- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਲਜ਼ਮਾਂ 'ਤੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ 'ਤੇ ਪਹਿਲਾਂ ਵੀ ਕਈ ਆਪਰਾਧਿਕ ਕੇਸ ਦਰਜ ਹਨ। ਪੰਜ ਦਿਨਾਂ ਦੇ ਰਿਮਾਂਡ ’ਚ ਮੁਲਜ਼ਮਾਂ ਤੋਂ ਕਈ ਰਾਜਫਾਸ਼ ਹੋਣ ਦੀ ਸੰਭਾਵਨਾ ਹੈ। ਆਈਜੀ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਪੁਲਿਸ ਪਹਿਲਾਂ ਕੁਝ ਆਰੋਪੀਆਂ ਤੱਕ ਪਹੁੰਚੀ।

ਸੰਵਾਦ ਸਹਿਯੋਗੀ, ਜਾਗਰਣ, ਮੋਗਾ : ਪੰਜਾਬ ਪੁਲਿਸ ਨੇ ਮੋਗਾ ਦੇ ਥਾਣਾ ਸਦਰ ਕੰਪਲੈਕਸ ’ਚ 8 ਜੁਲਾਈ ਨੂੰ ਹੋਏ ਗ੍ਰਨੇਡ ਹਮਲੇ ਦੇ ਮਾਮਲੇ ’ਚ 17 ਮੁਲਜ਼ਮ ਗ੍ਰਿਫ਼ਤਾਰ ਕੀਤੇ ਹਨ। ਮੁਲਜ਼ਮ ਤੋਂ ਇਕ ਆਈਈਡੀ, ਇਕ ਗਲੌਕ ਪਿਸਤੌਲ ਤੇ ਮੈਗਜ਼ੀਨ ਬਰਾਮਦ ਕੀਤੀ ਗਈ ਹੈ। ਪੁੱਛਗਿੱਛ ’ਚ ਅੱਤਵਾਦੀ ਸਾਜ਼ਿਸ਼ ਦਾ ਪਰਦਾਫਾਸ਼ ਹੋਇਆ ਕਿ ਆਈਈਡੀ ਨਾਲ ਫਿਰੋਜ਼ਪੁਰ ਤੋਂ ਜੰਮੂ ਜਾਣ ਵਾਲੀ ਟ੍ਰੇਨ ਨੂੰ ਉਡਾਇਆ ਜਾਣਾ ਸੀ।
ਫ਼ਰੀਦਕੋਟ ਰੇਂਜ ਦੀ ਆਈਜੀ ਨੀਲਾਂਬਰੀ ਜਗਦਾਲੇ ਨੇ ਮੰਗਲਵਾਰ ਨੂੰ ਪ੍ਰੈੱਸ ਵਾਰਤਾ ’ਚ ਦੱਸਿਆ ਕਿ ਗ੍ਰਨੇਡ ਹਮਲੇ ਦੇ ਬਾਅਦ ਜਾਂਚ ਲਈ ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ ਗਈਆਂ ਸਨ। ਸਭ ਤੋਂ ਪਹਿਲਾਂ ਮੁੱਖ ਮੁਲਜ਼ਮ ਗਗਨ ਉਰਫ ਕਾਲੀ ਵਾਸੀ ਢੇਰੂ ਜ਼ਿਲ੍ਹਾ ਫਿਰੋਜ਼ਪੁਰ, ਰਾਜੇਸ਼ ਉਰਫ ਖੰਨਾ ਵਾਸੀ ਲਾਲ ਕੁੜਤੀ ਕੈਂਟ ਫਿਰੋਜ਼ਪੁਰ ਤੇ ਸ਼ੁਭਮ ਉਰਫ ਭਿੰਡਰ ਵਾਸੀ ਕੋਤਵਾਲ ਜ਼ਿਲ੍ਹਾ ਫਿਰੋਜ਼ਪੁਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਤੋਂ ਵਾਰਦਾਤ ’ਚ ਵਰਤੀ ਗਈ ਮੋਟਰਸਾਈਕਲ ਵੀ ਬਰਾਮਦ ਕੀਤੀ ਗਈ।
ਆਈਜੀ ਨੇ ਕਿਹਾ ਕਿ ਜਾਂਚ ’ਚ ਪਤਾ ਲੱਗਾ ਕਿ ਸਾਜ਼ਿਸ਼ ਪਿੱਛੇ ਬ੍ਰਿਟੇਨ ’ਚ ਬੈਠੇ ਇਕਬਾਲ ਸਿੰਘ ਉਰਫ ਰਵੀ ਧਾਲੀਵਾਲ ਵਾਸੀ ਸੀਆ ਪਾੜੀ ਜ਼ਿਲ੍ਹਾ ਫਿਰੋਜ਼ਪੁਰ ਅਤੇ ਕੁਲਜੀਤ ਕੌਰ ਵਾਸੀ ਤਲਵੰਡੀ ਨੇਪਾਲਾ ਜ਼ਿਲ੍ਹਾ ਫਿਰੋਜ਼ਪੁਰ ਦਾ ਹੱਥ ਹੈ। ਇਸ ਸਾਜ਼ਿਸ਼ ’ਚ ਵਿਦੇਸ਼ ਵਿਚ ਬੈਠੇ ਲਾਜਰ ਉਰਫ ਅਮਨ ਤੇ ਪ੍ਰਵੀਣ ਕੌਰ ਵਾਸੀ ਸੀਆ ਪਾੜੀ ਜ਼ਿਲ੍ਹਾ ਫਿਰੋਜ਼ਪੁਰ ਵੀ ਸ਼ਾਮਲ ਹਨ। ਇਨ੍ਹਾਂ ਦੇ ਨਾਲ ਹੋਰ ਮੁਲਜ਼ਮ ਸਵਰਨ, ਸਰਬਜੀਤ ਤੇ ਗੋਵਿੰਦ ਵਾਸੀ ਕੋਤਵਾਲ ਜ਼ਿਲ੍ਹਾ ਫਿਰੋਜ਼ਪੁਰ, ਸਾਗਰ ਅਤੇ ਜੋਨ ਵਾਸੀ ਫਿਰੋਜ਼ਪੁਰ ਕੈਂਟ, ਲਵਪ੍ਰੀਤ ਵਾਸੀ ਢੇਰੂ ਫਿਰੋਜ਼ਪੁਰ, ਸੁਖਵਿੰਦਰ ਕੌਰ ਪਤਨੀ ਵਿਜੇ ਸਿੰਘ ਅਤੇ ਰੂਠ ਤੇ ਰਾਜ ਵਾਸੀ ਤਲਵੰਡੀ ਨੇਪਾਲਾ ਫਿਰੋਜ਼ਪੁਰ ਨੇ ਮਦਦ ਕੀਤੀ ਸੀ। ਲਾਜਰ, ਪ੍ਰਵੀਣ ਤੇ ਇਕਬਾਲ ਪੰਜਾਬ ’ਚ ਵਾਰਦਾਤਾਂ ਕਰਵਾਉਣ ਲਈ ਗਿਰੋਹ ਨਾਲ ਲੋਕਾਂ ਨੂੰ ਜੋੜ ਰਹੇ ਹਨ।
ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ
ਮੁਲਜ਼ਮਾਂ 'ਤੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ 'ਤੇ ਪਹਿਲਾਂ ਵੀ ਕਈ ਆਪਰਾਧਿਕ ਕੇਸ ਦਰਜ ਹਨ। ਪੰਜ ਦਿਨਾਂ ਦੇ ਰਿਮਾਂਡ ’ਚ ਮੁਲਜ਼ਮਾਂ ਤੋਂ ਕਈ ਰਾਜਫਾਸ਼ ਹੋਣ ਦੀ ਸੰਭਾਵਨਾ ਹੈ।
ਆਈਜੀ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਪੁਲਿਸ ਪਹਿਲਾਂ ਕੁਝ ਆਰੋਪੀਆਂ ਤੱਕ ਪਹੁੰਚੀ। ਫਿਰ ਹੋਰ ਮੁਲਜ਼ਮਾਂ ਦਾ ਸੁਰਾਗ ਮਿਲਿਆ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਹੁਣ ਆਰੋਪੀਆਂ ਤੋਂ ਪੁੱਛਤਾਛ ਕੀਤੀ ਜਾ ਰਹੀ ਹੈ ਕਿ ਵਿਸਫੋਟਕ ਕਿਸਨੇ ਉਪਲਬਧ ਕਰਵਾਏ ਅਤੇ ਸਾਜ਼ਿਸ਼ ਕਿੱਥੇ ਰਚੀ ਗਈ।