ਨਵਦੀਪ ਸਿੰਘ ਨੇ ਹਰਿਆਣਾ 'ਚ ਰੁਸ਼ਨਾਇਆ ਮੋਗਾ ਦਾ ਨਾਂ ਜ਼ਿਲ੍ਹਾ ਮੋਗਾ ਨਾਲ ਸਬੰਧਤ ਦਰਸ਼ਨ ਸਿੰਘ
Publish Date: Mon, 23 Nov 2026 03:33 PM (IST)
Updated Date: Mon, 23 Nov 2026 03:37 PM (IST)
ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ: ਜ਼ਿਲ੍ਹਾ ਮੋਗਾ ਨਾਲ ਸਬੰਧਤ ਦਰਸ਼ਨ ਸਿੰਘ ਫ਼ਰੀਦਾਬਾਦ ਦੇ ਸਪੁੱਤਰ ਨਵਦੀਪ ਸਿੰਘ ਜੋ ਹਰਿਆਣਾ ਸਰਕਾਰ ਵਿਚ ਅਟਾਰਨੀ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ, ਨੂੰ ਫ਼ਰੀਦਾਬਾਦ ਵਿਖੇ ਰਾਮਗੜ੍ਹੀਆ ਵਿਸ਼ਵਕਰਮਾ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਧਾਰਮਿਕ ਅਤੇ ਸਮਾਜਿਕ ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਨਵਦੀਪ ਸਿੰਘ ਦੀ ਇਸ ਪ੍ਰਾਪਤੀ ਨਾਲ ਮੋਗਾ ਜ਼ਿਲ੍ਹੇ ਅਤੇ ਰਾਮਗੜ੍ਹੀਆ ਭਾਈਚਾਰੇ ਵਿਚ ਖੁਸ਼ੀ ਅਤੇ ਮਾਣ ਦੀ ਭਾਵਨਾ ਪਾਈ ਜਾ ਰਹੀ ਹੈ। ਸੈਕਟਰ-28 ਫ਼ਰੀਦਾਬਾਦ ਵਿਖੇ ਧਾਰਮਿਕ ਸਮਾਗਮ ਦੌਰਾਨ ਨਵਦੀਪ ਸਿੰਘ ਅਟਾਰਨੀ ਨੂੰ ਸਨਮਾਨਿਤ ਕਰਨ ਸਮੇਂ ਕੌਂਸਲਰ ਜਸਵੰਤ ਸਿੰਘ, ਇੰਦਰਜੀਤ ਸਿੰਘ ਰਾਜਾ ਪ੍ਰਧਾਨ ਗੁਰਦੁਆਰਾ ਦਰਬਾਰ ਸਾਹਿਬ, ਐੱਨਆਈਟੀ-ਪੰਜ ਪ੍ਰਧਾਨ ਜੱਟ ਮਹਾਸਭਾ, ਚੇਅਰਮੈਨ ਗੁਰਚਰਨ ਸਿੰਘ ਭੁੱਲਰ, ਪ੍ਰਧਾਨ ਅਮਰੀਕ ਸਿੰਘ ਭੋਗਲ, ਜਨਰਲ ਸਕੱਤਰ ਭੁਪਿੰਦਰ ਸਿੰਘ ਪਨੇਸਰ ਅਤੇ ਹੋਰ ਸਭਾ ਦੇ ਅਹੁਦੇਦਾਰ ਅਤੇ ਮੈਂਬਰ ਵੀ ਮੌਜੂਦ ਰਹੇ। ਬੁਲਾਰਿਆਂ ਨੇ ਕਿਹਾ ਕਿ ਨਵਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਮੂਲ ਰੂਪ ਵਿਚ ਮੋਗਾ ਪੰਜਾਬ ਨਾਲ ਸਬੰਧਤ ਹਨ, ਪਿਛਲੇ ਲੰਬੇ ਸਮੇਂ ਤੋਂ ਇਥੇ ਰਹਿ ਰਹੇ ਹਨ ਅਤੇ ਆਪਣੀ ਮਿਹਨਤ, ਲਗਨ ਅਤੇ ਪੇਸ਼ੇਵਰ ਯੋਗਤਾ ਸਦਕਾ ਹਰਿਆਣਾ ਸਰਕਾਰ ਵਿਚ ਅਟਾਰਨੀ ਵਜੋਂ ਅਹਿਮ ਜ਼ਿੰਮੇਵਾਰੀ ਨਿਭਾ ਰਹੇ ਹਨ। ਸਰਕਾਰੀ ਸੇਵਾ ਦੇ ਨਾਲ-ਨਾਲ ਸਮਾਜ ਪ੍ਰਤੀ ਉਨ੍ਹਾਂ ਦੀ ਜ਼ਿੰਮੇਵਾਰੀ ਅਤੇ ਭਾਈਚਾਰੇ ਦੀ ਭਲਾਈ ਲਈ ਉਨ੍ਹਾਂ ਦਾ ਸਮਰਪਣ ਸੇਵਾ ਵੀ ਸ਼ਲਾਘਾਯੋਗ ਹੈ। ਜ਼ਿਲ੍ਹਾ ਅਟਾਰਨੀ ਹਰਫ਼ਤਹਿ ਸਿੰਘ, ਇੰਸਪੈਕਟਰ ਪ੍ਰੀਆਂਸ਼ੂ ਸਿੰਘ, ਡਾ. ਰਾਜਵਿੰਦਰ ਰੌਂਤਾ ਨੇ ਨਵਦੀਪ ਸਿੰਘ ਜ਼ਿਲ੍ਹਾ ਅਟਾਰਨੀ ਅਤੇ ਉਸ ਦੇ ਪਿਤਾ ਦਰਸ਼ਨ ਸਿੰਘ ਨੂੰ ਇਸ ਸਨਮਾਨ ਦੀ ਵਧਾਈ ਦਿੱਤੀ।