ਕਰਾਟੇ ਤੇ ਵੁਸ਼ੂ ਖਿਡਾਰੀਆਂ ਦਾ ‘ਖੇਡਾਂ ਵਤਨ ਪੰਜਾਬ ਦੀਆਂ’ ’ਚ ਸ਼ਾਨਦਾਰ ਪ੍ਰਦਰਸ਼ਨ ਨੈਸ਼ਨਲ ਕੌਨਵੈਂਟ ਸੀਨੀਅਰ ਸੈਕੰਡਰੀ
Publish Date: Sat, 10 Oct 2026 04:32 PM (IST)
Updated Date: Sun, 11 Oct 2026 04:03 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮੋਗਾ : ਨੈਸ਼ਨਲ ਕੌਨਵੈਂਟ ਸੀਨੀਅਰ ਸੈਕੰਡਰੀ ਸਕੂਲ ਮੋਗਾ ਦੇ ਕਰਾਟੇ ਅਤੇ ਵੁਸ਼ੂ ਖਿਡਾਰੀਆਂ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਤਮਗੇ ਜਿੱਤ ਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਖਿਡਾਰੀਆਂ ਨੇ ਆਪਣੀ ਮਿਹਨਤ, ਲਗਨ ਅਤੇ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੁਕਾਬਲਿਆਂ ਵਿਚ ਕਈ ਪਹਿਲੇ ਅਤੇ ਦੂਜੇ ਸਥਾਨ ਹਾਸਲ ਕੀਤੇ। ਸਕੂਲ ਦੇ ਖਿਡਾਰੀਆਂ ਨੇ ਬਲਾਕ ਅਤੇ ਰਾਜ ਪੱਧਰ ਦੇ ਕਰਾਟੇ ਮੁਕਾਬਲਿਆਂ ਵਿਚ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ। ਬਲਾਕ ਪੱਧਰ ਦੇ ਕਰਾਟੇ ਮੁਕਾਬਲਿਆਂ ਵਿੱਚ ਗੁਰਲੀਨ ਕੌਰ ਨੇ 24 ਕਿਲੋਗ੍ਰਾਮ ਭਾਰ ਵਰਗ, ਐਸ਼ਲੇ ਕੌਰ ਨੇ 27 ਕਿਲੋਗ੍ਰਾਮ ਭਾਰ ਵਰਗ, ਏਕਨੂਰ ਸਿੰਘ ਨੇ 20 ਕਿਲੋਗ੍ਰਾਮ ਭਾਰ ਵਰਗ, ਵਿਵੇਕ ਕੁਮਾਰ ਨੇ 24 ਕਿਲੋਗ੍ਰਾਮ ਭਾਰ ਵਰਗ ਅਤੇ ਮਨਿੰਦਰ ਸਿੰਘ ਨੇ 32 ਕਿਲੋਗ੍ਰਾਮ ਭਾਰ ਵਰਗ ’ਚ ਪਹਿਲਾ ਸਥਾਨ ਹਾਸਲ ਕਰ ਕੇ ਸੋਨ ਤਮਗੇ ਜਿੱਤੇ। ਇਸੇ ਤਰ੍ਹਾਂ ਰਾਜ ਪੱਧਰੀ ਕਰਾਟੇ ਮੁਕਾਬਲਿਆਂ ਵਿੱਚ ਏਕਮਬੀਰ ਸਿੰਘ ਨੇ 52 ਕਿਲੋਗ੍ਰਾਮ ਭਾਰ ਵਰਗ ਵਿਚ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਮਗਾ ਜਿੱਤਿਆ। ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਮੁਕਾਬਲਿਆਂ ਵਿਚ ਵੀ ਸਕੂਲ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ। ਗੁਰਲੀਨ ਕੌਰ ਨੇ 24 ਕਿਲੋਗ੍ਰਾਮ, ਐਸ਼ਲੇ ਕੌਰ ਨੇ 27 ਕਿਲੋਗ੍ਰਾਮ, ਸੁਰਭੀ ਨੇ 39 ਕਿਲੋਗ੍ਰਾਮ, ਆਂਚਲ ਨੇ 56 ਕਿਲੋਗ੍ਰਾਮ, ਯੁਵਕਰਨ ਸਿੰਘ ਨੇ 32 ਕਿਲੋਗ੍ਰਾਮ, ਹਰਗੁਣ ਸਿੰਘ ਨੇ 36 ਕਿਲੋਗ੍ਰਾਮ, ਜਸਮਨਵੀਰ ਸਿੰਘ ਨੇ 42 ਕਿਲੋਗ੍ਰਾਮ, ਨਵਦੀਪ ਸਿੰਘ ਨੇ 52 ਕਿਲੋਗ੍ਰਾਮ ਅਤੇ ਗੁਰਸੀਰਤ ਸਿੰਘ ਨੇ 60 ਕਿਲੋਗ੍ਰਾਮ ਭਾਰ ਵਰਗ ਵਿਚ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਮਗੇ ਜਿੱਤੇ। ਇਸ ਤੋਂ ਇਲਾਵਾ ਤ੍ਰਿਪਤੀ ਨੇ 48 ਕਿਲੋਗ੍ਰਾਮ, ਹਰਨੂਰ ਕੌਰ ਨੇ 48 ਕਿਲੋਗ੍ਰਾਮ ਅਤੇ ਹਰਕੀਰਤ ਕੌਰ ਨੇ 48 ਕਿਲੋਗ੍ਰਾਮ ਭਾਰ ਵਰਗ ਵਿੱਚ ਦੂਜਾ ਸਥਾਨ ਹਾਸਲ ਕਰਕੇ ਚਾਂਦੀ ਦੇ ਤਮਗੇ ਜਿੱਤੇ। ਮੈਨੇਜਿੰਗ ਡਾਇਰੈਕਟਰ ਜਸਵੰਤ ਸਿੰਘ ਦਾਨੀ, ਡਾਇਰੈਕਟਰ ਪ੍ਰਿੰਸੀਪਲ ਅੰਬਿਕਾ ਦਾਨੀ, ਵਾਈਸ ਪ੍ਰਿੰਸੀਪਲ ਹਰਲੀਨ ਕੌਰ, ਚੇਅਰਮੈਨ ਪਰਮਵੀਰ ਸਿੰਘ, ਕੋਆਰਡੀਨੇਟਰ ਇੰਦਰਪ੍ਰਤਾਪ ਸਿੰਘ, ਉੱਘੇ ਵਿਗਿਆਨੀ ਡਾ. ਦੀਪਿਕਾ ਦਾਨੀ, ਡੀਪੀਈ ਰਾਜਵੀਰ ਕੌਰ, ਡੀਪੀਈ ਸਤਵੀਰ ਕੌਰ ਅਤੇ ਸਮੂਹ ਮਿਹਨਤੀ ਤੇ ਸਮਰਪਿਤ ਸਟਾਫ਼ ਨੇ ਜੇਤੂ ਖਿਡਾਰੀਆਂ ਨੂੰ ਹਾਰਦਿਕ ਵਧਾਈ ਦਿੱਤੀ। ਸਕੂਲ ਪ੍ਰਬੰਧਕਾਂ ਨੇ ਖਿਡਾਰੀਆਂ ਦੀ ਇਸ ਪ੍ਰਾਪਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਖੇਡਾਂ ਰਾਹੀਂ ਵਿਦਿਆਰਥੀਆਂ ਵਿਚ ਅਨੁਸ਼ਾਸਨ, ਆਤਮ-ਵਿਸ਼ਵਾਸ, ਮਿਹਨਤ ਅਤੇ ਟੀਮ ਭਾਵਨਾ ਵਰਗੇ ਗੁਣ ਵਿਕਸਿਤ ਹੁੰਦੇ ਹਨ। ਇਸ ਮੌਕੇ ਖਿਡਾਰੀਆਂ ਦੇ ਮਾਪਿਆਂ ਅਤੇ ਅਧਿਆਪਕਾਂ ਨੇ ਵੀ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ। ਸਕੂਲ ਪ੍ਰਬੰਧਕਾਂ ਨੇ ਆਸ ਪ੍ਰਗਟਾਈ ਕਿ ਇਹ ਹੋਣਹਾਰ ਖਿਡਾਰੀ ਭਵਿੱਖ ਵਿਚ ਵੀ ਇਸੇ ਤਰ੍ਹਾਂ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਮੋਗਾ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਦੇ ਰਹਿਣਗੇ