- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੀਲਕੰਠ ਮਹਾਦੇਵ ਕਾਵੜ ਸੰਗ ਵੱਲੋਂ ਬੱਧਨੀ

ਮਨਦੀਪ ਸਿੰਘ ਝਾਂਜੀ ਪੰਜਾਬੀ ਜਾਗਰਣ ਬੱਧਨੀ ਕਲਾਂ : ਨੀਲਕੰਠ ਮਹਾਦੇਵ ਕਾਵੜ ਸੰਗ ਵੱਲੋਂ ਬੱਧਨੀ ਕਲਾਂ ‘ਚ ਪੰਜ ਦਿਨਾਂ ਦੀ ਸ੍ਰੀਮਦ ਦੇਵੀ ਭਾਗਵਤ ਕਥਾ ਦਾ ਆਯੋਜਨ ਕੀਤਾ ਗਿਆ। ਕਥਾ ਦੇ ਪਹਿਲੇ ਦਿਨ ਸਾਧਵੀ ਭਦਰਾ ਭਾਰਤੀ ਨੇ ਕਿਹਾ ਕਿ ਆਦਿਸ਼ਕਤੀ ਕੋਈ ਪੁਰਾਤਨ ਕਲਪਨਾ ਮਾਤਰ ਨਹੀਂ ਹੈ ਬਲਕਿ ਉਹ ਸ੍ਰਿਸ਼ਟੀ ਦਾ ਉਹ ਅਨੰਤ ਚਾਲਕ ਤਤ ਹੈ ਜਿਸ ਨਾਲ ਹਰ ਚਲ ਅਤੇ ਅਚਲ ਵਿਚ ਚੇਤਨਾ ਅਤੇ ਕਿਰਿਆ ਦਾ ਸੰਯੋਗ ਬਣਦਾ ਹੈ ਭਦਰਾ ਭਾਰਤੀ ਨੇ ਵਿਸਥਾਰ ਦੇ ਨਾਲ ਦੱਸਿਆ ਕਿ ਸ਼ਕਤੀ ਅਤੇ ਸ਼ਿਵ ਦਾ ਸੰਬੰਧ ਮਾਤਰ ਮਿਥਕ ਨਹੀਂ ਬਲਕਿ ਅਸਤਿਤਵ ਦੀ ਹਰ ਪਰਤ ਦਾ ਵਿਗਿਆਨਿਕ ਅਤੇ ਅਧਿਆਤਮਿਕ ਸੱਚ ਹੈ ਸ਼ਿਵ ਜੇਕਰ ਚੇਤਨਾ ਹੈ ਤਾਂ ਸ਼ਕਤੀ ਉਹ ਊਰਜਾ ਹੈ ਜੋ ਚੇਤਨਾ ਨਿਸ਼ਕਿਰਿਆ ਰਹਿੰਦੀ ਹੈ ਅਤੇ ਸ਼ਕਤੀ ਦੇ ਬਿਨਾਂ ਕਿਰਿਆ ਅਰਥਹੀਣ ਹੋ ਜਾਂਦੀ ਹੈ। ਕਥਾ ਵਿੱਚ ਭਦਰਾ ਭਾਰਤੀ ਜੀ ਨੇ ਸ਼ਕਤੀ ਜਾਗਰਨ ਦੇ ਵਿਵਹਾਰਿਕ ਉਪਾਏ ਵੀ ਦੱਸੇ। ਉਹਨਾਂ ਨੇ ਮੌਜੂਦ ਸੰਗਤਾਂ ਨੂੰ ਸਰਲ ਸਾਧਨ ਦੱਸੇ ਜਿਵੇਂ ਹਰ ਰੋਜ ਸਵੇਰੇ ਦੇ ਸਮੇਂ ਰੁਦਰੀ ਅਭਿਸ਼ੇਕ ਦਾ ਸਮਰਨ ਅਤੇ ਦੇਵੀ ਸਤਰੋਤਾ ਦਾ ਜਾਪ ਵਿੱਚ ਮਨ ਨੂੰ ਇਕਾਗਰ ਕਰਨਾ ਅਤੇ ਸਰੀਰ ਨੂੰ ਸੰਯਮ ਰੱਖਣਾ। ਇਸਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸ਼ਕਤੀ ਦਾ ਵਾਸਤਵਿਕ ਜਾਗਰਨ ਤਦ ਹੁੰਦਾ ਹੈ ਜਦੋਂ ਵਿਅਕਤੀ ਸਵਾਰਥ ਦਾ ਤਿਆਗ ਕਰਕੇ ਸੇਵਾ ਅਤੇ ਕਰੁਣਾ ਨੂੰ ਆਪਣਾ ਕਰਮ ਬਣਾ ਲੈਂਦੀ ਹੈ ਉਹਨਾਂ ਨੇ ਚੇਤਾਵਨੀ ਦਿੱਤੀ ਕਿ ਸ਼ਕਤੀ ਦਾ ਦੁਰਉਪਯੋਗ ਅਹੰਕਾਰ ਦਾ ਕਾਰਨ ਬਣਦੀ ਹੈ ਅਤੇ ਇਹ ਸਮਾਜ ਵਿਚ ਹਿੰਸਾ ਅਪਮਾਨ ਅਤੇ ਅਨਿਆਇ ਦਾ ਕਾਰਨ ਬਣਦੀ ਹੈ ਇਸ ਲਈ ਸ਼ਕਤੀ ਦੇ ਨਾਲ ਵਿਵੇਕ ਅਤੇ ਧੀਰਜ ਦਾ ਸਹਜ ਸੰਯੋਜਨ ਜਰੂਰੀ ਹੈ। ਕਥਾ ਦੇ ਅੰਤ ਵਿਚ ਭਦਰਾ ਭਾਰਤੀ ਨੇ ਸ਼ਰਧਾਲੂਆਂ ਨੂੰ ਬੇਨਤੀ ਕੀਤੀ ਕਿ ਉਹ ਨਾ ਕੇਵਲ ਦੇਵੀ ਦੀ ਪੂਜਾ ਕਰਨ ਬਲਕਿ ਆਪਣੇ ਜੀਵਨ ਦੇ ਵਿੱਚ ਦੇਵੀ ਦੀ ਮਰਿਆਦਾ ਅਤੇ ਮਾਤਾ ਦੀ ਕਰੁਣਾ ਨੂੰ ਆਪਣੇ ਵਿੱਚ ਉਤਰਨ ਦੇਣਾ। ਇਸ ਮੌਕੇ ਪ੍ਰਧਾਨ ਸੁਖਵੰਤ ਸ਼ਰਮਾ, ਗਿਆਨ ਭੂਸਨ ਤਾਇਲ, ਨੀਲਾ ਤਾਇਲ, ਮਨੋਜ ਭੱਲਾ, ਰਾਜਨ ਸਿੰਗਲਾ, ਵਿਨੋਦ ਕੁਮਾਰ, ਆਸ਼ੂ ਤਾਇਲ, ਜਗਚਕਸ਼ੂ ਗੋਇਲ, ਟੇਕ ਰਿਸ਼ੀ ਕੋਛੜ, ਸੰਜੀਵ ਕੋਛੜ, ਨਵੀਨ ਜੈਨ, ਸੰਦੀਪ ਖਰਾਣਾ, ਮੋਹਿਤ ਮਲਹੋਤਰਾ, ਦਿਨੇਸ਼ ਬਾਂਸਲ, ਭਾਰਤ ਭੂਸ਼ਨ ਗੋਲਡੀ, ਹਰਦੀਪ ਕਮਲ, ਗੋਲਡਨ ਮਨੀ, ਰਾਮਸੱਤ ਭੂਸ਼ਨ, ਰਣਜੀਤ ਕੁਮਾਰ ਟੋਮੀ , ਲਾਡੀ ਜਿੰਦਲ, ਵਿਕਾਸ ਜਿੰਦਲ, ਪ੍ਰਵੀਨ ਕੁਮਾਰ ਹੈਪੀ, ਦੀਪਕ ਕੁਮਾਰ ਦੀਪਾ, ਰੋਸ਼ਨ ਜੈਨ, ਬਲਕਾਰ ਕਾਕਾ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਔਰਤਾਂ ਤੇ ਹੋਰ ਸੰਗਤਾਂ ਹਾਜ਼ਰ ਸਨ।