰੇਲੀਆ ਵਿਚ ਤਰਸੇਮ ਸਿੰਘ ਵੱਲੋਂ ਕੀਤੇ ਗਏ ਸਮਾਜਿਕ ਗਤੀਵਿਧੀਆਂ ਤੇ ਚਾਨਣਾ ਪਾਇਆ। ਦਰਸ਼ਨ ਸਿੰਘ, ਹਰਦੀਪ ਸਿੰਘ ਗਿੱਲ ਤੇ ਜਸਵੰਤ ਸਿੰਘ ਆਦਿ ਬੁਲਾਰਿਆਂ ਨੇ ਕਰੀਰ ਨਾਲ ਬੈਂਕ ਵਿਚ ਆਪਣੇ ਸਮੇਂ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਉਨ੍ਹਾਂ ਨੂੰ ਮਿਹਨਤੀ, ਦੋਸਤਾਨਾ ਅਤੇ ਇੱਕ ਅਜਿਹਾ ਵਿਅਕਤੀ ਦੱਸਿਆ ਜੋ ਹਰ ਕਿਸੇ ਦੀ ਖੁਸ਼ੀ ਅਤੇ ਦੁੱਖ ਵਿੱਚ ਮਦਦ ਕਰ ਸਕਦਾ ਹੈ। ਇਸ ਮੌਕੇ ਤਰਸੇਮ ਸਿੰਘ ਕਰੀਰ ਦੀ ਤੀਜੀ ਕਿਤਾਬ, ਜੇਹਾ ਚਾਵੇ ਤੇਹਾ ਖਾਵੇ , ਹਰਜਿੰਦਰ ਸਿੰਘ ਕੰਡਾ ਅਤੇ ਸਮੂਹ ਮੈਂਬਰਾਂ ਦੀ ਮੌਜੂਦਗੀ ਵਿੱਚ ਰਿਲੀਜ਼ ਕੀਤੀ ਗਈ। ਇਸ ਮੌਕੇ ਤਰਸੇਮ ਸਿੰਘ ਕਰੀਰ ਨੇ ਕਿਹਾ ਕਿ ਉਹ ਸੰਸਥਾ ਵੱਲੋਂ ਦਿਖਾਏ ਗਏ ਪਿਆਰ ਅਤੇ ਸਤਿਕਾਰ ਲਈ ਬਹੁਤ ਧੰਨਵਾਦੀ ਹਨ ਤੇ ਭਵਿੱਖ ਵਿਚ ਸੰਸਥਾ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਵਚਨਬੱਧ ਹਨ। ਇਸ ਮੌਕੇ ਤਰਸੇਮ ਸਿੰਘ ਕਰੀਰ ਅਤੇ ਉਨ੍ਹਾਂ ਦੀ ਪਤਨੀ ਇੰਦਰਜੀਤ ਕੌਰ ਨੂੰ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਵੱਲੋਂ ਇਕ ਪਰਿਵਾਰਕ ਮਿਲਣੀ ਪ੍ਰੋਗਰਾਮ ਵੀ ਕਰਵਾਇਆ ਗਿਆ, ਜੋ ਕਿ ਇਕ ਯਾਦਗਾਰੀ ਬਣ ਗਿਆ। ਅੰਤ ਵਿਚ ਹਰਜਿੰਦਰ ਸਿੰਘ ਕੰਡਾ ਨੇ ਸਾਰੇ ਮਹਿਮਾਨਾਂ ਅਤੇ ਆਏ ਪਰਿਵਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਨਾਇਬ ਸਿੰਘ ਭੁੱਲਰ, ਕੁਲਵੰਤ ਸਿੰਘ ਬਾਜਵਾ ਆਸਟ੍ਰੇਲੀਆ, ਤਰਸੇਮ ਸਿੰਘ ਕਰੀਰ, ਨਰੇਸ਼ ਕੁਮਾਰ, ਸਵਰਨਜੀਤ ਸਿੰਘ ਗਿੱਲ, ਲਵਪ੍ਰੀਤ ਸਿੰਘ, ਸੀ.ਪੀ. ਸਿੰਘ, ਹਰਦੀਪ ਸਿੰਘ ਗਿੱਲ, ਦਰਸ਼ਨ ਸਿੰਘ ਮੱਲੀ, ਦਰਸ਼ਨ ਸਿੰਘ ਗਿੱਲ, ਜਸਵੰਤ ਸਿੰਘ ਕੈਸ਼ੀਅਰ, ਬਲਬੀਰ ਸਿੰਘ ਸੱਗੂ, ਹਰਜਿੰਦਰ ਸਿੰਘ ਕੰਡਾ ਆਦਿ ਹਾਜ਼ਰ ਸਨ।