ਕਿਹਾ, ਝੁੱਗੀ ਝੌਪੜੀ ਦੇ ਵਸਨੀਕਾਂ ਨੂੰ ਬਸੇਰਾ ਕਲੋਨੀ ’ਚ ਸਥਾਪਤ ਕਰੇ ਪੰਜਾਬ ਸਰਕਾਰ ਨਿੱਜੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ: ਬੀਤੇ ਦਿਨ ਸ਼ਹਿਰ ਦੀਆਂ ਸਮੱਸਿਆਵਾਂ ਜਿਵੇਂ ਝੁੱਗੀ ਝੋਪੜੀ, ਗੰਦਗੀ, ਨਜਾਇਜ਼ ਕਬਜ਼ੇ ਅਤੇ ਅਪਰਾਧਾਂ ਤੋਂ ਸ਼ਹਿਰ ਨੂੰ ਨਿਜ਼ਾਤ ਦੇਣ ਦੀ ਮੰਗ ਨੂੰ ਲੈ ਕੇ ਹਾਲ ਹੀ ਵਿਚ ਬਣੀ ਐਕਸ਼ਨ ਕਮੇਟੀ ਵੱਲੋਂ ਬੀਤੇ ਦਿਨ ਡਿਪਟੀ ਕਮਿਸ਼ਨਰ ਮੋਗਾ ਨੂੰ ਦਿੱਤੇ ਗਏ ਮੰਗ ਪੱਤਰ ਦਾ ਮਾਲਵੇ ਦੇ ਉੱਘੇ ਮਜ਼ਦੂਰ ਆਗੂ ਵਿਜੇ ਧੀਰ ਐਡਵੋਕੇਟ ਅਤੇ ਉਨ੍ਹਾਂ ਨਾਲ ਸੰਬੰਧਿਤ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨੇ ਸਮਰਥਨ ਕੀਤਾ ਹੈ। ਇਸ ਸਬੰਧ ਵਿਚ ਮਾਲਵੇ ਦੇ ਉੱਘੇ ਮਜ਼ਦੂਰ ਆਗੂ ਵਿਜੇ ਧੀਰ ਐਡਵੋਕੇਟ ਨੇ ਕਿਹਾ ਕਿ ਜਿੱਥੇ ਤੱਕ ਐਕਸ਼ਨ ਕਮੇਟੀ ਦੀਆਂ ਸ਼ਹਿਰ ਵਿਚ ਗੰਦਗੀ, ਨਜਾਇਜ਼ ਕਬਜ਼ਿਆਂ ਅਤੇ ਅਪਰਾਧਾਂ ਦੀਆਂ ਸਮੱਸਿਆਵਾਂ ਹਨ, ਉਨ੍ਹਾਂ ਨਾਲ ਸਾਡੀਆਂ ਮਜ਼ਦੂਰ ਜਥੇਬੰਦੀਆਂ ਪੂਰਨ ਤੌਰ ’ਤੇ ਸਹਿਮਤ ਹਨ, ਪ੍ਰੰਤੂ ਜਿੱਥੇ ਤੱਕ ਝੁੱਗੀ ਝੋਪੜੀ ਦੀ ਸਮੱਸਿਆ ਦਾ ਸਬੰਧ ਹੈ, ਉੱਥੇ ਉਨ੍ਹਾਂ ਦੀਆਂ ਮਜ਼ਦੂਰ ਜਥੇਬੰਦੀਆਂ ਦਾ ਪੱਖ ਹੈ ਕਿ ਝੁੱਗੀ ਝੋਪੜੀਆਂ ਵਿਚ ਰਹਿਣ ਵਾਲੇ ਗਰੀਬ ਮਜ਼ਦੂਰ ਵੀ ਸਾਡੇ ਸਮਾਜ ਦਾ ਅਨਿੱਖੜਵਾਂ ਹਿੱਸਾ ਹੈ ਅਤੇ ਸਮਾਜਿਕ ਸੁਰੱਖਿਆ ਦਾ ਅਧਿਕਾਰੀ ਹੈ। ਜਿੰਨ੍ਹਾਂ ਨੂੰ ਇਨਸਾਨੀਅਤ ਅਤੇ ਵੈੱਲਫੇਅਰ ਸਟੇਟ ਦੀ ਧਾਰਨਾ ਹੇਠ ਬਦਲਵੇ ਪ੍ਰਬੰਧ ਕੀਤੇ ਬਗੈਰ ਮੌਜੂਦਾ ਸਥਾਨ ਤੋਂ ਵਿਸਥਾਪਿਤ ਕਰਨਾ ਵਾਜਿਬ ਨਹੀਂ ਹੋਵੇਗਾ। ਧੀਰ ਨੇ ਦੱਸਿਆ ਕਿ 7 ਜਨਵਰੀ 2021 ਨੂੰ ਤਾਤਕਾਲੀਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੰਨ੍ਹਾਂ ਝੁੱਗੀ ਝੋਪੜੀ ਵਾਲਿਆਂ ਨੂੰ ਵਸਾਉਣ ਲਈ ਦੁੱਨੇਕੇ ਵਿਖੇ ਬਸੇਰਾ ਕਲੋਨੀ ਦਾ ਨੀਂਹ ਪੱਥਰ ਰੱਖਿਆ ਸੀ। ਉਸ ਸਮੇਂ ਤਾਤਕਾਲੀਨ ਵਿਧਾਇਕ ਡਾਕਟਰ ਹਰਜੋਤ ਕਮਲ ਅਤੇ ਨਗਰ ਨਿਗਮ ਕਮਿਸ਼ਨਰ ਅਨੀਤਾ ਦਰਸ਼ੀ ਸਨ। ਕਿਹਾ ਜਾਂਦਾ ਹੈ ਕਿ ਲਗਭਗ 256 ਝੁੱਗੀ ਝੋਪੜੀ ਵਾਲਿਆਂ ਨੂੰ ਇਸ ਬਸੇਰਾ ਕਲੋਨੀ ਵਿਚ ਸਥਾਪਿਤ ਕਰਨ ਲਈ ਮੁੱਖ ਮੰਤਰੀ ਸਲੰਮ ਡਿਵੈਲਪਮੈਂਟ ਪ੍ਰੋਗਰਾਮ ਤਹਿਤ ਪੰਜਾਬ ਸਲੰਮ ਡਵੈੱਲਰਜ਼ ਲੈਂਡ ਰਾਇਟਸ ਪ੍ਰੋਪਰਾਇਟਰੀ ਰਾਇਟਸ ਐਕਟ 2020 ਤਹਿਤ ਮਾਲਕਾਨਾਂ ਹੱਕ ਦੇ ਸਰਟੀਫ਼ਿਕੇਟ ਜਾਰੀ ਕੀਤੇ ਗਏ ਸਨ ਪਰੰਤੂ ਸਰਕਾਰ ਵੱਲੋਂ ਅੱਜ ਤੱਕ ਬਸੇਰਾ ਕਲੋਨੀ ਵਿਕਸਿਤ ਨਾ ਕੀਤੇ ਜਾਣ ਕਾਰਨ ਝੁੱਗੀ ਝੋਂਪੜੀ ਦੀ ਸਮੱਸਿਆ ਵਿਰਾਜਮਾਨ ਹੈ। ਵਿਜੇ ਧੀਰ ਨੇ ਦੱਸਿਆ ਕਿ ਇਸ ਸੰਬੰਧ ਵਿਚ ਉਨ੍ਹਾਂ ਇਕ ਚਿੱਠੀ ਮੁੱਖ ਮੰਤਰੀ ਪੰਜਾਬ, ਡਿਪਟੀ ਕਮਿਸ਼ਨਰਾਂ ਮੋਗਾ, ਵਿਧਾਇਕ ਮੋਗਾ, ਮੇਅਰ ਨਗਰ ਨਿਗਮ ਮੋਗਾ ਅਤੇ ਕਮਿਸ਼ਨਰ ਨਗਰ ਨਿਗਮ ਮੋਗਾ ਨੂੰ ਲਿਖੀ ਹੈ। ਸਾਡੀਆਂ ਮਜ਼ਦੂਰ ਜਥੇਬੰਦੀਆਂ ਐਕਸ਼ਨ ਕਮੇਟੀ ਨੂੰ ਅਪੀਲ ਕਰਦੀਆਂ ਹਨ ਕਿ ਐਕਸ਼ਨ ਕਮੇਟੀ ਸਰਕਾਰ ਅਤੇ ਪ੍ਰਸ਼ਾਸਨ ਤੇ ਦਬਾਓ ਪਾਵੇ ਕਿ ਉਕਤ ਬਸੇਰਾ ਕਲੋਨੀ ਦੁੱਨੇਕੇ ਨੂੰ ਜਲਦੀ ਵਿਕਸਿਤ ਕੀਤਾ ਜਾਵੇ ਜਿੱਥੇ ਪਾਣੀ, ਸੀਵਰੇਜ, ਬਿਜਲੀ ਸੜਕਾਂ ਅਤੇ ਡ੍ਰੇਨੇਜ ਦੇ ਪ੍ਰਬੰਧ ਹੋਵੇ ਇੰਨ੍ਹਾਂ ਝੁੱਗੀ ਵਾਲਿਆਂ ਲਈ ਮਕਾਨਾਂ ਦਾ ਪ੍ਰਬੰਧ ਹੋਵੇ ਅਤੇ ਇੰਨ੍ਹਾਂ ਝੁੱਗੀ ਝੋਪੜੀ ਵਾਲਿਆਂ ਨੂੰ ਇਸ ਬਸੇਰਾ ਕਲੋਨੀ ਵਿਚ ਸਥਾਪਿਤ ਕੀਤਾ ਜਾਵੇ ਤਾਂ ਜੋ ਮੌਜੂਦਾ ਝੁੱਗੀ ਝੋਪੜੀ ਦੀ ਸਮੱਸਿਆ ਦਾ ਸਮਾਧਾਨ ਹੋ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕ੍ਰਾਂਤੀਕਾਰੀ ਭੱਠਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਪ੍ਰਵੀਨ ਕੁਮਾਰ ਸ਼ਰਮਾ, ਐੱਲਪੀਜੀ ਗੈਸ ਸਪਲਾਈ ਵਰਕਰਜ ਯੂਨੀਅਨ ਦੇ ਪ੍ਰਧਾਨ ਰਾਮ ਬਚਨ ਰਾਓ, ਮਿਡ ਡੇ ਮੀਲ ਕੁੱਕ ਯੂਨੀਅਨ ਦੇ ਪ੍ਰਧਾਨ ਕਰਮ ਚੰਦ ਚੰਡਾਲੀਆ, ਸੰਜੀਵ ਕੌੜਾ ਲੱਡੂ ਆਰੇ ਵਾਲਾ, ਸੋਨੂੰ ਬਹਿਲ,ਸ਼ੰਕਰ, ਜੱਸਾ ਸਿੰਘ, ਮੰਗਾਂ ਸਿੰਘ, ਈ ਰਿਕਸ਼ਾ ਮਜ਼ਦੂਰ ਸੰਘ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਹਿਮੇ ਵਾਲਾ, ਚੇਅਰਮੈਨ ਜਸਵਿੰਦਰ ਸਿੰਘ ਡੱਡ, ਜਨਰਲ ਸਕੱਤਰ ਮੇਜਰ ਸਿੰਘ ਲੰਡੇ ਕੇ, ਜਸਵੰਤ ਸਿੰਘ ਜੱਸਾ, ਰਿੰਪੀ, ਰੇਸ਼ਮ ਸਿੰਘ, ਮਦਨ ਸਿੰਘ, ਚਮਕੌਰ ਸਿੰਘ ਮਹਿਣਾ, ਗੁਰਚਰਨ ਸਿੰਘ ਬਹੋਨਾ, ਰਜਿੰਦਰ ਸਿੰਘ ਕਾਲਾ, ਸੁਖਦੇਵ ਸਿੰਘ, ਸੰਨੀ, ਸ਼ਿੰਦਰ ਪਾਲ, ਸ਼ੰਮੀ, ਦਰਸ਼ਨ ਸਿੰਘ ਜੋੜਾ, ਵਿਨੋਦ, ਚੰਨਾ, ਬੱਬੂ, ਗਗਨ, ਸੋਮਨਾਥ, ਮਨੋਹਰ ਲਾਲ, ਸ਼ੰਕੂ, ਜੋਤੀ , ਸਾਹਿਲ, ਹੈਪੀ, ਸਾਗਰ, ਬਲਦੇਵ ਸਿੰਘ, ਮੇਜ਼ਰ ਸਿੰਘ,ਦਰਸ਼ਨ ਸਿੰਘ ਸ਼ਿੰਦਰ ਪਾਲ, ਕਾਕਾ,ਨੈਸਲੇ ਠੇਕੇਦਾਰ ਲੇਬਰ ਯੂਨੀਅਨ ਵੱਲੋਂ ਚੇਅਰਮੈਨ ਸ਼ੰਕਰ, ਪ੍ਰਧਾਨ ਅਰੁਣ ਬੋਹਤ, ਵਾਈਸ ਪ੍ਰਧਾਨ ਦਵਿੰਦਰ ਸਿੰਘ, ਮੀਤ ਪ੍ਰਧਾਨ ਅੰਗਰੇਜ਼ ਸਿੰਘ, ਜਨਰਲ ਸਕੱਤਰ ਸੋਨੂੰ ਹਾਂਡਾ, ਖਜਾਨਚੀ ਨਰਿੰਦਰ ਸਿੰਘ, ਜੁਆਇੰਟ ਖਜਾਨਚੀ ਗੁਰਮੀਤ ਸਿੰਘ ਬਿੱਲਾ, ਜਨਰਲ ਸਕੱਤਰ ਰਾਜਵੀਰ ਸਿੰਘ, ਪ੍ਰੈਸ ਸਕੱਤਰ ਵਰਿੰਦਰ ਕੁਮਾਰ, ਸਲਾਹਕਾਰ ਦੀਪਕ ਬੋਹਤ, ਸਲਾਹਕਾਰ ਗੁਰਮੇਜ ਸਿੰਘ, ਸਲਾਹਕਾਰ ਅਮਰ ਸਿੰਘ ਕਾਲਾ, ਸਲਾਹਕਾਰ ਵਰਿੰਦਰ ਜੋਨੀ, ਸਟੇਜ ਸਕੱਤਰ ਵਰਿੰਦਰ ਕੁਮਾਰ, ਸਲਾਹਕਾਰ ਕੁਲਵਿੰਦਰ ਸਿੰਘ, ਸਲਾਹਕਾਰ ਬੰਟੀ ਜੈਕਸਨ, ਸਲਾਹਕਾਰ ਇੰਦਰਪਾਲ ਅਤੇ ਵਾਈਸ ਚੇਅਰਮੈਨ ਕੁਲਵੀਰ ਸਿੰਘ, ਸੰਦੀਪ ਕੁਮਾਰ, ਧਰਮਵੀਰ, ਗੁਰਮੇਲ ਸਿੰਘ, ਬੂਟਾ ਸਿੰਘ ਭੁਲੱਰ ਬਲੌਰ ਸਿੰਘ, ਦਵਿੰਦਰ ਸਿੰਘ, ਰਮਨਦੀਪ ਸਿੰਘ, ਗਿਆਨ ਸਿੰਘ, ਮੇਜ਼ਰ ਸਿੰਘ, ਅੰਗਰੇਜ਼ ਸਿੰਘ, ਹਰਵਿੰਦਰ ਕੌਰ ਗੇਜੌ, ਗੁਰਜੀਤ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।