Moga News : ਪਹਿਲੀਆਂ ਸਰਕਾਰਾਂ ਨੇ ਪੰਜਾਬ ਦੀ ਜਵਾਨੀ ਨੂੰ ਨਸ਼ੇ ਨਾਲ ਖ਼ਤਮ ਕਰਨ ਦੀ ਕੀਤੀ ਕੋਸ਼ਿਸ਼ : CM ਮਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿਚ ਪਹਿਲੀਆਂ ਸਰਕਾਰਾਂ ਨੇ ਸੂਬੇ ਦੇ ਨੌਜਵਾਨਾਂ ਦੀਆਂ ਨਸਾਂ ਵਿਚ ਅਜਿਹਾ ਚਿੱਟਾ ਨਸ਼ਾ ਵਾੜਿਆ ਤੇ ਇਹ ਨਸ਼ਾ ਪੰਜਾਬ ਦੇ ਘਰਾਂ ਵਿਚ ਚਿੱਟੇ ਸੱਥਰ ਵਿਛਾ ਗਿਆ।
Publish Date: Mon, 16 Feb 2026 05:49 PM (IST)
Updated Date: Mon, 16 Feb 2026 05:52 PM (IST)
ਅਵਤਾਰ ਸਿੰਘ, ਪੰਜਾਬੀ ਜਾਗਰਣ, ਕਿੱਲੀ ਚਾਹਲ : ''ਆਪਾਂ ਆਉਣ ਵਾਲੀ ਪੀੜੀ ਨੂੰ ਬਚਾ ਲਈਏ ਤਾਂ ਜੋ ਪੰਜਾਬ ਖੁਸ਼ਹਾਲ ਹੋ ਸਕੇ, ਤੁਸੀਂ ਸਾਡਾ ਸਾਥ ਦਿਉ ਜੇਕਰ ਇਨ੍ਹਾਂ ਨਸ਼ੇ ਦੇ ਸੁਦਾਗਰਾਂ ਨੂੰ ਗਾਹਕ ਹੀ ਨਾ ਮਿਲੇ ਤਾਂ ਨਸ਼ਾ ਕਿਸ ਨੂੰ ਸਪਲਾਈ ਕਰਣਗੇ।''
ਇਹ ਸ਼ਬਦ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਸੋਮਵਾਰ ਨੂੰ ਮੋਗਾ ਵਿਖੇ ਆਖੇ। ਉਹ ਨਿਹਾਲ ਸਿੰਘ ਵਾਲਾ ਹਲਕੇ ਦੇ ਪਿੰਡ ਕਿੱਲੀ ਚਾਹਲਾਂ ਵਿਚ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਯੁੱਧ ਨਸ਼ਿਆਂ ਵਿਰੁੱਧ ਦੂਜੇ ਪੜਾਅ ਦੇ ਸੂਬਾ ਪੱਧਰੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿਚ ਪਹਿਲੀਆਂ ਸਰਕਾਰਾਂ ਨੇ ਸੂਬੇ ਦੇ ਨੌਜਵਾਨਾਂ ਦੀਆਂ ਨਸਾਂ ਵਿਚ ਅਜਿਹਾ ਚਿੱਟਾ ਨਸ਼ਾ ਵਾੜਿਆ ਤੇ ਇਹ ਨਸ਼ਾ ਪੰਜਾਬ ਦੇ ਘਰਾਂ ਵਿਚ ਚਿੱਟੇ ਸੱਥਰ ਵਿਛਾ ਗਿਆ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਨਾਲ ਵਾਧਾ ਕੀਤਾ ਕੀਤਾ ਸੀ ਕਿ ਸਾਡੀ ਸਰਕਾਰ ਇਸ ਨਸ਼ੇ ਨੂੰ ਜੜੋਂ ਖ਼ਤਮ ਕਰਾਂਗੇ ਇਹ ਤਾਂ ਹੀ ਸੰਭਵ ਹੋਵੇਗਾ ਜੇਕਰ ਤੁਹਾਡਾ ਸਾਥ ਰਹੇਗਾ।