- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਸਰਕਾਰ ਦੀਵਿਧਾਇਕ ਲਾਡੀ ਢੋਸ ਨੇ ਸੜਕ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ

ਗੁਰਦੇਵ ਮਨੇਸ, ਪੰਜਾਬੀ ਜਾਗਰਣ ਕੋਟ ਈਸੇ ਖਾਂ: ਪੰਜਾਬ ਸਰਕਾਰ ਦੀ ਅਗਵਾਈ ਹੇਠ ਚੱਲ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੌਰਾਨ ਜ਼ਿਲ੍ਹਾ ਮਾਨਸਾ ਵਿਖੇ 9 ਤੋਂ 15 ਅਕਤੂਬਰ ਤੱਕ ਹੋਏ ਪਾਵਰਲਿਫਟਿੰਗ ਮੁਕਾਬਲਿਆਂ ’ਚ ਕੋਟ ਈਸੇ ਖਾਂ ਜ਼ਿਲ੍ਹਾ ਮੋਗਾ ਦੀ ਹੋਣਹਾਰ ਧੀ ਮੁਸਕਾਨ ਗੁਲਾਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ ਹੈ। 14 ਅਕਤੂਬਰ ਨੂੰ ਲੜਕੀਆਂ ਦੇ ਅੰਡਰ-21 ਤੋਂ 30 ਉਮਰ ਵਰਗ ਦੇ 57 ਕਿੱਲੋ ਭਾਰ ਵਰਗ ਵਿਚ ਮੁਸਕਾਨ ਨੇ ਕੁੱਲ 317.5 ਕਿਲੋ ਭਾਰ ਚੁੱਕ ਕੇ ਆਪਣੀ ਕੈਟਾਗਰੀ ਵਿਚ ਸ਼ਾਨਦਾਰ ਜਿੱਤ ਦਰਜ ਕੀਤੀ। ਮੁਸਕਾਨ ਗੁਲਾਟੀ ਨੇ ਇਸ ਮੁਕਾਬਲੇ ਦੌਰਾਨ 127.5 ਕਿੱਲੋ ਦੀ ਸਕੁਐਟ, 60 ਕਿੱਲੋ ਦੀ ਬੈਂਚ ਪ੍ਰੈੱਸ ਅਤੇ 130 ਕਿੱਲੋ ਦੀ ਡੈੱਡਲਿਫਟ ਲਗਾ ਕੇ ਆਪਣੀ ਅਥਾਹ ਤਾਕਤ ਅਤੇ ਮਿਹਨਤ ਦਾ ਲੋਹਾ ਮਨਵਾਇਆ। ਇਸ ਤੋਂ ਪਹਿਲਾਂ ਵੀ ਉਹ ਜ਼ਿਲ੍ਹਾ ਮੋਗਾ ਵਿਖੇ ਹੋਏ ਡਿਸਟ੍ਰਿਕਟ ਪੱਧਰੀ ਮੁਕਾਬਲਿਆਂ ਵਿਚ ਕੁੱਲ 255 ਕਿੱਲੋ ਭਾਰ ਚੁੱਕ ਕੇ ਪਹਿਲਾ ਸਥਾਨ ਪ੍ਰਾਪਤ ਕਰ ਚੁੱਕੀ ਹੈ, ਜਿਸ ਵਿਚ ਉਸ ਨੇ 95 ਕਿਲੋ ਦੀ ਸਕੁਐਟ, 55 ਕਿੱਲੋ ਦੀ ਬੈਂਚ ਪ੍ਰੈੱਸ ਅਤੇ 105 ਕਿੱਲੋ ਦੀ ਡੈੱਡਲਿਫ਼ਟ ਲਗਾਈ ਸੀ। ਆਪਣੀ ਸਫ਼ਲਤਾ ਬਾਰੇ ਗੱਲ ਕਰਦਿਆਂ ਮੁਸਕਾਨ ਨੇ ਦੱਸਿਆ ਕਿ ਉਹ ਪਿਛਲੇ ਦੋ ਸਾਲਾਂ ਤੋਂ ਜਿਮ ਨਾਲ ਜੁੜੀ ਹੋਈ ਹੈ। ਪਿਛਲੇ ਕੁੱਝ ਮਹੀਨਿਆਂ ਤੋਂ ਪਾਵਰਲਿਫਟਿੰਗ ਵਿਚ ਵਿਸ਼ੇਸ਼ ਦਿਲਚਸਪੀ ਵਧਣ ਕਾਰਨ ਉਹ ਇਸ ਖੇਡ ਦੀਆਂ ਬਾਰੀਕੀਆਂ ਸਿੱਖਣ ਲਈ ਆਪਣੇ ਕੋਚ ਗੁਰਪ੍ਰੀਤ ਸਿੰਘ ਸੋਨੀ ਤੋਂ ਆਨਲਾਈਨ ਸਿਖਲਾਈ ਲੈ ਰਹੀ ਹੈ। ਉਸ ਨੇ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਕੋਚ ਦੀ ਯੋਗ ਰਹਿਨੁਮਾਈ ਅਤੇ ਆਪਣੀ ਦਿਨ-ਰਾਤ ਦੀ ਮਿਹਨਤ ਨੂੰ ਦਿੱਤਾ ਹੈ। ਮੁਸਕਾਨ ਗੁਲਾਟੀ ਦੀ ਇਸ ਸ਼ਾਨਦਾਰ ਪ੍ਰਾਪਤੀ ਨਾਲ ਨਾ ਸਿਰਫ਼ ਉਸ ਦੇ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਹੈ, ਸਗੋਂ ਇਹ ਪੂਰੇ ਇਲਾਕੇ ਲਈ ਮਾਣ ਵਾਲੀ ਗੱਲ ਹੈ। ਉਸ ਦੀ ਇਹ ਕਾਮਯਾਬੀ ਖ਼ੇਤਰ ਦੀਆਂ ਹੋਰਨਾਂ ਲੜਕੀਆਂ ਨੂੰ ਵੀ ਖੇਡਾਂ ਵੱਲ ਪ੍ਰੇਰਿਤ ਕਰਨ ਅਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਉਤਸ਼ਾਹਿਤ ਕਰੇਗੀ।