ਬੰਟੀ ਗਰਗ ਨੂੰ ਪ੍ਰਧਾਨ ਮੰਨਣ ਤੋਂ ਕੀਤਾ ਇਨਕਾਰ
ਫਰੀਦਕੋਟ ਵਿਖੇ ਅੱਜ ਆੜ੍ਹਤੀਆਂ
Publish Date: Fri, 03 Apr 2026 04:18 PM (IST)
Updated Date: Sat, 04 Apr 2026 04:04 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਰੀਦਕੋਟ: ਫਰੀਦਕੋਟ ਵਿਖੇ ਅੱਜ ਆੜ੍ਹਤੀਆਂ ਦੀ ਇਕ ਅਹਿਮ ਬੈਠਕ ਮਾਰਕੀਟ ਕਮੇਟੀ ਵਿਖੇ ਹੋਈ। ਜਿਸ ਵਿੱਚ ਪਿਛਲੇ ਦਿਨੀ ਬਣੇ ਅਨਾਜ ਮੰਡੀ ਦੇ ਨਵੇਂ ਪ੍ਰਧਾਨ ਲੈ ਕੇ ਚਰਚਾ ਹੋਈ ਕਿਉਂਕਿ ਪਿਛਲੇ ਕੁੱਝ ਦਿਨਾਂ ਤੋਂ ਮੰਡੀ ਵਿੱਚ ਅਸ਼ਾਂਤੀ ਦਾ ਮਾਹੌਲ ਸੀ ਕਿਉਂਕਿ ਜ਼ਿਆਦਾਤਰ ਆੜ੍ਹਤੀਆਂ ਨੂ ਨਵੇਂ ਪ੍ਰਧਾਨ ਦੀ ਪ੍ਰਧਾਨਗੀ ਮਨਜ਼ੂਰ ਨਹੀਂ ਸੀ ਕਿਉਂਕਿ ਉਨ੍ਹਾਂ ਦਾ ਕਹਿਣਾ ਸੀ ਕਿ ਆਵਦੇ ਕੁੱਝ ਚਹੇਤੇ ਸਾਥੀਆਂ ਨੂੰ ਲੈ ਕੇ ਆਪ ਮੁਹਾਰੇ ਹੀ ਪ੍ਰਧਾਨ ਬਣਿਆ ਗਿਆ ਹੈ। ਇਸ ਮੌਕੇ ’ਤੇ ਸਰਪ੍ਰਸਤ ਵਰਿੰਦਰ ਕੁਮਾਰ ਬਿੰਦਰੀ ਨੇ ਬੰਟੀ ਗਰਗ ਨੂੰ ਪ੍ਰਧਾਨ ਮੰਨਣ ਤੋਂ ਕੀਤਾ ਇਨਕਾਰ ਅਤੇ ਨਵੀਂ ਬਣੀ ਕਮੇਟੀ ਨੂੰ ਭੰਗ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਕੁੱਝ ਕੁ ਆੜ੍ਹਤੀਆਂ ਨੂੰ ਇਕੱਠਾ ਕਰਕੇ ਬੰਟੀ ਗਰਗ ਨੇ ਆਵਦੇ ਆਪ ਨੂੰ ਪ੍ਰਧਾਨ ਐਲਾਨ ਦਿੱਤਾ ਗਿਆ ਅਤੇ ਮੇਰੀ ਗੈਰ ਮੌਜੂਦਗੀ ਵਿਚ ਮੈਨੂੰ ਸਰਪ੍ਰਸਤ ਬਣਾ ਦਿੱਤਾ ਗਿਆ ਪਰ ਉਨ੍ਹਾਂ ਕਿਹਾ ਕਿ ਮੰਡੀ ਦੀ ਏਕਤਾ ਬਣਾਏ ਰੱਖਣ ਲਈ ਮੈਨੂੰ ਇਹ ਫ਼ੈਸਲਾ ਮਨਜ਼ੂਰ ਨਹੀਂ ਇਸ ਕਰਕੇ ਮੈਂ ਸਰਪ੍ਰਸਤ ਹੋਣ ਦੇ ਨਾਤੇ ਸਾਰੇ ਆੜ੍ਹਤੀਆਂ ਦੀ ਸਹਿਮਤੀ ਨਾਲ ਇਹ ਫ਼ੈਸਲਾ ਲਿਆ ਹੈ ਕਿ ਅਗਲੀ ਜਨਰਲ ਹਾਊਸ ਦੀ ਮੀਟਿੰਗ 6 ਅਪ੍ਰੈਲ ਨੂੰ 11 ਵਜੇ ਮਾਰਕੀਟ ਕਮੇਟੀ ਫਰੀਦਕੋਟ ਵਿਖੇ ਰੱਖੀ ਗਈ ਹੈ। ਜਿਸ ਵਿਚ ਸਾਰੇ ਆੜ੍ਹਤੀਆਂ ਨੂੰ ਹਾਜ਼ਰ ਹੋਣ ਦੀ ਅਪੀਲ ਕੀਤੀ ਜਾਂਦੀ ਹੈ। ਇਸ ਮੌਕੇ ’ਤੇ ਮੌਜੂਦ ਆੜ੍ਹਤੀਏ ਰਾਜ ਮਚਾਕੀ, ਵਿਪਨ ਕੁਮਾਰ ਗਰਗ, ਓਮ ਪ੍ਰਕਾਸ਼ ਅਗਰਵਾਲ, ਪ੍ਰਮੋਦ ਬਾਂਸਲ, ਰਾਹੁਲ ਜੈਨ, ਅਸ਼ਵਨੀ ਗਾਂਧੀ, ਪਿਓਸ਼ ਬਾਂਸਲ, ਸੁਰਜੀਤ ਸੰਧੂ, ਰਵੀ ਗੋਇਲ, ਅਨਿਲ ਕੁਮਾਰ ਕੇਟੂ, ਰਣਜੀਤ ਸਿੰਘ, ਰਜੇਸ਼ ਕੁਮਾਰ, ਕਪਿਲ ਜੈਨ, ਵਿਕਾਸ ਗਰਗ, ਰਾਹੂਲ ਬਾਂਸਲ, ਚਾਚਾ ਧਰਮਪਾਲ, ਚਾਚਾ ਓਮ ਪ੍ਰਕਾਸ਼, ਰਵੀ ਬਾਂਸਲ, ਧੀਰਜ ਕੁਮਾਰ ਬਾਂਸਲ, ਸਦੀਰ ਛਾਬੜਾ, ਰਜਿੰਦਰ ਕੁਮਾਰ, ਆਸ਼ੂ ਅਗਰਵਾਲ, ਮਹਿੰਦਰ ਕੁਮਾਰ ਬਾਂਸਲ, ਮੋਨੂ ਜੈਨ, ਹੈਪੀ, ਪੰਕਜ ਬੰਸਲ, ਜਸਵੰਤ ਰਾਏ, ਰਾਜੂ ਬਾਂਸਲ, ਤਰਸੇਮ ਸੱਚਦੇਵਾ, ਟਿੱਕਾ ਬਾਬਾ ਘਗਿਆਣੇ ਵਾਲਾ, ਕੁਲਦੀਪ ਸਿੰਘ, ਗੁਰਦੇਵ ਸਿੰਘ ਢਿੱਲੋ ਆਿਦ ਹਾਜ਼ਰ ਸਨ।