- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਲਟੀਪਰਪਜ ਹੈਲਥ ਇੰਪਲਾਈਜ਼ ਯੂਨੀਅਨ

ਕਾਕਾ ਰਾਮੂੰਵਾਲਾ ਪੰਜਾਬੀ ਜਾਗਰਣ ਚੜਿੱਕ : ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਸੂਬਾ ਪ੍ਰਧਾਨ ਕੁਲਬੀਰ ਸਿੰਘ ਮੋਗਾ ਦੀ ਅਗਵਾਈ ਹੇਠ ਡਾਇਰੈਕਟਰ ਸਿਹਤ ਸੇਵਾਵਾਂ (ਪ. ਭ) ਪੰਜਾਬ ਨਾਲ ਮੀਟਿੰਗ ਕੀਤੀ ਗਈ। ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਕੁਲਬੀਰ ਸਿੰਘ ਮੋਗਾ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਪਿਛਲੇ ਦਿਨੀ ਆਪਣੀਆਂ ਹੱਕੀ ਮੰਗਾਂ ਦੇ ਲਈ ਡਾਇਰੈਕਟਰ ਨਾਲ ਪੈਨਲ ਮੀਟਿੰਗ ਕੀਤੀ ਗਈ ਸੀ ਜਿਸਦੀ ਪ੍ਰਸੀਡਿੰਗ ਅੱਜ ਦੀ ਮੀਟਿੰਗ ਵਿਚ ਜਾਰੀ ਕੀਤੀ ਗਈ ਹੈ। ਇਸ ਮੌਕੇ ਨਾਮ ਬਦਲੀ ਸਬੰਧੀ ਡਾਇਰੈਕਟਰ ਦਫ਼ਤਰ ਵੱਲੋਂ ਸਰਕਾਰ ਨੂੰ ਕੇਸ ਸਿਫਾਰਿਸ਼ ਸਹਿਤ ਬਣਾ ਕੇ ਭੇਜ ਦਿੱਤਾ ਗਿਆ ਹੈ, ਟ੍ਰੇਨਿੰਗ ਸਕੂਲ ਨਾਭਾ ਚਾਲੂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ, ਮਪਹਵ ਮੇਲ ਦੀ ਸੀਨੀਅਰਤਾ ਸੂਚੀ ਇਸੇ ਮਹੀਨੇ ਜਾਰੀ ਕਰ ਦਿੱਤੀ ਜਾਵੇਗੀ, ਕੇਡਰ ਦੇ ਭੱਤੇ ਲਗਾਉਣ ਸੰਬੰਧੀ ਸਰਕਾਰ ਨੂੰ ਸਿਫਾਰਿਸ਼ ਸਹਿਤ ਕੇਸ ਤਿਆਰ ਕਰਨ ਲਈ ਦਫ਼ਤਰੀ ਅਮਲੇ ਨੂੰ ਕਿਹਾ ਗਿਆ, ਮਲਟੀਪਰਪਜ ਕੇਡਰ ਦੀਆਂ ਡਿਊਟੀਆਂ ਬੀਮਾ ਕਾਰਡ ਬਣਾਉਣ ਲਈ ਕੰਪਿਊਟਰ ਅਪ੍ਰੇਟਰ ਤੌਰ ਤੇ ਨਾ ਲੱਗਣ ਦੀ ਮੰਗ ਮੰਨੀ ਗਈ, ਮਮਤਾ ਦਿਵਸ ਵੈਕਸੀਨ ਲਿਆਉਣ ਦੇ ਢੁੱਕਵੇ ਪ੍ਰਬੰਧ ਕਰਨ ਲਈ ਕਾਰਵਾਈ ਦਾ ਭਰੋਸਾ ਦਿੱਤਾ ਗਿਆ, ਮਪਸ ਮੇਲ ਫੀਮੇਲ ਦੀਆਂ ਸੀਨੀਅਰਤਾ ਸੂਚੀਆਂ ਜਲਦੀ ਜਾਰੀ ਹੋਣਗੀਆਂ, ਨਵੀਆਂ ਅਸਾਮੀਆਂ ਸਿਰਜਣ ਲਈ ਵੀ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, 100 ਦਿਨ ਟੀ ਬੀ ਕੰਪੇਨ ਲਈ ਮਪਹਵ ਵੱਲੋਂ ਸੀਐੱਚਓ ਨੂੰ ਕੋਈ ਰਿਪੋਰਟ ਨਾ ਕਰਨ ਦੀ ਮੰਗ ਸੰਬੰਧੀ ਪਹਿਲਾਂ ਜਾਰੀ ਪੱਤਰ ਵਿਚ ਸੋਧ ਕਰਕੇ ਦੁਬਾਰਾ ਜਾਰੀ ਕਰਨ ਦੀ ਮੰਗ ਮੰਨ ਲਈ ਗਈ ਹੈ। ਕੇਡਰ ਦੀਆਂ ਕੁੱਝ ਮੰਗਾਂ ਜਿਵੇ ਐੱਫਟੀਏ, ਵਰਦੀ ਭੱਤਾ, ਬੋਰਡਿੰਗ ਅਲਾਊਂਸ, ਪੰਜਾਬ ਸਕੇਲ, ਪੁਰਾਣੀ ਪੈਨਸ਼ਨ ਆਦਿ ਕਈ ਮੰਗਾਂ ਸਰਕਾਰ ਪੱਧਰ ਦੀਆਂ ਹਨ ਜਿਨ੍ਹਾਂ ਲਈ ਡਾਇਰੈਕਟਰ ਦਫ਼ਤਰ ਨੇ ਸਿਫਾਰਿਸ਼ ਸਹਿਤ ਕੇਸ ਭੇਜਣ ਦੀ ਮੰਗ ਮੰਨੀ ਹੈ ਅਤੇ ਇਹਨਾਂ ਮੰਗਾਂ ਲਈ ਅਗਲਾ ਸੰਘਰਸ਼ ਉਲੀਕਿਆ ਜਾਵੇਗਾ ਅਤੇ ਹੱਕੀ ਮੰਗਾਂ ਤੇ ਡਟਵਾ ਪਹਿਰਾ ਦਿੱਤਾ ਜਾਵੇਗਾ । ਇਸ ਮੌਕੇ ਪ੍ਰਧਾਨ ਕੁਲਵੀਰ ਸਿੰਘ ਮੋਗਾ, ਜਰਨਲ ਸਕੱਤਰ ਜਸਵਿੰਦਰ ਸਿੰਘ ਅੰਮ੍ਰਿਤਸਰ, ਕੁਲਪ੍ਰੀਤ ਲੁਧਿਆਣਾ, ਰਣਧੀਰ ਸਿੰਘ ਸੰਗਰੂਰ, ਜਰਨੈਲ ਸਿੰਘ ਬਰਨਾਲਾ, ਨੀਰਜ ਧੂਰੀ, ਦਵਿੰਦਰ ਸਿੰਘ, ਖੰਨਾ, ਲਖਵਿੰਦਰ ਸਿੰਘ ਫਤਿਹਗੜ੍ਹ ਸਾਹਿਬ, ਦਲਜੀਤ ਸਿੰਘ ਨਵਾਂਸ਼ਹਿਰ, ਜਗਰੂਪ ਸਿੰਘ ਤੇ ਦਵਿੰਦਰ ਸਿੰਘ ਮੋਗਾ, ਜਗਤਾਰ ਸਿੰਘ ਸਿੱਧੂ ਮਾਲੇਰਕੋਟਲਾ, ਬਲਜਿੰਦਰ ਸਿੰਘ ਰੰਧਾਵਾ, ਸਿਧਾਰਥ ਸੈਣੀ, ਰਣਜੀਤ ਸਿੰਘ, ਮਨਦੀਪ ਸਿੰਘ, ਅਮਰਜੀਤ ਸਿੰਘ, ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ।