- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੀ ਸਰਤਾਜ ਸਿੰਘ ਚਾਹਲ

ਸਵਰਨ ਗੁਲਾਟੀ, ਪੰਜਾਬੀ ਜਾਗਰਣ ਮੋਗਾ: ਐੱਸਐੱਸਪੀ ਮੋਗਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੋਗਾ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ 03 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ 1 ਕਿੱਲੋ ਹੈਰੋਇਨ ਸਮੇਤ ਟਰੈਕਟਰ ਸਵਰਾਜ 855 ਬਰਾਮਦ ਕਰਨ ਅਤੇ ਅੱਗੇ ਬੈਕਵਰਡ ਲਿੰਕ ਵਿਚ ਇਕ ਹੋਰ ਅਰੋਪੀ ਨੂੰ ਕਾਬੂ ਕਰਨ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ ਗਈ ਹੈ। ਸੀਆਈਏ ਸਟਾਫ਼ ਦੀ ਪੁਲਿਸ ਵੱਲੋਂ ਇਲਾਕੇ ਵਿਚ ਗਸ਼ਤ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਸੀ ਕਿ ਮਿਤੀ 25 ਸਤੰਬਰ ਨੂੰ ਸਹਾਇਕ ਥਾਣੇਦਾਰ ਇੰਦਰਜੀਤ ਸਿੰਘ ਸੀਆਈਏ ਸਟਾਫ਼ ਮੋਗਾ ਪਾਸੋਂ ਮੁਖ਼ਬਰੀ ਹੋਈ ਕਿ ਹਰਪਾਲ ਸਿੰਘ ਉਰਫ਼ ਬੁੱਬੂ ਵਾਸੀ ਪਿੰਡ ਧਲੇਵਾ ਥਾਣਾ ਭਿਖੀ ਜ਼ਿਲ੍ਹਾ ਮਾਨਸਾ ਜਿਸ ਖ਼ਿਲਾਫ਼ ਨਸ਼ੇ ਦੇ ਕਾਫ਼ੀ ਮੁਕੱਦਮੇ ਦਰਜ ਹਨ, ਇਹ ਆਪਣੇ ਪਿਤਾ ਜਰਨੈਲ ਸਿੰਘ ਅਤੇ ਆਪਣੇ ਪਿੰਡ ਦੇ ਬਲਰਾਮ ਕੁਮਾਰ ਅਤੇ ਹੀਰਾ ਸਿੰਘ ਵਾਸੀਆਨ ਪਿੰਡ ਧਲੇਵਾ ਥਾਣਾ ਭਿੱਖੀ ਜਿਲ੍ਹਾ ਮਾਨਸਾ ਤੱਕ ਹੈਰੋਇਨ ਸਪਲਾਈ ਕਰਵਾਉਦਾ ਹੈ। ਉਹ ਅੱਜ ਵੀ ਹਰਪਾਲ ਸਿੰਘ ਉਰਫ਼ ਬੁੱਬੂ ਨੇ ਆਪਣੇ ਪਿਤਾ ਜਰਨੈਲ ਸਿੰਘ ਅਤੇ ਬਲਰਾਮ ਕੁਮਾਰ ਉਰਫ਼ ਬੱਬਲੂ ਅਤੇ ਹੀਰਾ ਲਾਲ ਉਰਫ਼ ਹੀਰਾ ਉਕਤਾਨ ਨੂੰ ਮੋਗਾ ਸ਼ਹਿਰ ਵਿਚ ਹੈਰੋਇਨ ਦੀ ਸਪਲਾਈ ਦੇਣ ਭੇਜਿਆ ਹੈ, ਜੋ ਇਹ ਤਿੰਨੇ ਜਾਣੇ ਟਰੈਕਟਰ ਸਵਰਾਜ 855 ਰੰਗ ਲਾਲ ’ਤੇ ਸਵਾਰ ਹੋ ਕੇ ਨਵੀਂ ਦਾਣਾ ਮੰਡੀ ਮੋਗਾ ਵਿਚ ਬੀਐੱਸਐੱਨਐੱਲ ਟੈਲੀਫੋਨ ਐਕਸਚੇਂਜ ਦੇ ਸਾਹਮਣੇ ਖੜ੍ਹੇ ਅਤੇ ਹੈਰੋਇਨ ਸਪਲਾਈ ਕਰਨ ਲਈ ਕਿਸੇ ਦੀ ਉਡੀਕ ਕਰ ਰਹੇ ਹਨ। ਇਸ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਨੂੰ ਕਾਬੂ ਕੀਤਾ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਅਰੋਪੀ ਜਰਨੈਲ ਸਿੰਘ, ਬਲਰਾਮ ਕੁਮਾਰ ਉਰਫ਼ ਬਬਲੂ ਹੀਰਾ ਲਾਲ ਉਰਫ਼ ਹੀਰਾ ਅਤੇ ਹਰਪਾਲ ਸਿੰਘ ਉਰਫ਼ ਬੱਬੂ ਉਕਤਾਨ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰੀਮਾਂਡ ਹਾਸਲ ਕੀਤਾ ਗਿਆ ਹੈ।