ਨਸ਼ਾ ਮੁਕਤ ਭਾਰਤ ਅਭਿਆਨ ਨੂੰ ਮਿਲੇਗੀ ਨਵੀਂ ਗਤੀ ਨਸ਼ੇ ਦੀ ਵਧੱਦੀ ਸਮੱਸਿਆ ਦੇ
Publish Date: Thu, 17 Sep 2026 03:37 PM (IST)
Updated Date: Thu, 17 Sep 2026 03:38 PM (IST)
ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਨਸ਼ੇ ਦੀ ਵਧੱਦੀ ਸਮੱਸਿਆ ਦੇ ਵਿਰੁੱਧ ਜਾਗਰੂਕਤਾ ਰੋਕਥਾਮ ਅਤੇ ਨਸ਼ਾ ਮੁਕਤੀ ਦੇ ਉਪਰਾਲੇ ਨੂੰ ਅਧਿਕ ਪ੍ਰਭਾਵੀ ਬਣਾਉਣ ਦੀ ਦਿਸ਼ਾ ਵਿਚ ਦਿਵਿਆ ਜੋਤੀ ਜਾਗਰਤੀ ਸੰਸਥਾਨ ਦੇ ਬੋਧ ਨਸ਼ਾ ਉਨਮੂਲਨ ਕਾਰਜਕਰਮ ਨੇ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਦੇ ਨਾਲ ਨਸ਼ਾ ਮੁਕਤ ਭਾਰਤ ਅਭਿਆਨ ਦੇ ਅੰਤਰਗਤ ਦੋ ਸਾਲਾ ਦੇ ਲਈ ਸਮਝੌਤਾ ਕੀਤਾ ਗਿਆ ਹੈ। ਡੀਜੇਜੇਐੱਸ ਮੋਗਾ ਵੱਲੋਂ ਸਾਧਵੀ ਜਗਦੀਪਾ ਭਾਰਤੀ ਨੇ ਦੱਸਿਆ ਕਿ ਇਹ ਸਾਂਝੇਦਾਰੀ ਦੇਸ਼ ਵਿਚ ਨਸ਼ੇ ਦੀ ਰੋਕਥਾਮ ਅਤੇ ਨਸ਼ਾ ਮੁਕਤੀ ਦੇ ਉਪਰਾਲੇ ਨੂੰ ਉੱਚ ਸਤਰ ’ਤੇ ਮਜ਼ਬੂਤ ਕਰਨ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਪਹਿਲ ਹੈ। ਉਨ੍ਹਾਂ ਨੇ ਕਿਹਾ ਕਿ ਬੋਧ ਕਾਰਜਕਰਮ ਦੇ ਦੁਆਰਾ ਯੁਵਾ ਸਾਹਿਤ ਸਮਾਜ ਦੇ ਭਿੰਨ ਭਿੰਨ ਵਰਗਾ ਵਿਚ ਨਸ਼ੇ ਦੇ ਪ੍ਰਭਾਵ ਦੇ ਪ੍ਰਤੀ ਜਾਗਰੂਕਤਾ ਵਧਾਉਣ ਅਤੇ ਨਸ਼ੇ ਤੋਂ ਦੂਰ ਰਹਿਣ ਦੇ ਲਈ ਸਕਾਰਾਤਮਕ ਅਤੇ ਵਧੀਆ ਵਾਤਾਵਰਨ ਤਿਆਰ ਕਰਨ ਦਾ ਉਪਰਾਲਾ ਕੀਤਾ ਜਾਵੇਗਾ। ਇਸ ਵਿਸ਼ੇਸ਼ ਅਵਸਰ ’ਤੇ ਸਾਧਵੀ ਸ਼ਿਤਾਬਾ ਭਾਰਤੀ, ਗਲੋਬਲ ਕੋਆਰਡੀਨੇਟਰ, ਬੋਧ- ਨਸ਼ਾ ਉਨਮੂਲਨ ਕਾਰਜਕਰਮ ਡੀਜੇਜੇਐੱਸ ਦੇ ਨਾਲ ਗੌਰਵ ਗੁਪਤਾ ਅਤੇ ਗੌਰਵ ਸਾਗਰ ਨੇ ਸੰਸਥਾਨ ਦਾ ਪ੍ਰਤੀਨਿਧੀਤਵ ਕੀਤਾ। ਸਮਝੌਤਾ ਗਿਆਪਨ ਤੇ ਸਮਾਜਿਕ ਨਿਆਂ ਅਤੇ ਅਧਿਕਾਰਕ ਮੰਤਰਾਲੇ ਭਾਰਤ ਸਰਕਾਰ ਦੇ ਵੱਲੋਂ ਸੁਧਾਂਸ਼ ਪੰਤ, ਆਈਏਐੱਸ ਸੈਕਟਰੀ ਆਸਤਿਕ ਕੁਮਾਰ ਪਾਂਡੇ, ਆਈਏਐੱਸ ਨਿਰਦੇਸ਼ਕ ਅਤੇ ਡਾਕਟਰ ਸੰਦੀਪ ਆਰ ਰਾਠੌਰ, ਸੰਯੁਕਤ ਸਚਿਵ ਡਰੱਗ ਪ੍ਰੀਵੈਂਸ਼ਨ ਅਤੇ ਪਲਾਨਿੰਗ ਡਿਵੀਜ਼ਨ ਦੀ ਗਰੀਮਾਮਈ ਉਪਸਥਿਤੀ ਵਿਚ ਹਸਤਾਕਸ਼ਰ ਕੀਤੇ ਗਏ। ਇਹ ਸਮਝੌਤਾ ਨਸ਼ੇ ਦੀ ਰੋਕਥਾਮ ਜਨ-ਜਾਗਰੂਕਤਾ ਅਤੇ ਨਸ਼ਾ ਮੁਕਤੀ ਦੇ ਨਾਲ ਜੁੜੇ ਉਪਰਾਲੇ ਨੂੰ ਨਵੀਂ ਦਿਸ਼ਾ ਅਤੇ ਗਤੀ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਇਸ ਦੇ ਦੁਆਰਾ ਸਰਕਾਰੀ ਉਪਰਾਲਾ ਅਤੇ ਸਮਾਜਿਕ ਸੰਸਥਾਵਾਂ ਦੀ ਸਹਿਭਾਗੀਤਾ ਨੂੰ ਹੋਰ ਮਜ਼ਬੂਤ ਕਰਦੇ ਹੋਏ ਨਸ਼ਾ ਮੁਕਤ ਭਾਰਤ ਦੇ ਲਕਸ਼ ਨੂੰ ਅੱਗੇ ਵਧਾਉਣ ਦਾ ਉਪਰਾਲਾ ਕੀਤਾ ਜਾਵੇਗਾ। ਅਸ਼ਵਨੀ ਸ਼ਰਮਾ (ਅਖੰਡ ਭਾਰਤ ਮਿਸ਼ਨ) ਨੇ ਕਿਹਾ ਕਿ ਇਹ ਪਹਿਲਾ ਨਸ਼ਾ ਮੁਕਤੀ ਦੇ ਖੇਤਰ ਵਿਚ ਇਕ ਮਹੱਤਵਪੂਰਨ ਅਤੇ ਸਕਾਰਾਤਮਕ ਪ੍ਰਭਾਵ ਉਤਪੰਨ ਕਰਨ ਵਿਚ ਵਿਸ਼ੇਸ਼ ਭੂਮਿਕਾ ਨਿਭਾਵੇਗੀ। ਉਹਨਾਂ ਨੇ ਕਿਹਾ ਨਸ਼ਾ ਕੇਵਲ ਵਿਅਕਤੀ ਦੇ ਸਿਹਤ ਨੂੰ ਹੀ ਪ੍ਰਭਾਵਿਤ ਨਹੀਂ ਕਰਦਾ ਬਲਕਿ ਉਸਦੇ ਪਰਿਵਾਰ ਅਤੇ ਪੂਰੇ ਸਮਾਜ ਨੂੰ ਵੀ ਪ੍ਰਭਾਵਿਤ ਕਰਦਾ ਹੈ। ਇਸ ਵਿਚ ਨਸ਼ੇ ਦੇ ਵਿਰੁੱਧ ਜਾਗਰੂਕਤਾ ਅਤੇ ਰੋਕਥਾਮ ਦੇ ਲਈ ਇਸ ਪ੍ਰਕਾਰ ਦੀ ਵਿਆਪਕ ਸਾਂਝੇਦਾਰੀ ਨਿਸ਼ਚਿਤ ਰੂਪ ਵਿਚ ਸਕਾਰਾਤਮਕ ਸਮਾਜਿਕ ਪਰਿਵਰਤਨ ਦਾ ਕਾਰਨ ਬਣੇਗੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਸਮਾਜਿਕ ਸੰਸਥਾਵਾਂ ਅਤੇ ਸਮਾਜ ਦੇ ਸਮੂਹਿਕ ਉਪਰਾਲੇ ਨਾਲ ਨਸ਼ੇ ਦੇ ਵਿਰੁੱਧ ਜਾਗਰੂਕਤਾ ਨੂੰ ਵਿਆਪਕ ਸਤਰ ਤੱਕ ਪਹੁੰਚਾਇਆ ਜਾ ਸਕਦਾ ਹੈ। ਵਿਸ਼ੇਸ਼ ਰੂਪ ਵਿਚ ਯੁਵਾ ਨੂੰ ਨਸ਼ੇ ਤੋਂ ਦੂਰ ਰੱਖਣ ਅਤੇ ਉਹਨਾਂ ਦੇ ਸਿਹਤ ਅਤੇ ਸਾਕਾਰਾਤਮਕ ਜੀਵਨ ਸ਼ੈਲੀ ਦੇ ਵੱਲ ਪ੍ਰੇਰਿਤ ਕਰਨ ਵਿਚ ਅਜਿਹਾ ਉਪਰਾਲਾ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ।