- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਗਾ ਦੇ ਸਿਵਲ ਹਸਪਤਾਲ ਵਿਖੇ ਸ਼ਨੀਵਾਰ

ਸਵਰਨ ਗੁਲਾਟੀ, ਪੰਜਾਬੀ ਜਾਗਰਣ ਮੋਗਾ: ਮੋਗਾ ਦੇ ਸਿਵਲ ਹਸਪਤਾਲ ਵਿਖੇ ਸ਼ਨੀਵਾਰ ਦੀ ਸਵੇਰੇ ਚਾਰੋ ਪਾਸੇ ਧੂੰਆਂ ਹੀ ਧੂੰਆਂ ਫੈਲ ਗਿਆ ਜਦ ਸਿਵਲ ਹਸਪਤਾਲ ਵਿਚ ਕਾਰ ਪਾਰਕਿੰਗ ਸਥਾਨ ਦੇ ਨੇੜੇ ਪਿਛਲੇ ਲੰਬੇ ਸਮੇ ਤੋਂ ਟਰੱਖਤਾਂ ਦੀਆਂ ਸੁੱਕੀਆਂ ਟਹਿਣੀਆਂ ਅਤੇ ਪੱਤੇ ਖਿੱਲਰੇ ਪਏ ਸਨ। ਸਿਵਲ ਹਸਪਤਾਲ ਸਟਾਫ਼ ਵੱਲੋਂ ਸ਼ਨੀਵਾਰ ਦੀ ਸਵੇਰੇ ਜ਼ਮੀਨ ਦੇ ਖਿੱਲਰੇ ਪਏ ਵੱਡੀ ਮਾਤਰਾ ਵਿਚ ਸੁੱਕੇ ਟਹਿਣੇ ਅਤੇ ਪੱਤਿਆਂ ਨੂੰ ਇਕੱਠਾ ਕਰਕੇ ਇਕ ਵੱਡਾ ਢੇਰ ਬਣਾ ਲਿਆ ਅਤੇ ਉਸ ਨੂੰ ਅੱਗ ਲਗਾ ਦਿੱਤੀ। ਜਿਸ ਦੇ ਚੱਲਦਿਆਂ ਸਿਵਲ ਹਸਪਤਾਲ ਵਿਚ ਚਾਰੋ ਪਾਸੇ ਧੂੰਆਂ ਹੀ ਧੂੰਆਂ ਫੈਲ ਲਿਆ ਅਤੇ ਉੱਥੇ ਲੰਘਣ ਵਾਲੇ ਲੋਕਾਂ ਨੂੰ ਸਾਹ ਲੈਣਾ ਵੀ ਔਖਾ ਹੋ ਗਿਆ। ਸਿਵਲ ਹਸਪਤਾਲ ਦੇ ਕਰਮਚਾਰੀਆਂ ਵੱਲੋਂ ਜਿਸ ਜਗ੍ਹਾ ਅੱਗ ਲਗਾਈ ਗਈ ਸੀ, ਉਹ ਕਾਰ ਪਾਰਕਿੰਗ ਵਾਲੀ ਜਗ੍ਹਾ ਹੈ, ਜਿੱਥੇ ਆਸ ਪਾਸ ਲੋਕਾਂ ਦੀਆਂ ਕਾਰਾਂ ਅਤੇ ਹੋਰ ਵਹੀਕਲ ਖੜ੍ਹੇ ਸਨ ਅਤੇ ਸਿਵਲ ਹਸਪਤਾਲ ਦੀਆਂ ਐਬੂਲੈਸਾਂ ਵੀ ਨਜ਼ਦੀਕ ਖੜ੍ਹੀਆਂ ਸਨ, ਅੱਗ ਦਾ ਧੂੰਆਂ ਚਾਰੋ ਤਰਫ਼ ਫੈਲ ਕੇ ਨੇੜੇ ਹੀ ਆਰਥੋਵਾਡਰ ਅਤੇ ਨੇੜੇ ਜੱਚਾ ਬੱਚਾ ਵਾਰਡ ਤਰਫ਼ ਫੈਲ ਰਿਹਾ ਸੀ। ਸਿਵਲ ਹਸਪਤਾਲ ਦੇ ਕਰਮਚਾਰੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਆਦੇਸ਼ਾਂ ਦੀਆਂ ਉਡਾਈਆਂ ਧੱਜੀਆਂ ਮੋਗਾ ਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਾਤਾਵਰਨ ਨੂੰ ਸਾਫ਼ ਸੁਥਰਾ ਬਨਾਉਣ ਲਈ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਖੇਤਾਂ ਵਿਚ ਜਾਕੇ ਉਨ੍ਹਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਪਰੰਤੂ ਇਸ ਦੇ ਉਲਟ ਸ਼ਹਿਰ ਦੀ ਭਰੀ ਅਬਾਦੀ ਵਿਚ ਮੋਗਾ ਸਿਵਲ ਹਸਪਤਾਲ ਦੇ ਕਰਮਚਾਰੀ ਪ੍ਰਸ਼ਾਸਨ ਦੇ ਹੁਕਮਾਂ ਟਿੱਚ ਸਮਝਦੇ ਹੋਏ ਸਿਵਲ ਹਸਪਤਾਲ ਵਿਚ ਪਿਛਲੇ ਲੰਬੇ ਸਮੇਂ ਤੋਂ ਪਏ ਸੁੱਕੇ ਪੱਤਿਆਂ ਦੇ ਢੇਰ ਨੂੰ ਚੁਕਾਉਣ ਦੀ ਬਜਾਏ ਉਸ ਨੂੰ ਅੱਗ ਲਗਾਕੇ ਵਾਤਾਵਰਨ ਨੂੰ ਗੱਧਲਾ ਕੀਤਾ ਗਿਆ ਹੈ। ਜਦ ਇਸ ਸਬੰਧੀ ਸਿਵਲ ਹਸਤਪਾਲ ਦੇ ਐੱਸਐੱਮਓ ਡਾ. ਕੁਲਦੀਪ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਦੇ ਅੰਦਰ ਕਿਸੇ ਵੀ ਚੀਜ ਨੂੰ ਅੱਗ ਨਹੀਂ ਲਗਾਈ ਜਾ ਸਕਦੀ ਲੇਕਿਨ ਜੇਕਰ ਕਿਸੇ ਨੇ ਅੱਗ ਲਗਾਉਣ ਦੀ ਅਜਿਹੀ ਹਰਕਤ ਕੀਤੀ ਹੈ ਤਾਂ ਉਸ ਪਾਸੋਂ ਪੁੱਛ ਪੜਤਾਲ ਕੀਤੀ ਜਾਵੇਗੀ ਤਾਂ ਅੱਗੇ ਤੋਂ ਕੋਈ ਵੀ ਅਜਿਹੀ ਹਰਕਤ ਨਾ ਕਰ ਸਕੇ।