ਭਾਰਤੀ ਕਿਸਾਨ ਯੂਨੀਅਨ ਖੋਸਾ ਬਲਾਕ ਬਾਘਾਪੁਰਾਣਾ ਦੀ ਮੀਟਿੰਗ ਸੰਪੰਨ ਭਾਰਤੀ ਕਿਸਾਨ ਯੂਨੀਅਨ ਖੋਸਾ
Publish Date: Tue, 06 Oct 2026 04:28 PM (IST)
Updated Date: Wed, 07 Oct 2026 04:03 AM (IST)
ਪਵਨ ਗਰਗ, ਪੰਜਾਬੀ ਜਾਗਰਣ, ਬਾਘਾਪੁਰਾਣਾ : ਭਾਰਤੀ ਕਿਸਾਨ ਯੂਨੀਅਨ ਖੋਸਾ ਬਲਾਕ ਬਾਘਾਪੁਰਾਣਾ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਗੁਰੂ ਨਾਨਕ ਦਰਬਾਰ ਬਾਘਾਪੁਰਾਣਾ ਵਿਖੇ ਬਲਾਕ ਪ੍ਰਧਾਨ ਸੁਰਜੀਤ ਸਿੰਘ ਵਿਰਕ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਜੱਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਗੁਰਦਰਸ਼ਨ ਸਿੰਘ ਕਾਲੇਕੇ, ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਉੱਗੋਕੇ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਗੁਰਦਰਸ਼ਨ ਸਿੰਘ ਕਾਲੇਕੇ, ਸੁਖਮੰਦਰ ਸਿੰਘ ਉੱਗੋਕੇ, ਰਵਿੰਦਰ ਸਿੰਘ ਗੁਲਾਬ ਸਿੰਘ ਵਾਲਾ, ਦਰਸ਼ਨ ਸਿੰਘ ਸੇਖਾ, ਲਖਵੀਰ ਸਿੰਘ ਕੋਮਲ,ਗੁਰਦੀਪ ਸਿੰਘ ਜਟਾਣਾ, ਜਸਵੀਰ ਸਿੰਘ ਮਾਹਲਾ ਆਦਿ ਬੁਲਾਰਿਆਂ ਨੇ ਝੋਨੇ ਦੀ ਫਸਲ ਦੀ ਖਰੀਦ ਸਬੰਧੀ ਸਰਕਾਰ ਤੋਂ ਮੰਗ ਕੀਤੀ ਹੈ ਆ ਰਹੀ ਝੋਨੇ ਦੀ ਫ਼ਸਲ ਦੀ ਤਰੁੰਤ ਖਰੀਦ ਕੀਤੀ ਜਾਵੇ ਅਤੇ ਮੰਡੀਆਂ ਵਿਚ ਉਚੇਚੇ ਪ੍ਰਬੰਧ ਕੀਤੇ ਜਾਣ ਇਸ ਤੋਂ ਇਲਾਵਾ ਹਰ ਵਾਰ ਕਣਕ ਦੀ ਫ਼ਸਲ ਦੀ ਬਿਜਾਈ ਲਈ ਡੀਏਪੀ ਖਾਦ ਦੀ ਆਉਂਦੀ ਕਮੀ ਸਬੰਧੀ ਪੁਖ਼ਤਾ ਪ੍ਰਬੰਧ ਕੀਤੇ ਜਾਣ ’ਤੇ ਜੋਰ ਦਿੱਤਾ। ਬੁਲਾਰਿਆਂ ਨੇ ਇਹ ਵੀ ਕਿਹਾ ਕਿ ਪਰਾਲੀ ਦੀ ਸੰਭਾਲ ਲਈ ਹਰੇਕ ਪਿੰਡ ਨੂੰ ਖੇਤੀ ਮਹਿਕਮੇ ਵੱਲੋਂ ਬੇਲਰ ਦਿੱਤੇ ਜਾਣ ਤਾਂ ਕਿ ਪਰਾਲੀ ਦੀ ਸਮੱਸਿਆਂ ਦਾ ਹੱਲ ਹੋ ਸਕੇ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਤੇਜ ਸਿੰਘ ਰਹਿਲ ਨੇ ਨਿਭਾਈ। ਇਸ ਮੌਕੇ ਪਲਵਿੰਦਰ ਸਿੰਘ, ਬਲਰਾਜ ਸਿੰਘ, ਜਸਵੀਰ ਸਿੰਘ ਫੂਲੇਵਾਲਾ, ਗੁਰਤੇਜ ਸਿੰਘ,ਸਰਬਾ ਸਿੰਘ ਰਾਮੂੰਵਾਲਾ,ਮਨੂ ਕੁਮਾਰ, ਸੁਰਜੀਤ ਸਿੰਘ, ਬਿੱਟੂ ਸਿੰਘ ਸਮਾਧ ਭਾਈ, ਬਲਵਿੰਦਰ ਸਿੰਘ, ਪੱਪੂ ਸਿੰਘ ਰੋਡੇ, ਸਾਹਿਬ ਦੀਪ ਸਿੰਘ,ਤੇਜਾ ਸਿੰਘ ਖਾਏ, ਅਵਤਾਰ ਸਿੰਘ ਸੁਖਾਨੰਦ, ਹਰਜਿੰਦਰ ਸਿੰਘ, ਮਨਪ੍ਰੀਤ ਸਿੰਘ ਘੋਲੀਆ, ਦਰਸ਼ਨ ਸਿੰਘ ਭਲੂਰ, ਕਮਲਜੀਤ ਸਿੰਘ, ਜਸਵਿੰਦਰ ਸਿੰਘ, ਬਲਦੇਵ ਸਿੰਘ, ਗੁਰਜੰਟ ਸਿੰਘ ਸਮਾਲਸਰ, ਸੁਖਵਿੰਦਰ ਸਿੰਘ ਨੱਥੋਕੇ, ਸੇਵਕ ਸਿੰਘ, ਰਵੀ ਚੰਦ ਸ਼ਰਮਾ, ਬੂਟਾ ਸਿੰਘ, ਗੋਰਾ ਸਿੰਘ, ਤਾਰ ਸਿੰਘ, ਗੁਰਚਰਨ ਸਿੰਘ ਸੇਖਾ, ਦਰਸ਼ਨ ਸਿੰਘ, ਜੁਗਿੰਦਰ ਸਿੰਘ ਉੱਗੋਕੇ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।