
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ: ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਦੇ ਇੰਚਾਰਜ ਸੰਜੀਤ ਸਿੰਘ ਸੰਨੀ ਗਿੱਲ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ ਰੱਖੇ ਗਏ ਸਨਮਾਨ ਸਮਾਰੋਹ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਨਵ ਨਿਯੁਕਤ ਕੌਮੀ ਮੀਤ ਪ੍ਰਧਾਨ ਰਾਜਵੰਤ ਸਿੰਘ ਮਾਹਲਾ, ਰਣਜੀਤ ਸਿੰਘ ਭਾਊ ਅਤੇ ਐਡਵੋਕੇਟ ਵਿਜੇ ਧੀਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਸ਼ੇਸ ਤੌਰ ’ਤੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ, ਚਰਨਜੀਤ ਸਿੰਘ ਝੰਡੇਆਣਾ, ਮਨਜੀਤ ਸਿੰਘ ਧੰਮੂ, ਗੋਵਰਧਨ ਪੋਪਲੀ, ਸੁਖਚੈਨ ਸਿੰਘ ਰਾਮੂੰਵਾਲੀਆ, ਨਰਿੰਦਰਪਾਲ ਸਿੰਘ ਸਹਾਰਨ, ਯੂਥ ਆਗੂ ਸੁਖਬੀਰ ਸਿੰਘ ਗਿੱਲ, ਜੋਏਦੀਪ ਸ਼ਰਮਾ ਹਾਜ਼ਰ ਸਨ। ਸਨਮਾਨ ਸਮਾਰੋਹ ਦੌਰਾਨ ਸੰਜੀਤ ਸਿੰਘ ਸੰਨੀ ਗਿੱਲ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਦੂਰਅੰਦੇਸ਼ੀ ਸੋਚ ਸਦਕਾ ਮੋਗਾ ਹਲਕੇ ਨੂੰ ਜੋ ਤਿੰਨ ਮੀਤ ਪ੍ਰਧਾਨ ਦਿੱਤੇ ਹਨ, ਉਨ੍ਹਾਂ ਵਿਚ ਰਣਜੀਤ ਸਿੰਘ ਭਾਊ ਉਹ ਸ਼ਖ਼ਸ਼ੀਅਤ ਹਨ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਨੂੰ ਸਮਰਪਿਤ ਹੀ ਨਹੀਂ ਲਾਇਆ ਸਗੋਂ ਉਹ ਕੌਮਾਂਤਰੀ ਪੱਧਰ ਦੀ ਨੈਸਲੇ ਫੈਕਟਰੀ ਦੇ ਪ੍ਰਧਾਨ ਵੀ ਰਹੇ ਅਤੇ ਨੈਸਲੇ ਕੰਪਨੀ ਵਿਚ ਕੰਮ ਕਰਨ ਵਾਲੇ ਲੋਕਾਂ ਦੀ ਆਵਾਜ਼ ਬਣਕੇ ਉਨ੍ਹਾਂ ਲਈ ਅਜਿਹੇ ਸੰਘਰਸ਼ ਕਰਕੇ ਜਿੱਤ ਪ੍ਰਾਪਤ ਕੀਤੀ ਕਿ ਨੈਸਲੇ ਫੈਕਟਰੀ ਦੇ ਲੋਕ ਅੱਜ ਵੀ ਉਨ੍ਹਾਂ ਨੂੰ ਸਤਿਕਾਰ ਬਖ਼ਸ਼ਦੇ ਹਨ ਤੇ ਹੁਣ ਉਨ੍ਹਾਂ ਤੋਂ ਬਾਅਦ ਉਨ੍ਹਾਂ ਦੀਆਂ ਪੈੜਾਂ ’ਤੇ ਚੱਲ ਰਹੇ ਹਨ। ਰਾਜਵੰਤ ਸਿੰਘ ਮਾਹਲਾ ਜੋ ਕਿ ਨੈਸਲੇ ਫੈਕਟਰੀ ਵਿਚ ਹੁੰਦਿਆਂ ਆਪਣੇ ਕਾਮਿਆਂ ਦੀ ਅਵਾਜ਼ ਨੂੰ ਬੁਲੰਦ ਕਰਦੇ ਹਨ ਅਤੇ ਜੇਕਰ ਤੀਸਰੇ ਨਿਯੁਕਤ ਕੀਤੇ ਕੌਮੀ ਮੀਤ ਪ੍ਰਧਾਨ ਐਡਵੋਕੇਟ ਵਿਜੇ ਧੀਰ ਦੀ ਗੱਲ ਕਰੀਏ ਤਾਂ ਉਹ ਨੈਸ਼ਨਲ ਪੱਧਰ ਦੇ ਮਜ਼ਦੂਰ ਆਗੂ ਹਨ ਅਤੇ ਉਨ੍ਹਾਂ ਨੇ ਆਪਣਾ ਸਾਰਾ ਜੀਵਨ ਮਜ਼ਦੂਰਾਂ ਦੇ ਹੱਕਾਂ ਲਈ ਲੜਦਿਆਂ ਲਗਾਇਆ ਅਤੇ ਇਹ ਵੀ ਮੋਗਾ ਜ਼ਿਲ੍ਹੇ ਨੂੰ ਵੱਡਾ ਮਾਣ ਉਨ੍ਹਾਂ ਨੇ ਇਹ ਦਵਾਇਆ ਕਿ ਉਹ ਆਲ ਇੰਡੀਆ ਮਜ਼ਦੂਰ ਯੂਨੀਅਨ ਦੇ ਮੁੱਢਲੇ ਮੈਂਬਰਾਂ ’ਚੋਂ ਇਕ ਹਨ ਅਤੇ ਇਹ ਗੱਲ ਕੋਈ ਅਤਕਥਨੀ ਨਹੀਂ ਕਿ ਵਿਜੇ ਧੀਰ ਇਕ ਮਜ਼ਬੂਤ ਮਜ਼ਦੂਰ ਲੀਡਰ ਹਨ ਅਤੇ ਇੰਨ੍ਹਾਂ ਦੀਆਂ ਤਿੰਨੇ ਨਿਯੁਕਤੀਆਂ ਇਨ੍ਹਾਂ ਆਗੂਆਂ ਦੀ ਕਾਬਲੀਅਤ ਦੀ ਤਸਵੀਰ ਹੈ ਅਤੇ ਉਨ੍ਹਾਂ ਦੀਆਂ ਨਿਯੁਕਤੀਆਂ ਨਾਲ ਸ਼੍ਰੋਮਣੀ ਅਕਾਲੀ ਦਲ ਹੋਰ ਮਜ਼ਬੂਤ ਹੋਕੇ ਉੱਭਰੇਗਾ ਅਤੇ ਉਨ੍ਹਾਂ ਨੂੰ ਸਨਮਾਨਿਤ ਕਰਨ ’ਤੇ ਹਲਕਾ ਮੋਗਾ ਮਾਣ ਮਹਿਸੂਸ ਕਰਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਵੀ ਨੌਨਿਧ ਫਾਇਨਾਂਸ, ਗੁਰਜੰਟ ਸਿੰਘ ਰਾਮੂੰਵਾਲਾ, ਦਿਲਬਾਗ ਸਿੰਘ ਬਿੱਟੂ, ਹਰਪਾਲ ਸਿੰਘ ਮੱਕੜ, ਦਵਿੰਦਰ ਸਿੰਘ ਪੀਏ, ਗੁਰਪ੍ਰੀਤ ਸਿੰਘ ਹੈਪੀ, ਸੁਖਚੈਨ ਸਿੰਘ ਰਾਮੂੰਵਾਲੀਆ, ਬਲਜੀਤ ਸਿੰਘ ਡਰੋਲੀ ਭਾਈ, ਕੁਲਦੀਪ ਸਿੰਘ ਦੀਪਾ ਸਰਕਲ ਪ੍ਰਧਾਨ, ਜਸਪਾਲ ਸਿੰਘ ਭੱਟੀ, ਲਖਵੀਰ ਸਿੰਘ ਖੋਖਰ, ਪਰਮਜੀਤ ਸਿੰਘ ਨੈਸਲੇ, ਪਰਮਿੰਦਰ ਸਿੰਘ ਸਫ਼ਰੀ, ਹਰਬੰਸ ਸਿੰਘ ਖ਼ਾਲਸਾ, ਸੁਰਜੀਤ ਸਿੰਘ ਬੁੱਗਾ, ਸੁਨੀਲ ਚਾਟਲੇ, ਹਰਪ੍ਰੀਤ ਭੰਮ, ਵਿੱਕੀ ਸਹੋਤਾ, ਜਰਨੈਲ ਸਿੰਘ ਖੁਡੀਆਂ, ਪਰਮਿੰਦਰ ਸਿੰਘ ਖੂਹ ਵਾਲੇ, ਦਵਿੰਦਰ ਸ਼ਰਮਾ, ਜਸਵੀਰ ਝਿਰੀ, ਬਲਵੀਰ ਐੱਮਸੀ, ਹਰਪ੍ਰੀਤ ਸਿੰਘ ਖੀਵਾ, ਮੇਹਰਬਾਨ ਸਿੰਘ ਬਿੱਟੂ ਵਿੱਕੀ ਸਹੋਤਾ, ਗੁਰਜੰਟਪਾਲ ਸਿੰਘ ਅਤੇ ਨੈਬ ਸਿੰਘ ਬਿੱਟੂ ਆਦਿ ਹਾਜ਼ਰ ਸਨ।