- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਗਾ ਦੇ ਬੁੱਘੀਪੁਰਾ ਚੌਕ ਤੋਂ ਅੰਮ੍ਰਿਤਸਰ ਰੋਡ ਜਾਂਦੇ ਹਾਈਵੇ ’ਤੇ ਤੇਜ਼ ਰਫ਼ਤਾਰ ਇਕ ਥਾਰ ਗੱਡੀ ਨੇ ਸਕੂਟਰੀ ਸਵਾਰ ਦੋ ਸਹੇਲੀਆਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਸਕੂਟਰੀ ਸਵਾਰ ਦੋਵੇਂ ਸਹੇਲੀਆਂ ਦੀ ਮੌਤ ਹੋ ਗਈ। ਮ੍ਰਿਤਕਾ ਦੀ ਇਕ ਸਹੇਲੀ ਨੌਕਰੀ ਦੀ ਤਲਾਸ਼ ’ਚ ਪ੍ਰਾਈਵੇਟ ਹਸਪਤਾਲ ਜਾ ਰਹੀ ਸੀ।

ਸਵਰਨ ਗੁਲਾਟੀ, ਪੰਜਾਬੀ ਜਾਗਰਣ, ਮੋਗਾ : ਮੋਗਾ ਦੇ ਬੁੱਘੀਪੁਰਾ ਚੌਕ ਤੋਂ ਅੰਮ੍ਰਿਤਸਰ ਰੋਡ ਜਾਂਦੇ ਹਾਈਵੇ ’ਤੇ ਤੇਜ਼ ਰਫ਼ਤਾਰ ਇਕ ਥਾਰ ਗੱਡੀ ਨੇ ਸਕੂਟਰੀ ਸਵਾਰ ਦੋ ਸਹੇਲੀਆਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਸਕੂਟਰੀ ਸਵਾਰ ਦੋਵੇਂ ਸਹੇਲੀਆਂ ਦੀ ਮੌਤ ਹੋ ਗਈ। ਮ੍ਰਿਤਕਾ ਦੀ ਇਕ ਸਹੇਲੀ ਨੌਕਰੀ ਦੀ ਤਲਾਸ਼ ’ਚ ਪ੍ਰਾਈਵੇਟ ਹਸਪਤਾਲ ਜਾ ਰਹੀ ਸੀ।
ਟੱਕਰ ਐਨੀ ਭਿਆਨਕ ਸੀ ਕਿ ਸਕੂਟਰੀ ਦੇ ਵਿਚਕਾਰੋਂ ਦੋ ਟੋਟੇ ਹੋ ਗਏ। ਪੁਲਿਸ ਨੇ ਟੱਕਰ ਮਾਰਨ ਵਾਲੀ ਥਾਰ ਗੱਡੀ ਨੂੰ ਕਬਜ਼ੇ ’ਚ ਲੈ ਕੇ ਉਸ ਦੇ ਚਾਲਕ ਨੂੰ ਗ੍ਰਿਫ਼ਤਾਰ ਕਰ ਕੇ ਉਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਮਹਿਣਾ ਪੁਲਿਸ ਦੇ ਸਹਾਇਕ ਥਾਣੇਦਾਰ ਨਛੱਤਰ ਸਿੰਘ ਨੇ ਦੱਸਿਆ ਕਿ ਮਨਦੀਪ ਸਿੰਘ ਉਰਫ਼ ਦੀਪਾ ਪੁੱਤਰ ਮਹਿੰਦਰਪਾਲ ਸਿੰਘ ਵਾਸੀ ਪੱਟੀ ਵਾਲੀ ਗਲੀ ਮੋਗਾ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ ’ਚ ਕਿਹਾ ਕਿ ਮੈਂ ਘਰਾਂ ’ਚ ਲੱਕੜ ਲਾਉਣ ਦਾ ਕੰਮ ਕਰਦਾ ਹਾਂ। ਮੇਰੇ 2 ਬੱਚੇ ਹਨ। ਮੇਰੇ ਵੱਡੇ ਲੜਕੇ ਦਾ ਨਾਮ ਗੁਰਫਤਿਹ ਸਿੰਘ (11) ਸਾਲ ਉਸ ਤੋਂ ਛੋਟਾ ਅਰਜਨਪਾਲ ਸਿੰਘ (4) ਹੈ। ਮੇਰੀ ਘਰਵਾਲੀ ਸੁਮਨਜੀਤ ਕੌਰ (40), ਜੋ ਪ੍ਰਾਈਵੇਟ ਹਸਪਤਾਲ ਮੋਗਾ ’ਚ ਨਰਸ ਦਾ ਕੰਮ ਕਰਦੀ ਸੀ ਅਤੇ ਉਸ ਨੇ ਕਿਹਾ ਕਿ ਮਿਤੀ 2 ਅਗਸਤ ਦੀ ਦੁਪਿਹਰ ਉਸ ਦੀ ਪਤਨੀ ਸੁਮਨਜੀਤ ਕੌਰ ਉਰਫ਼ ਸੁਮਨਜੀਤ ਆਪਣੀ ਸਕੂਟਰੀ ’ਤੇ ਸਵਾਰ ਹੋ ਕੇ ਆਪਣੀ ਸਹੇਲੀ ਦੀਪਿਕਾ ਪਤਨੀ ਦੀਪਕ ਵਾਸੀ ਕੱਪੜਾ ਮਾਰਕੀਟ ਮੋਗਾ ਨਾਲ ਆਪਣੀ ਨੌਕਰੀ ਬਾਰੇ ਬੁੱਘੀਪੁਰਾ ਚੌਕ ਤੋਂ ਅੰਮ੍ਰਿਤਸਰ ਰੋਡ ’ਤੇ ਪੈਂਦੇ ਇਕ ਪ੍ਰਾਈਵੇਟ ਹਸਪਤਾਲ ’ਚ ਨੌਕਰੀ ਦਾ ਪਤਾ ਕਰਨ ਲਈ ਜਾ ਰਹੀਆਂ ਸਨ। ਜਦ ਉਹ ਪ੍ਰਾਈਵੇਟ ਹਸਪਤਾਲ ਵਾਲਾ ਕੱਟ ਕਰਾਸ ਕਰਕੇ ਆਪਣੇ ਖੱਬੇ ਹੱਥ ਹਸਪਤਾਲ ’ਚ ਵੜਨ ਲੱਗੀਆਂ ਤਾਂ ਉਨ੍ਹਾਂ ਦੇ ਪਿੱਛੇ ਲੁਹਾਰਾ ਸਾਈਡ ਤੋਂ ਇਕ ਤੇਜ਼ ਰਫ਼ਤਾਰ ਥਾਰ ਗੱਡੀ ਦੇ ਚਾਲਕ ਵੱਲੋਂ ਲਾਪ੍ਰਵਾਹੀ ਨਾਲ ਗੱਡੀ ਚਲਾਕੇ ਬਿਨਾਂ ਹਾਰਨ ਵਜਾਏ ਬੜੀ ਤੇਜ਼ ਰਫ਼ਤਾਰ ਥਾਰ ਗੱਡੀ ਉਸ ਦੀ ਘਰਵਾਲੀ ਸੁਮਨਜੀਤ ਕੌਰ ਦੀ ਸਕੂਟਰੀ ਪਿੱਛੇ ਤੇਜ਼ ਰਫ਼ਤਾਰ ਤੇ ਲਾਪ੍ਰਵਾਹੀ ਨਾਲ ਮਾਰ ਦਿੱਤੀ, ਜਿਸ ਨਾਲ ਉਸ ਦੀ ਘਰਵਾਲੀ ਦੀ ਐਕਟਿਵਾ ਸਕੂਟਰੀ ਟੁੱਟ ਕੇ 5-6 ਫੁੱਟ ਦੂਰ ਚਲੀ ਗਈ ਅਤੇ ਸਕੂਟਰੀ ਦਾ ਇੰਜਣ ਅਤੇ ਮੁਹਰਲਾ ਹਿੱਸਾ ਥਾਰ ਗੱਡੀ ਵਿਚ ਫਸ ਗਿਆ। ਮੇਰੀ ਘਰਵਾਲੀ ਤੇ ਦੀਪਿਕਾ ਦੇ ਕਾਫ਼ੀ ਗੰਭੀਰ ਸੱਟਾਂ ਲੱਗ ਗਈਆਂ। ਉਸ ਨੇ ਦੱਸਿਆ ਕਿ ਉਨ੍ਹਾਂ ਨੂੰ ਜ਼ਖ਼ਮੀ ਹਾਲਤ ’ਚ ਨੇੜੇ ਹੀ ਪ੍ਰਾਈਵੇਟ ਹਸਪਤਾਲ ਵਿਖੇ ਲੈ ਜਾਇਆ ਗਿਆ, ਜਿੱਥੇ ਡਾਕਟਰ ਸਾਹਿਬ ਨੇ ਜਾਂਚ ਮਗਰੋਂ ਮੇਰੀ ਪਤਨੀ ਸੁਮਨਜੀਤ ਕੌਰ ਉਰਫ਼ ਸੁਮਨਜੀਤ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਕੁੱਝ ਟਾਈਮ ਬਾਅਦ ਮੇਰੀ ਪਤਨੀ ਦੀ ਸਹੇਲੀ ਦੀਪਿਕਾ ਨੂੰ ਵੀ ਜ਼ੇਰੇ ਇਲਾਜ ਮ੍ਰਿਤਕ ਕਰਾਰ ਕਰ ਦਿੱਤਾ। ਇਸ ਘਟਨਾ ਦਾ ਪਤਾ ਚਲਦਿਆ ਹੀ ਪੁਲਿਸ ਨੇ ਮੌਕੇ ’ਤੇ ਪੁੱਜਕੇ ਧਾਰ ਗੱਡੀ ਨੂੰ ਕਬਜ਼ੇ ਵਿਚ ਲੈਕੇ ਉਸ ਦੇ ਚਾਲਕ ਅਰਸ਼ਦੀਪ ਸਿੰਘ ਵਾਸੀ ਸੰਧਵਾਂ ਖੁਰਦ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਖਿਲਾਫ਼ ਥਾਣਾ ਮਹਿਣਾ ਵਿਖੇ ਮਾਮਲਾ ਦਰਜ ਕਰ ਲਿਆ ਹੈ।