
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਗੁਰਦੁਆਰਾ ਸਾਹਿਬ ਬਾਬਾ ਪੂਰਨ

ਕਾਕਾ ਰਾਮੂੰਵਾਲਾ, ਪੰਜਾਬੀ ਜਾਗਰਣ ਚੜਿੱਕ : ਗੁਰਦੁਆਰਾ ਸਾਹਿਬ ਬਾਬਾ ਪੂਰਨ ਦਾਸ ਜੀ ਪ੍ਰਬੰਧਕ ਕਮੇਟੀ ਰਾਮੂੰਵਾਲਾ ਨਵਾਂ ਵਲੋਂ ਗਰਾਮ ਪੰਚਾਇਤ, ਨਗਰ ਵਾਸੀਆਂ ਅਤੇ ਐੱਨਆਰਆਈ ਵੀਰਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਜੀ ਦੇ ਮਗਰ ਛੱਪੜ ਵਾਲੇ ਪਾਸੇ ਸਕੂਲ ਵਾਲੀ ਸੜਕ ਵੱਲ ਰਸਤਾ ਚੌੜਾ ਕਰ ਕੇ ਬਣਾਉਣ ਦੇ ਕੰਮ ਲਈ ਸੇਵਾ ਪਹੁੰਚਣੀ ਜਾਰੀ ਹੈ । ਕੰਵਲਜੀਤ ਸਿੰਘ ਜਰਮਨ ਵੱਲੋਂ ਪੰਜਾਹ ਹਜ਼ਾਰ ਦੀ ਸੇਵਾ ਤੇ ਲਾਲ ਸਿੰਘ ਕਨੇਡਾ ਵੱਲੋਂ ਭੇਜੀ ਦਸ ਹਜ਼ਾਰ ਦੀ ਰਾਸ਼ੀ ਗੁਰਮੀਤ ਸਿੰਘ ਕਾਕਾ ਨੰਬਰਦਾਰ ਵੱਲੋਂ ਕਮੇਟੀ ਪ੍ਰਧਾਨ ਪਰਮਿੰਦਰ ਸਿੰਘ ਪਿੰਦਾ ਸੰਧੂ ਨੂੰ ਸੌਂਪੀ ਗਈ। ਦਾਨੀ ਵੀਰਾਂ ਦਾ ਧੰਨਵਾਦ ਕਰਦਿਆਂ ਪ੍ਰਧਾਨ ਪਿੰਦਾ ਸੰਧੂ ਨੇ ਕਿਹਾ ਕਿ ਰਸਤੇ ਨੂੰ ਮਿੱਟੀ ਪਾ ਕੇ ਚੌੜਾ ਕੀਤਾ ਗਿਆ ਹੈ ਅਤੇ ਛੱਪੜ ਦਾ ਪਾਣੀ ਕੱਢਿਆ ਜਾ ਰਿਹਾ ਹੈ ਉਪਰੰਤ ਹੋਰ ਮਿੱਟੀ ਪਾ ਕੇ ਹੋਰ ਜਗ੍ਹਾ ਰਲ਼ਾ ਕੇ ਰਸਤੇ ਦੀ ਧਿਰ ਖੜਾਉਣ ਲਈ ਕੰਧ ਜਾਂ ਹੋਰ ਪ੍ਰਬੰਧ ਕੀਤਾ ਜਾਵੇਗਾ । ਇਸ ਮੌਕੇ ਗੁਰਵਿੰਦਰ ਸਿੰਘ ਸਰਪੰਚ ਨੇ ਕਿਹਾ ਕਿ ਰਸਤਾ ਵਧੀਆ ਢੰਗ ਨਾਲ ਤਿਆਰ ਕੀਤਾ ਜਾਵੇਗਾ ਕਿਉਂਕਿ ਕਿ ਇਸ ਪਾਸੇ ਦੀ ਹੀ ਸ਼ਮਸ਼ਾਨਘਾਟ ਤੇ ਬਾਬਾ ਬਿਸ਼ਨ ਦਾਸ ਜੀ ਦੀ ਸਮਾਧ ਵੱਲ ਜਾਣਾ ਸੌਖਾ ਹੋਵੇਗਾ । ਇਸ ਮੌਕੇ ਪਰਮਿੰਦਰ ਸਿੰਘ ਪਿੰਦਾ ਸੰਧੂ ਪ੍ਰਧਾਨ, ਸਰਪੰਚ ਗੁਰਵਿੰਦਰ ਸਿੰਘ, ਗੁਰਮੀਤ ਸਿੰਘ ਕਾਕਾ ਨੰਬਰਦਾਰ, ਤਜਿੰਦਰ ਸਿੰਘ ਫੌਜੀ, ਬਲਦੇਵ ਸਿੰਘ ਪ੍ਰਧਾਨ, ਗ੍ਰੰਥੀ ਲਾਲ ਸਿੰਘ, ਅਜੀਤ ਸਿੰਘ ਨੱਤ, ਸਤਨਾਮ ਸਿੰਘ ਗਿੱਲ ਸਾਊਂਡ ਮਹਿਰੋਂ ਵਾਲੇ ਆਦਿ ਹਾਜ਼ਰ ਸਨ।